Get Even More Visitors To Your Blog, Upgrade To A Business Listing >>

ਮਾਲਵਾ ਗਰੁੱਪ ਦੀ ਗਾਰਮੈਂਟ ਯੂਨਿਟ ਬੰਦ ਹੋਣ ਕਾਰਨ 700 ਲੋਕ ਹੋਏ ਬੇਰੋਜ਼ਗਾਰ

Malwa Group Garment Unit: ਮਾਛੀਵਾੜਾ ਸਾਹਿਬ ਵਿਖੇ ਆਰਥਿਕ ਮੰਦੀ ਚੱਲਦਿਆਂ ਮਾਲਵਾ ਗਰੁੱਪ ਦੀ ਗਾਰਮੈਂਟ ਯੂਨਿਟ ਬੰਦ ਹੋਣ ਦੇ ਕੰਢੇ ਪਹੁੰਚ ਗਈ ਹੈ ਤੇ ਇਸੇ ਮੰਦੀ ਦੇ ਚੱਲਦਿਆਂ ਇਸ ਗਰੁੱਪ ਨੇ ਆਪਣੀ ਯੂਨਿਟ ਬੰਦ ਕਰਕੇ 700 ਤੋਂ ਵੱਧ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਘਰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਛੀਵਾੜਾ ਕੋਲ ਮਾਲਵਾ ਗਰੁੱਪ ਵਲੋਂ ਤਿੰਨ ਵੱਡੀਆਂ ਉਦਯੋਗਿਕ ਸਥਾਪਤ ਕੀਤੀਆਂ ਗਈਆਂ ਸਨ ਜਿਸ ਵਿਚ ਦੋ ਮਾਲਵਾ ਵਸ਼ਟਡ ਅਤੇ ਮਾਲਵਾ ਪ੍ਰੋਸੈਸਿੰਗ ਕੁਝ ਸਾਲ ਪਹਿਲਾਂ ਆਰਥਿਕ ਮੰਦੀ ਕਾਰਨ ਬੰਦ ਹੋ ਗਈਆਂ ਸਨ ਬਾਅਦ ਵਿਚ ਇਨ੍ਹਾਂ ਯੂਨਿਟਾਂ ਨੂੰ ਮਾਲਵਾ ਗਰੁੱਪ ਨੂੰ ਵੇਚ ਦਿੱਤਾ ਗਿਆ। ਇਨ੍ਹਾਂ ਦੋ ਵੱਡੇ ਯੂਨਿਟਾਂ ਦੇ ਬੰਦ ਹੋਣ ਨਾਲ ਹਜ਼ਾਰਾਂ ਮਜ਼ਦੂਰ ਮਾਛੀਵਾੜਾ ਛੱਡ ਕੇ ਕੰਮ ਦੀ ਭਾਲ ਵਿਚ ਕਿਤੇ ਹੋਰ ਚਲੇ ਗਏ ਤੇ ਪਿਛਲੇ ਸਾਲਾਂ ਤੋਂ ਮਾਲਵਾ ਗਾਰਮੈਂਟ ਯੂਨਿਟ ਜਿਸ ਵਿਚ ਬ੍ਰਾਂਡੇਡ ਜੀਨਸ ਦੀਆਂ ਪੈਂਟਾਂ ਤਿਆਰ ਹੁੰਦੀਆਂ ਸਨ, ਇਹ ਯੂਨਿਟ ਵੀ ਘਾਟੇ ਵਿਚ ਚੱਲ ਰਹੀ ਸੀ। ਪਰ ਸ਼ਨੀਵਾਰ ਨੂੰ ਅਚਾਨਕ ਇੰਡਸਟਰੀ ਪ੍ਰਬੰਧਕਾਂ ਨੇ ਇਹ ਕਹਿੰਦਿਆ 700 ਮਜ਼ਦੂਰਾਂ ਨੂੰ ਘਰ ਭੇਜ ਦਿੱਤਾ ਕਿ ਦੋ ਮਹੀਨਿਆਂ ਲਈ ਇਹ ਯੂਨਿਟ ਬੰਦ ਕਰ ਦਿੱਤੀ ਗਈ ਹੈ। ਇਸ ਨਾਲ ਉਥੇ ਕੰਮ ਕਰ ਰਹੇ ਮਜ਼ਦੂਰ ਸੁੰਨ ਹੀ ਹੋ ਗਏ।

Malwa Group Garment Unit
Malwa Group Garment Unit

ਜਾਣਕਾਰੀ ਅਨੁਸਾਰ ਗਾਰਮੈਂਟ ਯੂਨਿਟ ਵਿਚ ਪਿਛਲੇ ਕਈ ਸਾਲਾਂ ਤੋਂ ਇਕ ਕੰਪਨੀ ਦੀ ਬ੍ਰਾਂਡੇਡ ਜੀਨਸ ਤਿਆਰ ਹੁੰਦੀ ਸੀ। ਇਹ ਜੀਨਸ ਤਿਆਰ ਕਰਵਾਉਣ ਵਾਲੀ ਕੰਪਨੀ ਨੇ ਅਚਾਨਕ ਆਪਣਾ ਆਰਡਰ ਰੱਦ ਕਰਵਾ ਦਿੱਤਾ, ਜਿਸ ਕਰਕੇ ਮਾਲਵਾ ਗਰੁੱਪ ਨੇ ਵੀ ਆਪਣੇ ਮਜ਼ਦੂਰਾਂ ਨੂੰ ਦੋ ਮਹੀਨੇ ਲਈ ਛੁੱਟੀ ’ਤੇ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈਕਿ ਇਨ੍ਹਾਂ ਦੋ ਮਹੀਨਿਆਂ ਵਿਚ ਇਸ ਗਰੁੱਪ ਦੇ ਅਧਿਕਾਰੀ ਕਿਸੇ ਹੋਰ ਕੰਪਨੀ ਨਾਲ ਸੰਪਰਕ ਕਰਕੇ ਇਸ ਯੂਨਿਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ’ਚ ਹਨ ਪਰ ਆਰਡਰ ਰੱਦ ਹੋਣਾ ਤੇ ਕਰਮਚਾਰੀਆਂ ਨੂੰ ਘਰ ਭੇਜ ਦੇਣਾ ਚਿੰਤਾ ਦਾ ਵਾਲੀ ਗੱਲ ਹੈ।

Malwa Group Garment Unit
Malwa Group Garment Unit

ਹੋਲੀ ਤੋਂ ਠੀਕ ਦੋ ਦਿਨ ਪਹਿਲਾਂ ਗਾਰਮੈਂਟ ਯੂਨਿਟ ਵਲੋਂ ਇਕੱਠੇ 700 ਮਜ਼ਦੂਰਾਂ-ਕਾਰੀਗਰਾਂ ਨੂੰ ਦੋ ਮਹੀਨੇ ਲਈ ਘਰ ਭੇਜ ਦੇਣਾ ਕਿਸੇ ਕਹਿਰ ਨਾਲੋਂ ਘੱਟ ਨਹੀਂ ਹੈ। ਯੂਨਿਟ ਬੰਦ ਕੀਤੇ ਜਾਣ ਦਾ ਫੈਸਲਾ ਸੁਣਦੇ ਹੀ ਕੁਝ ਮਜ਼ਦੂਰ ਰੌਣ ਲੱਗ ਗਏ ਤਾਂ ਕਈਆਂ ਦੇ ਮੂੰਹੋਂ ਸ਼ਬਦ ਹੀ ਨਹੀਂ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਸਮੱਸਿਆ ਖੜ੍ਹੀ ਸੀ। ਦੱਸਣਯੋਗ ਹੈ ਕਿ ਦੇਸ਼ ਵਿਚ ਫੈਲੀ ਆਰਥਿਕ ਮੰਦੀ ਕਾਰਨ ਉਦਯੋਗਿਕ ਇਕਾਈਆਂ ਬੰਦ ਹੋਣ ਦਾ ਸਿੱਧਾ ਅਸਰ ਮਾਛੀਵਾੜਾ ਇਲਾਕੇ ਦੇ ਦੁਕਾਨਦਾਰਾਂ ਅਤੇ ਇਥੇ ਦੇ ਕਾਰੋਬਾਰ ’ਤੇ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਪਏਗਾ। ਇਲਾਕੇ ਦੀਆਂ ਮਿੱਲਾਂ ’ਚ ਕੰਮ ਕਰਦੇ ਮਜ਼ਦੂਰ ਆਪਣੀ ਕਮਾਈ ਦਾ 75 ਫੀਸਦੀ ਹਿੱਸਾ ਨੇੜੇ ਦੇ ਬਾਜ਼ਾਰਾਂ ਵਿਚ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ’ਤੇ ਖਰਚ ਕਰਦੇ ਸਨ ਪਰ ਹੁਣ ਇਨ੍ਹਾਂ ਮਜ਼ਦੂਰਾਂ ਦੇ ਬੇਰੋਜ਼ਗਾਰ ਹੋਣ ਦਾਅਸਰ ਇਥੇ ਦੇ ਬਾਜ਼ਾਰਾਂ ’ਤੇ ਵੀ ਪਏਗਾ।

The post ਮਾਲਵਾ ਗਰੁੱਪ ਦੀ ਗਾਰਮੈਂਟ ਯੂਨਿਟ ਬੰਦ ਹੋਣ ਕਾਰਨ 700 ਲੋਕ ਹੋਏ ਬੇਰੋਜ਼ਗਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਾਲਵਾ ਗਰੁੱਪ ਦੀ ਗਾਰਮੈਂਟ ਯੂਨਿਟ ਬੰਦ ਹੋਣ ਕਾਰਨ 700 ਲੋਕ ਹੋਏ ਬੇਰੋਜ਼ਗਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×