Get Even More Visitors To Your Blog, Upgrade To A Business Listing >>

ਨਿਮਰਤ ਖਹਿਰਾ ਦੇ ਗੀਤ ‘ਲਹਿੰਗਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Nimrat-khaira new song out : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਦੇ ਗਾਣੇ ‘ਲਹਿੰਗਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਨਿਮਰਤ ਖਹਿਰਾ ਨੇ ਟੀਜ਼ਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਸ ਟੀਜ਼ਰ ਵਿੱਚ ਉਸ ਕੁੜੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਵਿਆਹ ਤੋਂ ਬਾਅਦ ਹਰ ਖੁਸ਼ੀ ਮਿਲਦੀ ਹੈ । ਖਹਿਰਾ ਦੇ ਇਸ ਗਾਣੇ ਦਾ ਟੀਜ਼ਰ ਉਸ ਦੇ ਗਾਣੇ ਦੇ ਲੱਗਪਗ ਹਰ ਪਹਿਲੂ ਨੂੰ ਬਿਆਨ ਕਰ ਜਾਂਦਾ ਹੈ, ਪਰ ਨਿਮਰਤ ਖਹਿਰਾ ਦਾ ਪੂਰਾ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਤਾਂ 6 ਜਨਵਰੀ ਨੂੰ ਪੂਰਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Nimrat-khaira new song out
Nimrat-khaira new song out

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣਾ ਅਰਜਨ ਢਿੱਲੋਂ ਨੇ ਲਿਖਿਆ ਹੈ ਜਦੋਂ ਕਿ ਇਸ ਨੂੰ ਮਿਊਜ਼ਿਕ ਕਿਡ ਨੇ ਦਿੱਤਾ ਹੈ । ਗਾਣੇ ਦੇ ਟੀਜ਼ਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਟੀਜ਼ਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਨਿਮਰਤ ਖਹਿਰਾ 2020 ਵਿੱਚ ਆਪਣੇ ਗਾਣਿਆਂ ਨਾਲ ਤਾਂ ਆਪਣੇ ਪ੍ਰਸ਼ੰਸਕਾਂ ਦਾ ਤਾਂ ਮਨੋਰੰਜਨ ਕਰਦੀ ਰਹੇਗੀ ਇਸ ਦੇ ਨਾਲ ਹੀ ਉਹ ਸਿਲਵਰ ਸਕਰੀਨ ਤੇ ਵੀ ਨਜ਼ਰ ਆਵੇਗੀ।

Nimrat-khaira new song out

ਨਿਮਰਤ ਨੇ ਆਪਣੀ ਪਹਿਚਾਣ  ਗੀਤ “ਇਸ਼ਕ ਕਚਹਿਰੀ” ਰਾਹੀਂ ਬਣੀਏ। ਨਿਮਰਤ ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸ ਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿਚ ਲਹੌਰੀਏ ਫਿਲਮ ਰਾਂਹੀ ਕੀਤੀ, ਜਿਸ ਵਿਚ ਉਸ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ। ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।ਕਈ ਅਜਿਹੇ ਗਾਇਕ ਵੀ ਹਨ

Nimrat-khaira new song out

ਜਿਹਨਾਂ ਨੂੰ ਆਪਣੀ ਬੁਲੰਦ ਆਵਾਜ਼ ਕਰਕੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਜਾਣ ਦਾ ਵੀ ਮੌਕਾ ਮਿਲਿਆ ਅਤੇ ਉਹਨਾਂ ਨੇ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ ਇੰਡਸਟਰੀ ‘ਚ ਵੀ ਬਿਖੇਰਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਦਿਲਜੀਤ ਦੋਸਾਂਝ ਨਾਲ ਫ਼ਿਲਮ ਜੋੜੀ ਵਿੱਚ ਨਜ਼ਰ ਆਵੇਗੀ । ਫ਼ਿਲਮ ਨੂੰ ਅੰਬਰਦੀਪ ਨੇ ਲਿਖਿਆ ਹੈ । ਫ਼ਿਲਮ ਦੀ ਹੀਰੋਇਨ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਹੈ।ਇਹ ਫ਼ਿਲਮ 26ਜੂਨ 2020 ਵਿੱਚ ਰਿਲੀਜ਼ ਹੋਣ ਵਾਲੀ ਹੈ ।

The post ਨਿਮਰਤ ਖਹਿਰਾ ਦੇ ਗੀਤ ‘ਲਹਿੰਗਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਿਮਰਤ ਖਹਿਰਾ ਦੇ ਗੀਤ ‘ਲਹਿੰਗਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×