Get Even More Visitors To Your Blog, Upgrade To A Business Listing >>

ਅਜੇ ਤਾਂ ਮੈਂ ਰਾਹ ਵਿੱਚ ਹਾਂ

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ।

ਇਸ ਸਾਗਰ ਸੰਸਾਰ ਵਿੱਚ ਹਾਂ।

ਫਸਿਆ ਹੋਇਆ ਬਾਜ਼ਾਰ ਵਿੱਚ ਹਾਂ।



ਕੁੱਝ ਵਿਚਾਰ ਆਉਂਦੇ,

ਮੈਨੂੰ ਭਟਕਾਉਂਦੇ ਨੇ।

ਕੁੱਝ ਮੇਰੇ ਜੀਵਨ ਲਈ,

ਸਹੀ ਰਾਹ ਦਿਖਾਉਂਦੇ ਨੇ।



ਕੀ ਕਰਾ ਕੀ ਨਾ ਕਰਾ,

ਬੱਸ ਉਲਝਿਆ ਇਸੀ ਹਾਲਾਤ ਵਿੱਚ ਹਾਂ।

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ।



ਕੁੱਝ ਅਜਿਹੇ ਮਿਲਦੇ,

ਮੈਨੂੰ ਦੁਨੀਆ ਨਾਲ ਜੋੜਦੇ ਨੇ।

ਕੁੱਝ ਅਜਿਹੇ ਮਿਲਦੇ,

ਮੈਨੂੰ ਪ੍ਰਮਾਤਮ ਵਲ ਤੋਰਦੇ ਨੇ।



ਕਦੀ ਇੱਧਰ ਇੰਦਰ ਉੱਧਰ ਜਾਉਂਦਾ

ਸ਼ਾਇਦ ਮੈਂ ਤਾਂ ਕਿਸੀ ਜੁਗਾੜ ਵਿੱਚ ਹਾਂ।

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ। 


This post first appeared on Punjabi Poems, please read the originial post: here

Share the post

ਅਜੇ ਤਾਂ ਮੈਂ ਰਾਹ ਵਿੱਚ ਹਾਂ

×

Subscribe to Punjabi Poems

Get updates delivered right to your inbox!

Thank you for your subscription

×