Get Even More Visitors To Your Blog, Upgrade To A Business Listing >>

OXL ‘ਤੇ ਫਰਨੀਚਰ ਖਰੀਦਣ ਦਾ ਝਾਂਸਾ ਦੇ ਠੱਗੇ 24,898 ਰੁਪਏ

Online Fraud: ਚੰਡੀਗੜ੍ਹ ਵਿਖੇ ਆਨਲਾਈਨ ਠੱਗੀ ਦਾ ਇਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ OLX ’ਤੇ ਫਰਨੀਚਰ ਖਰੀਦਣ ਦਾ ਝਾਂਸਾ ਦੇ ਕੇ  ਇਕ ਵਿਅਕਤੀ ਨਾਲ 24,898 ਰੁਪਏ ਦੀ ਠੱਗੀ ਕਰ ਲਈ ਗਈ। ਦੋਸ਼ੀ ਨੇ ਪਹਿਲਾਂ ਤਾਂ ਪੀੜਤ ਫਰਨੀਚਰ ਖਰੀਦਣ ਲਈ ਆਨਲਾਈਨ ਪੇਮੈਂਟ ਕਰਨ ਦਾ ਕਹਿ ਕੇ ਵ੍ਹਾਟਸਐਪ ’ਤੇ QR ਕੋਡ ਭੇਜਿਆ ਅਤੇ ਉਸ ’ਤੇ ਕਲਿੱਕ ਕਰਨ ਲਈ ਕਿਹਾ। ਕੋਡ ’ਤੇ ਕਲਿੱਕ ਕਰਦਿਆਂ ਹੀ ਉਸ ਦੇ ਖਾਤੇ ਵਿਚੋਂ 24,898 ਰੁਪਏ ਨਿਕਲ ਗਏ। ਸੈਕਟਰ-39 ਥਾਣਾ ਪੁਲਿਸ ਨੇ ਅਣਪਛਾਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Online Fraud
Online Fraud

ਪੁਲਿਸ ਵਿਚ ਦਿੱਤੀ ਸ਼ਿਕਾਇਤ ਵਿਚ ਸੈਕਟਰ-37 ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣਾ ਫਰਨੀਚਰ ਵੇਚਣ ਲਈ OLX ’ਤੇ ਪਾਇਆ ਸੀ। ਫਰਨੀਚਰ ਦਾ ਵਿਗਿਆਪਨ ਦੇਖ ਕੇ ਅਣਪਛਾਤੇ ਨੰਬਰ ਤੋਂ ਉਸ ਨੂੰ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਫਰਨੀਚਰ ਖਰੀਦਣ ਦੀ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਪੇਮੈਂਟ ਲਈ Paytm ਦਾ ਇਕ QR ਕੋਡ ਭੇਜਿਆ। ਕੋਡ ’ਤੇ ਕਲਿੱਕ ਕਰਨ ਦੇ ਕੁਝ ਦੇਰ ਬਾਅਦ ਨਰੇਸ਼ ਦੇ ਮੋਬਾਈਲ ’ਤੇ ਅਕਾਊਂਟ ਤੋਂ 24,898 ਰੁਪਏ ਡੇਬਿਟ ਦਾ ਮੈਸੇਜ ਆਇਆ। ਇਸ ਤੋਂ ਬਾਅਦ ਪੀੜ੍ਹਤ ਨੇ ਠੱਗੀ ਦੀ ਸ਼ਿਕਾਇਤ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਨੂੰ ਦਿੱਤੀ। ਇਸ ਤੋਂ ਬਾਅਦ ਮਾਮਲਾ ਚੰਡੀਗੜ੍ਹ ਸਾਈਬਰ ਸੈੱਲ ਕੋਲ ਆਇਆ। ਚੰਡੀਗੜ੍ਹ ਸਾਈਬਰ ਸੈੱਲ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਸੈਕਟਰ-39 ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

The post OXL ‘ਤੇ ਫਰਨੀਚਰ ਖਰੀਦਣ ਦਾ ਝਾਂਸਾ ਦੇ ਠੱਗੇ 24,898 ਰੁਪਏ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

OXL ‘ਤੇ ਫਰਨੀਚਰ ਖਰੀਦਣ ਦਾ ਝਾਂਸਾ ਦੇ ਠੱਗੇ 24,898 ਰੁਪਏ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×