Get Even More Visitors To Your Blog, Upgrade To A Business Listing >>

ਆਜ਼ਾਦੀ ਮੁਬਾਰਕ


ਮੇਰੇ ਘਰ ਦੇ ਟੁਕੜੇ ਟੁਕੜੇ ਹੋ ਗਏ।
ਕਈ ਆਪਣੇ ਵੀ, ਸਦਾ ਦੀ ਨੀਂਦ ਸੀ ਸੋ ਗਏ।
ਇੱਧਰ ਆਪਣੇ ਵੀ ਬੇਗਾਨੇ ਹੋ ਗਏ।
ਜਿਹੜੇ ਕੀਤੇ ਸੀ ਵਾਦੇ, ਉਹ ਵੀ ਭੁੱਲ ਗਏ।
ਦੱਸੋ, ਕਿਹੜੀ ਆਜ਼ਾਦੀ ਦਾ ਜਸ਼ਨ ਮਨਾਵਾਂ ਮੈਂ ?
ਰੁਲ ਗਿਆ ਪੰਜਾਬ ਮੇਰਾ, ਦੱਸੋ ਕਿਵੇਂ ਮਿਲਾਵਾਂ ਮੈਂ ?
ਇਹ ਜੋ ਵੱਡਾ ਧੋਖਾ ਹੋਇਆ, ਦੱਸੋ
ਕਿਹੜੀ ਅਦਾਲਤ ਜਾਵਾ ਮੈਂ।
ਹੁਣ ਤਾਂ ਮੇਰੀ ਜ਼ਮੀਰ ਵੀ ਮਰ ਗਈ,
ਮਰੀ ਜ਼ਮੀਰ ਨੂੰ ਕਿਵੇਂ ਜਗਾਵਾਂ ਮੈਂ।
ਕਿੰਨੇ ਸਾਲ ਹੋ ਗਏ, ਹੱਕਾਂ ਲਈ ਲੜਦੇ ਨੂੰ
ਦੱਸੋ, ਕਿੰਨੀ ਵਾਰ ਅਦਾਲਤ ਜਾਵਾਂ ਮੈਂ।
ਸਾਰੇ ਮੈਨੂੰ ਆਖਦੇ ਆਜ਼ਾਦੀ ਮੁਬਾਰਕ
ਦੱਸੋ ਕਿਹੜੀ ਆਜ਼ਾਦੀ ਮਨਾਵਾਂ ਮੈਂ।
ਦੱਸੋ ਕਿਹੜੀ......???


This post first appeared on Punjabi Poems, please read the originial post: here

Share the post

ਆਜ਼ਾਦੀ ਮੁਬਾਰਕ

×

Subscribe to Punjabi Poems

Get updates delivered right to your inbox!

Thank you for your subscription

×