Get Even More Visitors To Your Blog, Upgrade To A Business Listing >>

ਦਾਜ ਲਈ ਪ੍ਰੇਸ਼ਾਨ ਕਰਨ ਕਰਕੇ ਵਿਆਹੁਤਾ ਨੇ ਕੀਤੀ ਆਤਮਹੱਤਿਆ

Woman commits suicide: ਸਹੁਰੇ ਵਾਲਿਆਂ ਤੋਂ ਤੰਗ ਆ ਕੇ ਪਿੰਡ ਅਯਾਲੀ ਖੁਰਦ ਦੇ ਦਸਮੇਸ਼ ਨਗਰ ਇਲਾਕੇ ‘ਚ ਵਿਆਹੁਤਾ ਨੇ ਫੰਦਾ ਲਗਾ ਕੇ ਆਤਮਹੱਤਿਆ ਦਾ ਕਦਮ ਚੁੱਕਿਆ ਸੀ। ਹੁਣ ਥਾਣਾ ਪੀ. ਏ. ਯੂ. ਪੁਲਸ ਨੇ ਮਾਮਲੇ ‘ਚ ਉਸ ਦੇ ਪਤੀ ਸ਼ਾਮ ਸੁੰਦਰ, ਸੱਸ ਰਾਮ ਰਾਣੀ, ਸਹੁਰਾ ਹਰਸ਼ ਤੋਲੇ ਅਤੇ ਦਿਓਰ ਜਗਮੋਹਨ ਸ਼ਰਮਾ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ‘ਚ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ।

Woman commits suicide
Woman commits suicide

ਏ. ਐੱਸ. ਆਈ. ਗਿਆਨ ਸਿੰਘ ਨੇ ਦੱਸਿਆ ਕਿ ਉਕਤ ਕੇਸ ਰਾਏ ਬਰੇਲੀ (ਉੱਤਰ ਪ੍ਰਦੇਸ਼) ਦੇ ਪਿੰਡ ਉਨਾਈ ਨਿਵਾਸੀ ਮੋਹਿਤ ਸ਼ਰਮਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨ ‘ਚ ਉਸ ਨੇ ਦੱਸਿਆ ਕਿ ਉਸ ਦੀ ਭੈਣ ਅਲਪਨਾ ਸ਼ਰਮਾ (32) ਦਾ ਵਿਆਹ ਲਗਭਗ 9 ਸਾਲ ਪਹਿਲਾਂ ਸ਼ਿਆਮ ਸੁੰਦਰ ਨਾਲ ਹੋਇਆ ਸੀ। ਉਸ ਦੇ 7 ਤੇ 4 ਸਾਲ ਦੇ ਦੋ ਬੇਟੇ ਹਨ। ਵਿਆਹ ਤੋਂ ਬਾਅਦ ਉਸ ਦੇ ਪਤੀ ਤੇ ਸਹੁਰੇ ਵਾਲਿਆਂ ਨੇ ਅਲਪਨਾ ਨੂੰ ਦਹੇਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਲੈ ਕੇ ਲਗਭਗ 4 ਸਾਲ ਪਹਿਲਾਂ ਯੂ. ਪੀ. ਥਾਣੇ ‘ਚ ਦੋਵੇਂ ਪੱਖਾਂ ਦਾ ਪੰਚਾਇਤੀ ਰਾਜੀਨਾਮਾ ਵੀ ਹੋ ਚੁੱਕਾ ਹੈ ਪਰ ਉਸ ਦੇ ਬਾਵਜੂਦ ਸਹੁਰੇ ਵਾਲਿਆਂ ਨੇ ਵਿਆਹੁਤਾ ਨੂੰ ਤੰਗ ਕਰਨਾ ਨਹੀਂ ਛੱਡਿਆ।

Woman commits suicide
Woman commits suicide

ਸੋਮਵਾਰ ਦੀ ਸਵੇਰ ਅਲਪਨਾ ਦੇ ਸਹੁਰੇ ਹਰਸ਼ ਤੋਲੇ ਨੇ ਫੋਨ ‘ਤੇ ਦੱਸਿਆ ਕਿ ਅਲਪਨਾ ਨੇ ਖੁਦਕੁਸ਼ੀ ਕਰ ਲਈ ਹੈ। ਅਲਪਨਾ ਦੇ ਭਰਾ ਮੋਹਿਤ ਨੇ ਦੋਸ਼ ਲਗਾਇਆ ਕਿ ਮਾਰਕੁੱਟ ਅਤੇ ਦਹੇਜ ਲਿਆਉਣ ਦੀ ਮੰਗ ਤੋਂ ਤੰਗ  ਕੇ ਉਸ ਨੇ ਅਜਿਹਾ ਕੀਤਾ ਹੈ। ਏ. ਐੱਸ. ਆਈ. ਗਿਆਨ ਸਿੰਘ ਨੇ ਕਿਹਾ ਕਿ 4 ਮਾਰਚ  ਨੂੰ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੀ ਜਾਂਚ ਲਈ ਬਿਸਰਾ ਸੈਂਪਲ ਖਰੜ ਲੈਬ ‘ਚ ਭੇਜ ਦਿੱਤਾ ਹੈ। ਦੋਸ਼ੀਆਂ ਦੀ  ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਦਾਜ ਲਈ ਪ੍ਰੇਸ਼ਾਨ ਕਰਨ ਕਰਕੇ ਵਿਆਹੁਤਾ ਨੇ ਕੀਤੀ ਆਤਮਹੱਤਿਆ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਾਜ ਲਈ ਪ੍ਰੇਸ਼ਾਨ ਕਰਨ ਕਰਕੇ ਵਿਆਹੁਤਾ ਨੇ ਕੀਤੀ ਆਤਮਹੱਤਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×