ਅੱਜ ਮੇਰੀ ਸੋਚ ਵੀ,
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।
ਜਾਪਦਾ ਮੈਂ ਹੁਣ,
ਵਿਕਾਰਾਂ ਦੇ ਹੱਥ ਵਿਕ ਗਿਆ ਹਾਂ।
ਆਸ਼ਕੀਆਂ ਦੇ ਗੀਤਾਂ ਵਿੱਚ
ਪਾਗਲ ਹੋਇਆ,
ਸੱਚ ਕਿਉਂ ਨਹੀਂ ਲਿਖ ਰਿਹਾ ਹਾਂ।
ਸੁਣਨ ਵਾਲੇ ਵੀ ਪਾਗਲ ਹੋਏ,
ਆਖਦੇ ਜ਼ਮਾਨੇ ਦੀ ਤਰੱਕੀ ਜਿਹੀ ਹੋ ਗਈ।
ਅੱਜ ਮੇਰੀ ਸੋਚ ਵੀ,
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।
ਕੀ ਸੀ, ਤੇ ਕਿ ਬਣ ਗਿਆ,
ਸੱਚ ਆਖਾਂ, ਕਦੀ ਵੀ ਸੋਚਿਆ ਹੀ ਨਹੀਂ।
ਮਾਡਰਨ ਜ਼ਮਾਨੇ ਦੇ ਨਾਮ ਤੇ,
ਰੋਜ਼ ਬੇਦਾਵੇ ਦੇਣੇ,
ਸਭ ਦੇਖਦੇ ਰਹਿ ਗਏ,
ਕਿਸੀ ਨੇ ਰੋਕਿਆ ਹੀ ਨਹੀਂ।
ਗੁਰੂ ਸਾਹਿਬ ਜੀ ਵੀ ਉਡੀਕਦੇ ਹੋਣੇ
ਹੁਣ ਤਾਂ ਹੱਦ ਜਿਹੀ ਹੋ ਗਈ।
ਅੱਜ ਮੇਰੀ ਸੋਚ ਵੀ,
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।
ਜਾਪਦਾ ਮੈਂ ਹੁਣ,
ਵਿਕਾਰਾਂ ਦੇ ਹੱਥ ਵਿਕ ਗਿਆ ਹਾਂ।
ਆਸ਼ਕੀਆਂ ਦੇ ਗੀਤਾਂ ਵਿੱਚ
ਪਾਗਲ ਹੋਇਆ,
ਸੱਚ ਕਿਉਂ ਨਹੀਂ ਲਿਖ ਰਿਹਾ ਹਾਂ।
ਸੁਣਨ ਵਾਲੇ ਵੀ ਪਾਗਲ ਹੋਏ,
ਆਖਦੇ ਜ਼ਮਾਨੇ ਦੀ ਤਰੱਕੀ ਜਿਹੀ ਹੋ ਗਈ।
ਅੱਜ ਮੇਰੀ ਸੋਚ ਵੀ,
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।
ਕੀ ਸੀ, ਤੇ ਕਿ ਬਣ ਗਿਆ,
ਸੱਚ ਆਖਾਂ, ਕਦੀ ਵੀ ਸੋਚਿਆ ਹੀ ਨਹੀਂ।
ਮਾਡਰਨ ਜ਼ਮਾਨੇ ਦੇ ਨਾਮ ਤੇ,
ਰੋਜ਼ ਬੇਦਾਵੇ ਦੇਣੇ,
ਸਭ ਦੇਖਦੇ ਰਹਿ ਗਏ,
ਕਿਸੀ ਨੇ ਰੋਕਿਆ ਹੀ ਨਹੀਂ।
ਗੁਰੂ ਸਾਹਿਬ ਜੀ ਵੀ ਉਡੀਕਦੇ ਹੋਣੇ
ਹੁਣ ਤਾਂ ਹੱਦ ਜਿਹੀ ਹੋ ਗਈ।
ਅੱਜ ਮੇਰੀ ਸੋਚ ਵੀ,
ਗ਼ੁਲਾਮ ਜਿਹੀ ਹੋ ਗਈ।
ਬੇਗਾਨਿਆਂ ਦੇ ਹੱਥ,
ਨਿਲਾਮ ਜਿਹੀ ਹੋ ਗਈ।