Get Even More Visitors To Your Blog, Upgrade To A Business Listing >>

ਜਨਮਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਪਿਤਾ ਦੀ ਮੌਤ

Hoshiarpur man dead: ਹੁਸ਼ਿਆਰਪੁਰ: ਥਾਣਾ ਸਦਰ ਅਧੀਨ ਸੁਖੀਆਬਾਦ ਵਿੱਚ ਵੀਰਵਾਰ ਦੇਰ ਰਾਤ ਰਜਾਈ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਬੁਰੀ ਤਰਾਂ ਝੁਲਸ ਕੇ ਮੌਤ ਹੋ ਗਈ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਰਾਕੇਸ਼ ਕੁਮਾਰ (33) ਪੁੱਤਰ ਯਸ਼ਪਾਲ ਵਾਸੀ ਬੰਜਰਬਾਗ ਦੇ ਰੂਪ ਵਿੱਚ ਹੋਈ ਹੈ, ਜੋ ਕਿ ਬੱਸ ਅਤੇ ਟਰੱਕ ਦੀ ਰਿਪੇਅਰਿੰਗ ਦਾ ਕੰਮ ਕਰਦਾ ਸੀ । ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਰਾਕੇਸ਼ ਕੁਮਾਰ ਆਪਣੇ ਪੁੱਤ ਦਾ ਜਨਮਦਿਨ ਮਨ੍ਹਾ ਕੇ ਸੌਣ ਲਈ ਖੋਖੇ ਵਿੱਚ ਚਲਾ ਗਿਆ ਸੀ । ਇਸ ਘਟਨਾ ਦਾ ਉਸ ਸਮੇ ਪਤਾ ਲੱਗਿਆ ਜਦੋਂ ਸ਼ੁੱਕਰਵਾਰ ਸਵੇਰੇ ਖੋਖੇ ਵਿਚੋਂ ਧੂੰਆਂ ਨਿਕਲਦੇ ਹੋਏ ਦੇਖਿਆ ਗਿਆ ।

Hoshiarpur man dead
Hoshiarpur man dead

ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਬਿਸਤਰੇ ‘ਤੇ ਰਾਕੇਸ਼ ਕੁਮਾਰ ਮ੍ਰਿਤਕ ਪਿਆ ਸੀ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਵੀਰਵਾਰ ਉਸ ਦੇ ਬੇਟੇ ਵਿਨੈ ਦਾ ਜਨਮ ਦਿਨ ਸੀ । ਰਾਤੀਂ ਘਰ ਵਿੱਚ ਬੇਟੇ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਣ ਤੋਂ ਬਾਅਦ ਉਹ ਰੋਜ਼ਾਨਾ ਦੀ ਤਰ੍ਹਾਂ ਸੌਣ ਲਈ ਸੁਖੀਆਬਾਦ ਸਥਿਤ ਆਪਣੇ ਖੋਖੇ ਵਿੱਚ ਆ ਗਿਆ । ਇਸ ਮਾਮਲੇ ਵਿੱਚ ਪਰਿਵਾਰ ਨੇ ਦੱਸਿਆ ਕਿ ਰਾਕੇਸ਼ ਸਿਗਰਟ ਪੀਂਦਾ ਸੀ ।

Hoshiarpur man dead
Hoshiarpur man dead

ਜਿਸ ਕਾਰਣ ਉਨ੍ਹਾਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਤ ਨੂੰ ਸੌਣ ਸਮੇਂ ਸਿਗਰਟ ਦੀ ਚੰਗਿਆੜੀ ਰਜਾਈ ‘ਤੇ ਪੈਣ ਕਾਰਨ ਰਜਾਈ ਨੇ ਅੱਗ ਫੜ ਲਈ ਹੋਵੇਗੀ, ਜਿਸ ਕਾਰਨ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ । ਦੱਸ ਦੇਈਏ ਕਿ ਅੱਗ ਲੱਗਣ ਨਾਲ ਖੋਖੇ ਅੰਦਰ ਪਏ ਰਾਕੇਸ਼ ਦੇ ਮੋਟਰਸਾਈਕਲ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਰਾਕੇਸ਼ ਦਾ ਗਲੇ ਤੋਂ ਹੇਠਲਾ ਹਿੱਸਾ ਕਰੀਬ 80 ਫੀਸਦੀ ਸੜ ਗਿਆ ਸੀ । 

Hoshiarpur man dead

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਵਿਚ ਤਾਇਨਾਤ ਏ. ਐੱਸ. ਆਈ. ਸਤੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਪਰਿਵਾਰ ਅਤੇ ਲੋਕਾਂ ਵੱਲੋਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਰਾਕੇਸ਼ ਕੁਮਾਰ ਦੇ ਪਿਤਾ ਯਸ਼ਪਾਲ ਦੇ ਬਿਆਨ ‘ਤੇ ਧਾਰਾ 174 ਅਧੀਨ ਕਾਰਵਾਈ ਪੂਰੀ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ ।

The post ਜਨਮਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਪਿਤਾ ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਨਮਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਪਿਤਾ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×