Get Even More Visitors To Your Blog, Upgrade To A Business Listing >>

ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ

Himanshi emotional Asim cry : ਪਾਲੀਵੁਡ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਦਸ ਦੇਈਏ ਕਿ ਅੱਜ ਕੱਲ੍ਹ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ ਦੀ ਦੋਸ਼ਤੀ ਕਾਫੀ ਸੁਰਖੀਆਂ ਵਿੱਚ ਹੈ। ਹਿਮਾਂਸ਼ੀ ਦੀ ਆਸਿਮ ਨਾਲ ਦੋਸਤੀ ਟੀਵੀ ਦੇ ਇੱਕ ਰਿਐਲਟੀ ਸ਼ੋਅ ਦੌਰਾਨ ਹੋਈ ਸੀ।

Himanshi emotional Asim cry
Himanshi emotional Asim cry

ਹਿਮਾਂਸ਼ੀ ਤਾਂ ਇਸ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ ਪਰ ਉਹ ਇਸ ਸ਼ੋਅ ਨਾਲ ਪੁਰੀ ਤਰ੍ਹਾਂ ਜੁੜੀ ਹੋਈ ਹੈ, ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੋਅ ਨੂੰ ਲੈ ਕੇ ਕੀਤੇ ਜਾਣ ਵਾਲੇ ਟਵੀਟ ਤੋਂ ਲਗਾਇਆ ਜਾ ਸਕਦਾ ਹੈ। ਇਸ ਸਭ ਦੇ ਚਲਦੇ ਬੀਤੇ ਦਿਨ ਆਸਿਮ ਦਾ ਸ਼ੋਅ ਵਿੱਚ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਲੜਾਈ ਕਰਕੇ ਆਸਿਮ ਰੋਣ ਵੀ ਲੱਗ ਗਏ ਸਨ, ਜਿਸ ਨੂੰ ਦੇਖ ਕੇ ਹਿਮਾਂਸ਼ੀ ਖੁਰਾਣਾ ਵੀ ਅਪਸੈੱਟ ਨਜ਼ਰ ਆ ਰਹੀ ਹੈ।

Himanshi emotional Asim cry

ਹਿਮਾਂਸ਼ੀ ਨੇ ਆਸਿਮ ਦੀ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਹਿਮਾਂਸ਼ੀ ਨੇ ਲਿਖਿਆ ਹੈ ਕਿ ‘ਉਹ ਆਸਿਮ ਨੂੰ ਰੋਂਦਾ ਨਹੀਂ ਦੇਖ ਸਕਦੀ। ਹਿਮਾਂਸ਼ੀ ਨੇ ਲਿਖਿਆ ਹੈ ਕਿ ਆਸਿਮ ਇਸ ਤੋਂ ਪਹਿਲਾਂ ਉਦੋਂ ਰੋਇਆ ਸੀ ਜਦੋਂ ਉਹ ਸ਼ੋਅ ਵਿੱਚੋਂ ਬਾਹਰ ਹੋਈ ਸੀ। ਆਸਿਮ ਨੂੰ ਰੋਂਦੇ ਦੇਖ ਉਸ ਨੂੰ ਬੁਰਾ ਲੱਗ ਰਿਹਾ ਹੈ, ਜਦੋਂ ਉਹ ਸ਼ੋਅ ‘ਚੋਂ ਬਾਹਰ ਆਏਗਾ ਉਦੋਂ ਉਹ ਆਸਿਮ ਨੂੰ ਇੱਕ ਵਾਰ ਜਰੂਰ ਮਿਲੇਗੀ’।

Himanshi emotional Asim cry
Himanshi emotional Asim cry

ਇਸ ਤੋਂ ਇਲਾਵਾ ਹਿਮਾਂਸ਼ੀ ਨੇ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ਵਿੱਚ ਹਿਮਾਂਸ਼ੀ ਤੇ ਆਸਿਮ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਬਣ ਗਏ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

Himanshi emotional Asim cry
Himanshi emotional Asim cry

ਹਿਮਾਂਸ਼ੀ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਹਿਮਾਂਸ਼ੀ ਪੰਜਾਬ ਦੀ ਮਸ਼ਹੂਰ ਮਾਡਲ ਹੋਣ ਦੇ ਨਾਲ-ਨਾਲ ਇੱਕ ਮਸ਼ਹੂਰ ਸਿੰਗਰ ਵੀ ਹੈ। ਦਰਸ਼ਕ ਹਿਮਾਂਸ਼ੀ ਦੀ ਖੂਬਸੂਰਤੀ ਦੇ ਦਿਵਾਨੇ ਹਨ। ਹਿਮਾਂਸ਼ੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। 

The post ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×