Get Even More Visitors To Your Blog, Upgrade To A Business Listing >>

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਸਿੰਘ ਬਣ ਗਿਆ ਕਰਨਾਟਕ ਦਾ ਇਹ ਵਿਅਕਤੀ

Karnatka person became singh: ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਇਤਿਹਾਸਕ ਕੁਰਬਾਨੀਆਂ ’ਚ ਸਿੱਖਾਂ ਦੇ ਨਾਲ-ਨਾਲ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਪੁੱਤਰਾਂ ਦੀਆਂ ਕੁਰਬਾਨੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹੱਕ ਅਤੇ ਸੱਚ ਲਈ ਆਪਣੀ ਜਾਨ ਵਾਰ ਦਿੱਤੀ। ਸਿੱਖੀ ਦੀ ਇਸ ਸ਼ਹਾਦਤ ਨੂੰ ਦੇਖ ਕੇ ਕਰਨਾਟਕ ਦੇ ਬੰਗਲੌਰ ਦਾ ਰਹਿਣ ਵਾਲਾ ਇਕ ਵਿਅਕਤੀ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਧਰਮ ਬਦਲ ਕੇ ਸਿੱਖ ਧਰਮ ਅਪਨਾ ਲਿਆ। ਉਹ ਵਿਅਕਤੀ ਹੈ ’ਅਮਨਦੀਪ ਸਿੰਘ ਖਾਲਸਾ’। ਦੱਸਣਯੋਗ ਹੈ ਕਿ ਅਮਨਦੀਪ ਸਿੰਘ ਖਾਲਸਾ ਇਕ ਹਿੰਦੂ ਪਰਿਵਾਰ ਨਾਲ ਸਬੰਧ ਰਖਦੇ ਹਨ ਤੇ ਉਨ੍ਹਾਂ ਦਾ ਪਹਿਲਾ ਨਾਂ ਸੀ ’ਮਹਾਦੇਵ ਰੈਡੀ’।

Karnatka person became singh
Karnatka person became singh

’ਅਮਨਦੀਪ ਸਿੰਘ ਖਾਲਸਾ’ ਨੇ ਜਦੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਛੋਟੀ ਉਮਰ ਵਿਚ ਸੱਚਾਈ ਤੇ ਧਰਮ ਲਈ ਆਪਣੀ ਜਾਨ ਵਾਰ ਦੇਣ ਵਾਲੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਮਹਾਦੇਵ ਰੈਡੀ ਦੇ ਮਨ ’ਤੇ ਡੂੰਘਾ ਅਸਰ ਪਾਇਆ, ਜਿਸ ਸਦਕਾ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਤੇ ਅੰਮ੍ਰਿਤ ਛੱਕ ਕੇ ਮਹਾਦੇਵ ਰੈਡੀ ਤੋਂ ਅਮਨਦੀਪ ਸਿੰਘ ਖਾਲਸਾ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਨੰਦਪੁਰ ਸਾਹਿਬ ਆ ਕੇ ਪੰਜਾਬੀ ਸਿੱਖੀ, ਜੋ ਗੁਰਬਾਣੀ ਨੂੰ ਪੜ੍ਹਣ ਲਈ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਖਾਲਸਾ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਅਤੇ ਨਸ਼ਾ ਮੁਕਤ ਕਰਨ ਲਈ 2008 ਤੋਂ ਸਾਈਕਲ ’ਤੇ ਸਵਾਰ ਹੋਕੇ ਪੂਰੇ ਦੇਸ਼ ਦੀ ਯਾਤਰਾ ਕਰ ਰਹੇ ਹਨ, ਜਿਸ ਸਦਕਾ ਉਨ੍ਹਾਂ ਨੇ ਹੁਣ ਤਕ 26 ਸੂਬਿਆਂ ਦੀ ਯਾਤਰਾ ਕਰ ਲਈ ਹੈ। ਆਪਣੀ ਇਸ ਯਾਤਰਾ ਦੌਰਾਨ ਉਨ੍ਹਾਂ ਨੇ 500 ਦੇ ਕਰੀਬ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਹੈ।

Karnatka person became singh
Karnatka person became singh

ਦੱਸਣਯੋਗ ਹੈ ਕਿ 12 ਸਾਲ ਤੋਂ ਸ਼ੁਰੂ ਕੀਤੀ ਯਾਤਰਾ ਦੌਰਾਨ ਅਮਨਦੀਪ ਸਿੰਘ ਖਾਲਸਾ ਹੁਣ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਵਿਚ ਗਰੀਬ ਬੱਚਿਆਂ ਲਈ ਸੂਕਲ ਖੋਲ੍ਹਣਗੇ ਤਾਂਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅੰਮ੍ਰਿਤ ਛੱਕਣਾ ਚਾਹੀਦਾ ਹੈ ਤੇ ਗੁਰੂ ਵਾਲੇ ਬਣਨਾ ਚਾਹੀਦਾ ਹੈ।

The post ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਸਿੰਘ ਬਣ ਗਿਆ ਕਰਨਾਟਕ ਦਾ ਇਹ ਵਿਅਕਤੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਸਿੰਘ ਬਣ ਗਿਆ ਕਰਨਾਟਕ ਦਾ ਇਹ ਵਿਅਕਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×