Get Even More Visitors To Your Blog, Upgrade To A Business Listing >>

CM REJECTS ALLEGATIONS OF FAKE ENCOUNTER IN GOUNDER CASE

SHUN PATH OF VIOLENCE, PUNJAB CM APPEALS TO GANGSTERS

Chandigarh, January 29: 
Even as he appealed to gangsters still active in the state to shun the path of violence, Punjab Chief Minister Captain Amarinder Singh on Monday rejected allegations of a fake encounter against Vicky Gounder and his associates, saying the families of the deceased gangsters were obviously reacting from a sense of grief.


While the death of the gangsters was not a cause for celebration, such criminals should realize that nobody was above the law, nor could they escape the law for long, said the Chief Minister in response to media queries at the Newspapers Photographic Exhibition (Newsscapes-5) prize distribution function, organised by Chandigarh Press Club, at Punjab Kala Bhawan here.
Captain Amarinder pointed out that since the Congress government took over, 47% of A category gangsters and 42% of B category had either surrendered or been arrested, as a result of the concerted police crackdown against them. Asserting that the police would continue to pursue the gangsters who were still at large in the state, the Chief Minister said these criminals should realize this was the end of the road for them and they could not evade the law any longer.
However, he made it clear that though the gangsters would have to meet their fate under the law, the government would, at the same time, make all efforts for their eventual rehabilitation.
To a question on allegations of a fake encounter by the families of Gounder and his aides, Captain Amarinder dismissed the charges as false.
In response to another question, the Chief Minister said that the cabinet expansion would be undertaken after the Ludhiana elections. The selection would once again be based on merit, he added.
On the death of DSP Jaitu during firing in the air at a students’ dharna this morning, the Chief Minister termed the incident as unfortunate and assured of a full investigation.
Captain Amarinder, who went around the exhibition organised in memory of former photo editor of The Tribune, Yog Joy, recalled his association with Joy, as well as his life-long contribution to the profession.
On the occasion, the Chief Minister also announced Rs.10 lakh cash contribution to the Press Club for the promotion of more such activities.
________________________________________________________________

ਮੁੱਖ ਮੰਤਰੀ ਵੱਲੋਂ ਵਿੱਕੀ ਗੌਂਡਰ ਮਾਮਲੇ ਵਿੱਚ ਝੂਠੇ ਮੁਕਾਬਲੇ ਦੇ ਦੋਸ਼ ਰੱਦ
ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ

ਚੰਡੀਗੜ, 29 ਜਨਵਰੀ:
            ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਜੇ ਵੀ ਸਰਗਰਮ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਵਿਰੁੱਧ ਝੂਠਾ ਮੁਕਾਬਲਾ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਸੁਭਾਵਿਕ ਤੌਰ ਤੇ ਗੈਂਗਸਟਰਾਂ ਦੇ ਪਰਿਵਾਰ ਦੁੱਖ ਦੀ ਹਾਲਤ ਵਿੱਚ ਅਜਿਹੇ ਦੋਸ਼ਾਂ ਲਾ ਰਹੇ ਹਨ।
            ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਆਖਿਆ ਕਿ ਗੈਂਗਸਟਰਾਂ ਦੀ ਮੌਤ ਜਸ਼ਨ ਮਨਾਉਣ ਦਾ ਕਾਰਨ ਨਹੀਂ ਅਤੇ ਅਜਿਹੇ ਅਪਰਾਧੀਆਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਨਾ ਤਾਂ ਕੋਈ ਕਾਨੂੰਨ ਤੋਂ ਉਪਰ ਹੈ ਅਤੇ ਨਾ ਹੀ ਉਹ ਬਹੁਤਾ ਸਮਾਂ ਕਾਨੂੰਨ ਤੋਂ ਬਚ ਸਕਦੇ ਹਨ। ਮੁੱਖ ਮੰਤਰੀ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਚੰਡੀਗੜ ਪ੍ਰੈਸ ਕਲੱਬ ਵੱਲੋਂ ਲਾਈ ਗਈ ਅਖਬਾਰਾਂ ਦੀ ਫੋਟੋ ਪ੍ਰਦਰਸ਼ਨੀ (ਨਿਊਜ਼ਸਕੇਪਜ਼-5) ਦੇ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਹੋਏ ਸਨ।
            ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈਉਸ ਵੇਲੇ ਤੋਂ ਏ-ਕੈਟਾਗਰੀ ਦੇ 47 ਫੀਸਦੀ ਗੈਂਗਸਟਰ ਅਤੇ ਬੀ-ਕੈਟਾਗਰੀ ਦੇ 42ਫੀਸਦੀ ਗੈਂਗਸਟਰਾਂ ਨੇ ਜਾਂ ਤਾਂ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਜਾਂ ਫਿਰ ਇਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਕਾਰਵਾਈ ਦੇ ਠੋਸ ਯਤਨਾਂ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਅਜੇ ਵੀ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਗੈਂਗਸਟਰਾਂ ਖਿਲਾਫ ਕਾਰਵਾਈ ਜਾਰੀ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਇਨਾਂ ਅਪਰਾਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨਾਂ ਲਈ ਹੁਣ ਰਾਹ ਬੰਦ ਹੋ ਗਏ ਹਨ ਅਤੇ ਉਹ ਹੁਣ ਬਹੁਤਾ ਸਮਾਂ ਕਾਨੰੂਨ ਦੀ ਪਕੜ ਤੋਂ ਬਾਹਰ ਨਹੀਂ ਰਹਿ ਸਕਦੇ।

            ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਗੈਂਗਸਟਰਾਂ ਨੂੰ ਕਾਨੂੰਨ ਕਾਰਵਾਈ ਚੋਂ ਲੰਘਣਾ ਹੋਵੇਗਾ ਪਰ ਦੂਜੇ ਪਾਸੇ ਸੂਬਾ ਸਰਕਾਰ ਉਨਾਂ ਦੇ ਆਖਰਕਾਰ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰੇਗੀ।
            ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਝੂਠੇ ਮੁਕਾਬਲੇ ਦੇ ਦੋਸ਼ਾਂ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਦੋਸ਼ਾਂ ਨੂੰ ਝੂਠ ਦੱਸਦਿਆਂ ਰੱਦ ਕਰ ਦਿੱਤਾ।
            ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਅਤੇ ਪਹਿਲਾਂ ਵਾਂਗ ਮੰਤਰੀ ਮੰਡਲ ਦੀ ਚੋਣ ਵਿੱਚ ਮੈਰਿਟ ਨੂੰ ਹੀ ਅਧਾਰ ਬਣਾਇਆ ਜਾਵੇਗਾ।
            ਅੱਜ ਸਵੇਰੇ ਵਿਦਿਆਰਥੀਆਂ ਦੇ ਧਰਨੇ ਦੌਰਾਨ ਹਵਾ ਵਿੱਚ ਗੋਲੀਆਂ ਚਲਾਉਣ ਦੌਰਾਨ ਜੈਤੋ ਦੇ ਡੀ.ਐਸ.ਪੀ ਦੀ ਮੌਤ ਹੋ ਜਾਣ ਦੀ ਘਟਨਾ ਬਾਰੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਇਸ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
            ਪੰਜਾਬ ਕਲਾ ਭਵਨ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਦਿ ਟਿ੍ਰਬਿਊਨ’ ਦੇ ਸਾਬਕਾ ਫੋਟੋ ਸੰਪਾਦਕ ਯੋਗ ਜੋਏ ਦੀ ਯਾਦ ਵਿੱਚ ਲਾਈ ਪ੍ਰਦਰਸ਼ਨੀ ਦੇਖੀ ਅਤੇ ਸ੍ਰੀ ਜੋਏ ਨਾਲ ਆਪਣੀ ਸਾਂਝ ਅਤੇ ਫੋਟੋਗ੍ਰਾਫੀ ਦੇ ਪੇਸ਼ੇ ਵਿਚ ਉਨਾਂ ਦੇ ਜੀਵਨ ਭਰ ਦੇ ਯੋਗਦਾਨ ਨੂੰ ਚੇਤੇ ਕੀਤਾ।
            ਇਸ ਮੌਕੇ ਮੁੱਖ ਮੰਤਰੀ ਨੇ ਅਜਿਹੀਆਂ ਹੋਰ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਪ੍ਰੈਸ ਕਲੱਬ ਲਈ 10 ਲੱਖ ਰੁਪਏ ਦਾ ਨਗਦ ਯੋਗਦਾਨ ਪਾਉਣ ਦਾ ਐਲਾਨ ਕੀਤਾ।
  -------------

Share the post

CM REJECTS ALLEGATIONS OF FAKE ENCOUNTER IN GOUNDER CASE

×

Subscribe to Www.bttnews.online :hindi News,latest News In Hindi,today Hindi Newspaper,hindi News, News In Hindi,

Get updates delivered right to your inbox!

Thank you for your subscription

×