Get Even More Visitors To Your Blog, Upgrade To A Business Listing >>

ਨਾਗਿਨ 4 ਦੀ ਅਦਾਕਾਰਾ ਨਿਆ ਸ਼ਰਮਾ ਕਰਨ ਜਾ ਰਹੀ ਹੈ ਵਿਆਹ ! ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ

Nia sharma planning marriage:ਨਾਗਿਨ 4 ਅਦਾਕਾਰਾ ਨਿਆ ਸ਼ਰਮਾ ਵਿਆਹ ਦੀ ਪਲਾਨਿੰਗ ਕਰ ਰਹੀ ਹੈ। ਉਨ੍ਹਾਂ ਦੀ ਲੇਟੈਸਟ ਪੋਸਟ ਤੋਂ ਤਾਂ ਲੋਕ ਕੁਝ ਅਜਿਹਾ ਹੀ ਕਿਆਸ ਲਗਾ ਰਹੇ ਹਨ। ਦਰਅਸਲ ਨਿਆ ਨੇ ਆਪਣੀ ਪੋਸਟ ‘ਚ ਵਿਆਹ ਨੂੰ ਲੈ ਕੇ ਕੁਝ ਅਜਿਹੀਆਂ ਟਿਪਸ ਸ਼ੇਅਰ ਕੀਤੀਆਂ ਹਨ। ਜਿਸ ਵਿਚ ਲੋਕ ਉਨ੍ਹਾਂ ਦੇ ਵਿਆਹ ਦਾ ਅਨੁਮਾਨ ਲਗਾ ਰਹੇ ਹਨ।

View this post on Instagram

Important things !

A post shared by Nia Sharma (@niasharma90) on

ਜਾਣਕਾਰੀ ਮੁਤਾਬਕ ਤਹਾਨੂੰ ਦੱਸ ਦੇਈਏ ਕਿ ਨਿਆ ਮਤਲਬ ਕਿ ਨਾਗਿਨ 4 ਦੀ ਬਰਿੰਦਾ ਆਪਣੀਆਂ ਖੁਬਸੂਰਤ ਪੋਸਟਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਦੀ ਇਸ ਪੋਸਟ ‘ਚ ਕੋਈ ਖੂਬਸੂਰਤ ਜਾਂ ਗਲੈਮਰਸ ਤਸਵੀਰ ਨਹੀਂ ਬਲਕਿ ਸਿਰਫ ਕੁਝ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਪਰ ਇਹ ਉਨ੍ਹਾਂ ਦੀ ਤਸਵੀਰ ਤੋਂ ਵੀ ਜ਼ਿਆਦਾ ਪਾਵਰਫੁੱਲ ਲੱਗ ਰਿਹਾ ਹੈ। ਨਿਆ ਦਾ ਮੈਰਿਜ ਟਰੈਕ ਤੁਸੀਂ ਨਾਗਿਨ 4 ‘ਚ ਦੇਵ ਵਿਜੇਂਦਰ ਕੁਮਾਰਿਆ ਦੇ ਨਾਲ ਤਾਂ ਦੇਖ ਹੀ ਰਹੇ ਹੋ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਕਿਹਾ ਹੈ, ‘ਜ਼ਰੂਰੀ ਗੱਲ : ਕਿਉਂ ਲੋਕ ਵਿਆਹ ਤੋਂ ਪਹਿਲਾਂ ਅਜਿਹੇ ਟੈਂਪਰੇਚਰ ਦੇ ਬਾਰੇ ‘ਚ ਗੱਲਾਂ ਕਰਨ ਲੱਗ ਜਾਂਦੇ ਹਨ।’ ਨਿਆ ਦੀ ਅਜਿਹੀ ਪੋਸਟ ‘ਤੇ ਲੋਕ ਪਾਗਲ ਹੋ ਰਹੇ ਹਨ। ਵੈਸੇ ਜ਼ਿਆਦਾਤਰ ਯੂਜ਼ਰਸ ਨਿਆ ਦੀਆਂ ਇਨ੍ਹਾਂ ਗੱਲਾਂ ਨਾਲ ਐਗਰੀ ਦਿਖ ਰਹੇ ਹਨ ਅਤੇ ਇਸ ਨੂੰ ਸਹੀ ਦੱਸ ਰਹੇ ਹਨ। ਹਾਲਾਂਕਿ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਦੋਸਤ ਅਤੇ ਨਾਗਿਨ ਦੀ ਕੋ ਸਟਾਰ ਅਨੀਤਾ ਹਸਨੰਦਾਨੀ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਦਿਖ ਰਹੀ। ਉਨ੍ਹਾਂ ਨੇ ਨਿਆ ਨੂੰ ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਆਪਣੇ ਪਤੀ ਰੋਹਿਤ ਰੈੱਡੀ ਨੂੰ ਟੈਗ ਕੀਤਾ ਅਤੇ ਲਿਖਿਆ ਕਾਸ਼ ਮੈਂ ਕੀਤੀ ਹੁੰਦੀ।

Nia sharma planning marriage

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨਾਗਿਨ 4 ‘ਚ ਅਨੀਤਾ ਵਿਲਨ ਇੱਛਾਧਾਰੀ ਨਾਗਿਨ ਦਾ ਕਿਰਦਾਰ ਨਿਭਾ ਰਹੀ ਹੈ। ਲੋਕ ਉਨ੍ਹਾਂ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਅਨੀਤਾ ਵਿਸ਼ਾਖਾ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਜਿਸ ਦਾ ਬਸ ਇੱਕ ਹੀ ਮਕਸਦ ਹੈ ਨਾਗਮਣੀ ਨੂੰ ਹਾਸਿਲ ਕਰਨਾ ਅਤੇ ਇਸ ਦੇ ਲਈ ਉਹ ਬਰਿੰਦਾ ਨੂੰ ਆਪਣਾ ਮੋਹਰਾ ਬਣਾ ਕੇ ਅੱਗੇ ਵਧ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਕੋਰੋਨਾ ਕਾਰਨ ਲਾਕਡਾਊਨ ਹੋਣ ਕਾਰਨ ਬਾਲੀਵੁੱਡ ਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਆਪਣੇ ਘਰਾਂ ‘ਚ ਆਪਣੇ ਪਰਿਵਾਰ ਵਾਲਿਆਂ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਹਨ। ਉੱਥੇ ਹੀ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟੀ ਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨਰੋਜ਼ਾਨਾ ਹੀ ਆਪਣੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਜਿਸ ‘ਚ ਉਹ ਵਰਕਾਊਟ ਤੋਂ ਲੈ ਕੇ ਘਰ ਦੇ ਕੰਮ ਕਾਜ ਅਤੇ ਕਰੋਨਾ ਤੋਂ ਬਚਾਅ ਸੰਬੰਧਿਤ ਵੀਡੀਓ ਵੀ ਸ਼ਾਮਿਲ ਹੁੰਦੀਆਂ ਹਨ।

The post ਨਾਗਿਨ 4 ਦੀ ਅਦਾਕਾਰਾ ਨਿਆ ਸ਼ਰਮਾ ਕਰਨ ਜਾ ਰਹੀ ਹੈ ਵਿਆਹ ! ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਾਗਿਨ 4 ਦੀ ਅਦਾਕਾਰਾ ਨਿਆ ਸ਼ਰਮਾ ਕਰਨ ਜਾ ਰਹੀ ਹੈ ਵਿਆਹ ! ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×