Get Even More Visitors To Your Blog, Upgrade To A Business Listing >>

‘ਥੱਪੜ’ ਦੇ ਡਾਇਰੈਕਟਰ ਨੇ ਲੋਕਾਂ ਨੂੰ ਕੱਢੀਆਂ ਗਾਲ੍ਹਾਂ, ਫਿਰ ਮੰਗੀ ਮੁਆਫ਼ੀ

Anubhav Sinha tweet abuse : ਹਾਲ ਹੀ ਵਿੱਚ ਤਾਪਸੀ ਪੰਨੂ ਦੇ ਲੀਡ ਰੋਲ ਵਾਲੀ ਫਿਲਮ ਥੱਪੜ ਰਿਲੀਜ ਹੋਈ ਸੀ। ਇਸ ਫਿਲਮ ਨੂੰ ਕ੍ਰੀਟਿਕਸ ਨੇ ਕਾਫ਼ੀ ਸਰਾਹਿਆ ਸੀ ਪਰ ਪਬਲਿਕ ਨੂੰ ਇਹ ਫਿਲਮ ਕੁੱਝ ਖਾਸ ਪਸੰਦ ਨਹੀਂ ਆਈ ਅਤੇ ਬਾਕਸ ਆਫਿਸ ਉੱਤੇ ਇਸ ਦੀ ਨੁਮਾਇਸ਼ ਨਿਰਾਸ਼ਾਜਨਕ ਰਹੀ ਹੈ। ਹੁਣ ਲੱਗਦਾ ਹੈ ਕਿ ਇਸ ਫਿਲਮ ਦੇ ਡਾਇਰੈਕਟਰ ਅਨੁਭਵ ਸਿਨਹਾ ਵੀ ਇਸ ਫਿਲਮ ਦੀ ਅਸਫਲਤਾ ਨਾਲ ਬੌਖਲਾ ਗਏ ਹਨ।

Anubhav Sinha tweet abuse
Anubhav Sinha tweet abuse

ਅਨੁਭਵ ਨੇ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਦੀ ਆਲੋਚਨਾ ਕਰਨ ਵਾਲਿਆਂ ਲਈ ਗੰਦੀਆਂ – ਗੰਦੀਆਂ ਗਾਲ੍ਹਾ ਲਿਖੀਆਂ ਹਨ। ਅਨੁਭਵ ਸਿਨਹਾ ਨੇ ਥੱਪੜ ਤੋਂ ਪਹਿਲਾਂ ਆਰਟੀਕਲ 15, ਮੁਲਕ ਅਤੇ ਤੁਮ ਬਿਨ ਵਰਗੀਆਂ ਚੰਗੀਆਂ ਫਿਲਮਾਂ ਦਾ ਡਾਇਰੈਕਸ਼ਨ ਕੀਤਾ ਹੈ। ਥੱਪੜ ਤੋਂ ਕਾਫ਼ੀ ਉਂਮੀਦਾਂ ਸਨ ਪਰ ਇਸ ਦੀ ਬਾਕਸ ਆਫਿਸ ਉੱਤੇ ਬੁਰੀ ਪ੍ਰਫਾਰਮੈਂਸ ਉੱਤੇ ਇੱਕ ਪਬਲੀਕੇਸ਼ਨ ਨੇ ਲਿਖਿਆ, ਆਡਿਅੰਸ ਨੇ ਥੱਪੜ ਨੂੰ ਲਗਾਇਆ ਕਰਾਰਾ ਥੱਪੜ।

Anubhav Sinha tweet abuse
Anubhav Sinha tweet abuse

ਇਹ ਟਿੱਪਣੀ ਡਾਇਰੈਕਟਰ ਸੁਧੀਰ ਮਿਸ਼ਰਾ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਇਸ ਉੱਤੇ ਟਵੀਟ ਕਰ ਦਿੱਤਾ। ਇਸ ਟਵੀਟ ਨੂੰ ਅਨੁਭਵ ਸਿਨਹਾ ਨੇ ਨੋਟਿਸ ਕੀਤਾ ਅਤੇ ਜਵਾਬ ਵਿੱਚ ਜੋ ਲਿਖਿਆ ਉਹ ਤੁਸੀ ਆਪਣੇ ਆਪ ਹੀ ਪੜ ਲਵੋ, ਅਸੀ ਨਹੀਂ ਲਿਖ ਸਕਦੇ : ਅਨੁਭਵ ਸਿਨਹਾ ਇੱਥੇ ਨਹੀਂ ਰੁਕੇ ਬਲਕਿ ਆਪਣੇ ਅਗਲੇ ਟਵੀਟ ਵਿੱਚ ਉਨ੍ਹਾਂ ਨੇ ਫਿਲਮ ਦੀ ਆਲੋਚਨਾ ਕਰਨ ਵਾਲਿਆਂ ਨੂੰ ਮਾਂ ਦੀ ਗਾਲ੍ਹ ਤੱਕ ਦੇ ਦਿੱਤੀ।

Anubhav Sinha tweet abuse
Anubhav Sinha tweet abuse

ਲੋਕਾਂ ਨੇ ਅਨੁਭਵ ਦੀ ਇਸ ਹਰਕਤ ਉੱਤੇ ਕਾਫ਼ੀ ਨਰਾਜਗੀ ਵੀ ਜਤਾਈ ਹੈ। ਉਨ੍ਹਾਂ ਦੇ ਰਿਐਕਸ਼ਨ ਉੱਤੇ ਮਸ਼ਹੂਰ ਸੰਪਾਦਕ ਸਮਿਤਾ ਸ਼ਰਮਾ ਨੇ ਲਿਖਿਆ , ਉਹ ਚੰਗੀਆਂ ਫਿਲਮਾਂ ਬਣਾਉਂਦੇ ਹਨ ਅਤੇ ਬਾਲਿਵੁਡ ਦੇ ਹੋਰ ਲੋਕਾਂ ਨਾਲੋਂ ਵੱਖ ਸਟੈਂਡ ਲੈਂਦੇ ਹਨ। ਮੈਂ ਇਸ ਦੇ ਲਈ ਉਨ੍ਹਾਂ ਦੀ ਤਾਰੀਫ ਕਰਦੀ ਹਾਂ ਪਰ ਮੈਂ ਗਾਲੀਗਲੌਜ ਦੀ ਫੈਨ ਨਹੀਂ ਹਾਂ ਨਾ ਹੀ ਮੈਂ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੀ ਹਾਂ।

Anubhav Sinha tweet abuse

ਸਮਿਤਾ ਦੇ ਇਸ ਟਵੀਟ ਤੋਂ ਬਾਅਦ ਅਨੁਭਵ ਸਿਨਹਾ ਨੇ ਉਸੇ ਸਮੇਂ ਮੁਆਫੀ ਮੰਗ ਲਈ। ਉਨ੍ਹਾਂ ਨੇ ਸਾਰੀਆਂ ਔਰਤਾਂ ਅਤੇ ਆਪਣੇ ਫੈਨਜ਼ ਤੋਂ ਸੋਸ਼ਲ ਮੀਡੀਆ ਉੱਤੇ ਆਪਣੇ ਸ਼ਬਦਾਂ ਲਈ ਮੁਆਫੀ ਮੰਗੀ। ਦੱਸ ਦੇਈਏ ਕਿ ਪਹਿਲੇ ਹਫਤੇ ਵਿੱਚ ਥੱਪੜ ਨੇ ਸਿਰਫ 21 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਕਾਫ਼ੀ ਘੱਟ ਹੈ। ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਦੀਆ ਮਿਰਜਾ, ਪਵੇਲ ਗੁਲਾਟੀ, ਕੁਮੁਦ ਮਿਸ਼ਰਾ, ਤਨਵੀ ਆਜਮੀ ਅਤੇ ਰਤਨਾ ਪਾਠਕ ਸ਼ਾਹ ਮੁੱਖ ਭੂਮਿਕਾਵਾਂ ਵਿੱਚ ਹਨ।

The post ‘ਥੱਪੜ’ ਦੇ ਡਾਇਰੈਕਟਰ ਨੇ ਲੋਕਾਂ ਨੂੰ ਕੱਢੀਆਂ ਗਾਲ੍ਹਾਂ, ਫਿਰ ਮੰਗੀ ਮੁਆਫ਼ੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

‘ਥੱਪੜ’ ਦੇ ਡਾਇਰੈਕਟਰ ਨੇ ਲੋਕਾਂ ਨੂੰ ਕੱਢੀਆਂ ਗਾਲ੍ਹਾਂ, ਫਿਰ ਮੰਗੀ ਮੁਆਫ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×