Get Even More Visitors To Your Blog, Upgrade To A Business Listing >>

ਜਲੰਧਰ: ਕੋਵਿਡ-19 ਤੋਂ ਪ੍ਰਭਾਵਿਤ 50 ਪ੍ਰਤੀਸ਼ਤ ਮਰੀਜ਼ਾਂ ਦੀ ਇਲਾਜ ਬਾਅਦ ਰਿਪੋਰਟ ਆਈ ਨੈਗੇਟਿਵ

Jalandhar COVID-19 recovers Patients: ਜਲੰਧਰ : ਜਲੰਧਰ ਲਈ ਇਹ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ 6 ਵਿਅਕੀਤਆਂ ਵਿਚੋਂ ਤਿੰਨ ਵਿਅਕਤੀਆਂ ਦੀ ਇਲਾਜ ਬਾਅਦ ਰਿਪੋਰਟ ਨੈਗੇਟਿਵ ਪਾਈ ਗਈ ਜਿਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤਿੰਨ ਵਿਅਕਤੀ ਜਿਨ੍ਹਾਂ ਵਿੱਚ ਹਰਦੀਪ ਸਿੰਘ, ਬਲਜਿੰਦਰ ਕੌਰ ਅਤੇ ਹਰਜਿੰਦਰ ਸਿੰਘ ਪਿੰਡ ਵਿਰਕ ਦੇ ਵਸਨੀਕ ਸਨ ਅਤੇ ਇਹ ਤਿੰਨੋ ਬਲਦੇਵ ਸਿੰਘ ਜਿਸ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ ਨਾਲ ਬਹੁਤ ਨੇੜੇਲੇ ਸੰਪਰਕ ਵਿੱਚ ਸਨ। ਇਨ੍ਹਾਂ ਸਾਰੇ ਮਰੀਜਾਂ ਨੂੰ 20 ਮਾਰਚ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ‘ਤੇ ਦਾਖਲ ਕਰਵਾਇਆ ਗਿਆ ਸੀ ਜਿਨਾਂ ਨੂੰ ਬਾਅਦ ਵਿਚ 24 ਮਾਰਚ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਤਬਦੀਲ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਮੈਡੀਕਲ ਟੀਮ ਵਲੋਂ ਸਿਵਲ ਹਸਪਤਾਲ ਵਿਖੇ 14 ਦਿਨਾਂ ਤੱਕ ਇਲਾਜ ਕੀਤਾ ਗਿਆ।

Jalandhar COVID-19 recovers Patients
Jalandhar COVID-19 recovers Patients

ਸਿਵਲ ਹਸਪਤਾਲ ਵਿੱਚੋਂ ਇਨ੍ਹਾਂ ਵਿਅਕਤੀਆਂ ਦੇ ਇਲਾਜ ਉਪਰੰਤ ਦੁਬਾਰਾ ਸੈਂਪਲ  ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮਿਤਸਰ ਵਿਖੇ 6 ਅਪ੍ਰੈਲ ਨੂੰ ਭੇਜੇ ਗਏ ਸਨ ਜਿਨਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਇਸੇ ਤਰ੍ਹਾਂ 7 ਅਪ੍ਰੈਲ ਨੂੰ ਇਕ ਵਿਅਕਤੀ ਦਾ ਸੈਂਪਲ ਦੁਬਾਰਾ ਜਾਂਚ ਲਈ ਭੇਜਿਆ ਗਿਆ ਸੀ ਅਤੇ ਰਿਪੋਰਟ ਨੈਗੇਟਿਵ ਆਉਣ ‘ਤੇ ਇਨ੍ਹਾਂ ਤਿੰਨਾਂ ਨੂੰ ਸਿਵਲ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਮਰੀਜ਼ਾਂ ਵਲੋਂ ਸਿਵਲ ਹਸਪਤਾਲ ਵਿਖੇ ਦਿੱਤੀ ਗਈ ਇਲਾਜ ਦੀ ਸਹੂਲਤ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ ਜਿਨਾ ਵਲੋਂ ਉਨਾਂ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕੀਤੀ ਗਈ। ਇਸ ਮੌਕੇ ਇਨ੍ਹਾਂ ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਵੀ ਇਸ ਔਖੀ ਘੜੀ ਵਿੱਚ ਪੁਖ਼ਤਾ ਪ੍ਰਬੰਧ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Jalandhar COVID-19 recovers Patients

ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਮਨਦੀਪ ਕੌਰ ਮਾਂਗਟ ਨੇ ਮਰੀਜਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਲੋਕਾਂ ਨੂੰ ਬਚਾਉਣ ਲਈ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਅਮਲੇ ਦੀ ਲਗਨ ਅਤੇ ਪੰਜਾਬ ਅਤੇ ਖਾਸ ਕਰਕੇ ਜਲੰਧਰ ਵਾਸੀਆਂ ਦੀ ਮਜ਼ਬੂਤ ਇੱਛਾ ਸ਼ਕਤੀ ਨਾਲ ਇਸ ਮਹਾਂਮਾਰੀ ਵਿਰੁੱਧ ਲੜਾਈ ਜਿੱਤ ਲਈ ਜਾਵੇਗੀ। ਉਨ੍ਹਾਂ  ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਇਹ ਮਰੀਜ਼ ਜਲਦੀ ਠੀਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤਿੰਨ ਮਰੀਜ਼ ਜਿਨਾਂ ਵਿੱਚ ਇਕ ਮਰੀਜ਼ ਜੋ ਇਲਾਜ ਲਈ ਅੱਜ ਹੀ ਸਿਵਲ ਹਸਪਤਾਲ ਵਿਖੇ ਦਾਖਲ ਹੋਇਆ ਹੈ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵਲੋਂ ਇਸ ਔਖੀ ਘੜੀ ਦੌਰਾਨ ਅਪਣੀ ਡਿਊਟੀ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਈ ਜਾ ਰਹੀ ਹੈ

The post ਜਲੰਧਰ: ਕੋਵਿਡ-19 ਤੋਂ ਪ੍ਰਭਾਵਿਤ 50 ਪ੍ਰਤੀਸ਼ਤ ਮਰੀਜ਼ਾਂ ਦੀ ਇਲਾਜ ਬਾਅਦ ਰਿਪੋਰਟ ਆਈ ਨੈਗੇਟਿਵ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜਲੰਧਰ: ਕੋਵਿਡ-19 ਤੋਂ ਪ੍ਰਭਾਵਿਤ 50 ਪ੍ਰਤੀਸ਼ਤ ਮਰੀਜ਼ਾਂ ਦੀ ਇਲਾਜ ਬਾਅਦ ਰਿਪੋਰਟ ਆਈ ਨੈਗੇਟਿਵ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×