Get Even More Visitors To Your Blog, Upgrade To A Business Listing >>

ਵਿਸਾਖੀ ਨੂੰ ਸਮਰਿਪਤ ਕਰਵਾਈ ਜਾਵੇਗੀ Online ਧਾਰਮਿਕ ਪ੍ਰਤੀਯੋਗਿਤਾ

Online Competition on Baisakhi : ਕੋਰੋਨਾ ਸੰਕਟ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ ਸਮੇਤ ਹੋਰਨਾਂ ਗੁਰੂ ਘਰਾਂ ਵਿਚ ਵੱਡੇ ਇਕੱਠ ਕਰਨ ‘ਤੇ ਰੋਕ ਲਗਾਈ ਗਈ ਹੈ, ਉਥੇ ਹੁਣ ਉਨ੍ਹਾਂ ਨੇ ਵਿਸਾਖੀ ਨੂੰ ਸਮਰਪਿਤ ਵਿਦਿਆਰਥੀਆਂ ਦੇ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਪ੍ਰਤੀਯੋਗਤਾ ਵਿਚ ਕਵਿਤਾ ਲਿਖਣ, ਲੇਖ ਲਿਖਣ, ਚਿੱਤਰਕਲਾ ਮੁਕਾਬਲੇ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰਤੀਯੋਗਿਤਾ ਵਿਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀ ਘਰ ਬੈਠੇ ਸੋਸ਼ਲ ਮੀਡੀਆ ਰਾਹੀਂ ਹਿੱਸਾ ਲੈ ਸਕਣਗੇ ਅਤੇ ਉਹ ਅਪਣੀਆਂ ਰਚਨਾਵਾਂ ਸ਼ੋਸਲ ਮੀਡੀਏ ਜਾਂ ਈ-ਮੇਲ ਰਾਹੀਂ 15 ਅਪ੍ਰੈਲ ਤਕ ਤਖ਼ਤ ਦਮਦਮਾ ਸਾਹਿਬ ਦੀ ਮੇਲ ਈ-ਮੇਲ ਆਈ.ਡੀ ‘ਤੇ ਭੇਜ ਸਕਦੇ ਹਨ।

Online Competition on Baisakhi
Online Competition on Baisakhi

ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਵਿਸ਼ੇ ਵਿਚੋਂ ਪਹਿਲੇ 10 ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਸਨਮਾਨ ਪੱਤਰ ਪ੍ਰਦਾਨ ਕੀਤੇ ਜਾਣਗੇ ਜਦਕਿ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀ ਨੂੰ ਪ੍ਰਸ਼ੰਸਾ ਪੱਤਰ ਦਿਤੇ ਜਾਣਗੇ। ਇਨ੍ਹਾਂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਰਚਨਾਵਾਂ ਦੇ ਨਾਲ ਅਪਣਾ ਨਾਂ, ਪਤਾ, ਕਲਾਸ, ਵਿਦਿਅਕ ਸੰਸਥਾ ਦਾ ਨਾਂ ਅਤੇ ਅਪਣੀ ਇਕ ਫ਼ੋਟੋ ਈ-ਮੇਲ ਕਰਨਗੇ। ਉਨ੍ਹਾਂ ਵਧੇਰੇ ਜਾਣਕਾਰੀ ਲੈਣ ਲਈ ਤਖ਼ਤ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਜਾਂ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Online Competition on Baisakhi
Online Competition on Baisakhi

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਬੀਤੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਹੁਕਮਾਂ ‘ਤੇ ਚੱਲਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ 13 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸਾਹਿਬਾਨਾਂ ‘ਚ ਸੰਗਤਾਂ ਦਾ ਕੋਈ ਵੱਡਾ ਇਕੱਠ ਨਾ ਕਰਨ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਨੇ ਸੰਗਤਾਂ ਨੂੰ ਵਿਸਾਖੀ ਮੌਕੇ ਘਰਾਂ ‘ਚ ਹੀ ਰਹਿ ਕੇ ਸਹਿਜ ਪਾਠ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

The post ਵਿਸਾਖੀ ਨੂੰ ਸਮਰਿਪਤ ਕਰਵਾਈ ਜਾਵੇਗੀ Online ਧਾਰਮਿਕ ਪ੍ਰਤੀਯੋਗਿਤਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿਸਾਖੀ ਨੂੰ ਸਮਰਿਪਤ ਕਰਵਾਈ ਜਾਵੇਗੀ Online ਧਾਰਮਿਕ ਪ੍ਰਤੀਯੋਗਿਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×