Get Even More Visitors To Your Blog, Upgrade To A Business Listing >>

ਬੱਸ ਤੇ ਟਿੱਪਰ ‘ਚ ਟੱਕਰ, ਚਾਰ ਔਰਤਾਂ ਸਮੇਤ ਅੱਠ ਜ਼ਖਮੀ


 ਚੰਡੀਗੜ੍ਹ ਦੇ ਕੋਹਾਡਾ ਸਥਿਤ ਇਲਾਕੇ ‘ਚ ਬੱਸ ਤੇ ਟਿੱਪਰ ਵਿਚਕਾਰ ਆਹਮੋ-ਸਾਹਮਣੇ ਹੋਈ ਟਕੱਰ ‘ਚ ਡਰਾਈਵਰ ਤੇ ਚਾਰ ਔਰਤਾਂ ਸਮੇਤ ਅੱਠ ਲੋਕ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਟਿੱਪਰ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਕੂਮਕਲਾਂ ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਟਿੱਪਰ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਦਿੱਤੀ ਹੈ।

ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਸਮਰਾਲਾ ਨਿਵਾਸੀ ਪਰਵੀਨ ਕੁਮਾਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ। ਆਪਣੇ ਬਿਆਨ ‘ਚ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਰਦੋਈ ਦੇ ਪਿੰਡ ਚੰਦੋਲੀ ਦਾ ਰਹਿਣ ਵਾਲਾ ਹੈ। ਇੱਥੇ ਉਹ ਲੋਕ ਲੱਖੋਵਾਲ ਸਥਿਤ ਸ਼ਰਮਨ ਜੀ ਧਾਗਾ ਫੈਕਟਰੀ ਲਈ ਬੱਸ ਡਰਾਈਵਰ ਦੀ ਨੌਕਰੀ ਕਰਦਾ ਹੈ।

26 ਅਕਤੂਬਰ ਦੀ ਸ਼ਾਮ ਛੇ ਵਜੇ ਛੁੱਟੀ ਤੋਂ ਬਾਅਦ ਉਹ ਫੈਕਟਰੀ ਦੇ 15 ਮਜ਼ੂਦਰਾਂ ਨੂੰ ਛੱਡਣ ਲਈ ਸਮਰਾਲਾ ਜਾ ਰਿਹਾ ਸੀ। ਲੋਕ ਕੋਹਾਡਾ ਰੋਡ ‘ਤੇ ਪਹੁੰਚੇ, ਉਸ ਦੌਰਾਨ ਸਾਹਮਣੇ ਆ ਰਹੇ ਟਿੱਪਰ ਨੰਬਰ ਪੀਬੀ10ਐੱਫਵੀ-4809 ਨੇ ਉਨ੍ਹਾਂ ਦੀ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ‘ਚ ਉਨ੍ਹਾਂ ਦੀ ਲੱਤ ਟੂਟ ਗਈ ਤੇ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਮਜ਼ਦੂਰਾਂ ਦੀ ਪਛਾਣ ਖੁਸ਼ਬੂ, ਸੁਨੀਤਾ, ਸਰੋਜਨੀ ਦੇਵੀ, ਰਜਨੀ ਦੇਵੀ, ਮਨੋਜ ਕੁਮਾਰ, ਅਨਿਲ ਕੁਮਾਰ ਤੇ ਦੇਵੀ ਦੱਤ ਦੇ ਰੂਪ ‘ਚ ਹੋਈ। ਪੱਵਿਤਰ ਸਿੰਘ ਨੇ ਕਿਹਾ ਕਿ ਮੁਲਜ਼ਮ ਡਰਾਈਵਰ ਦੀ ਤਲਾਸ਼ ਜਾਰੀ ਹੈ।

The post ਬੱਸ ਤੇ ਟਿੱਪਰ ‘ਚ ਟੱਕਰ, ਚਾਰ ਔਰਤਾਂ ਸਮੇਤ ਅੱਠ ਜ਼ਖਮੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੱਸ ਤੇ ਟਿੱਪਰ ‘ਚ ਟੱਕਰ, ਚਾਰ ਔਰਤਾਂ ਸਮੇਤ ਅੱਠ ਜ਼ਖਮੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×