Get Even More Visitors To Your Blog, Upgrade To A Business Listing >>

ਜਦੋਂ ਖੁੱਲੇਆਮ ਅਕਸ਼ੇ ਕੁਮਾਰ ਨੇ ਮੈਟਰੋ ‘ਚ ਕੀਤਾ ਅਜਿਹਾ ਕੰਮ, ਵੇਖੋ ਵੀਡੀਓ

Akshay travel mumbai metro : ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਮੁੰਬਈ ਮੇਟਰੋ ਵਿੱਚ ਸਫਰ ਕਰਦੇ ਨਜ਼ਰ  ਆ ਰਹੇ ਹਨ। ਅਕਸ਼ੇ ਕੁਮਾਰ ਆਪਣੀ ਇਸ ਜਰਨੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, ਅੱਜ ਲਈ ਮੇਰੀ ਰਾਇਡ ਮੁੰਬਈ ਮੈਟਰੋ।
Akshay travel mumbai metro
Akshay travel mumbai metro

ਘਾਟਕੋਪਰ ਤੋਂ ਲੈ ਕੇ ਵਰਸੋਵਾ ਤੱਕ ਟ੍ਰੈਫਿਕ ਨੂੰ ਬੀਟ ਕਰਦੇ ਹੋਏ ਇੱਕ ਬੌਸ ਦੀ ਤਰ੍ਹਾਂ ਸਫਰ ਕੀਤਾ। ਵੀਡੀਓ ਵਿੱਚ ਅਕਸ਼ੇ ਕੁਮਾਰ ਕਹਿ ਰਹੇ ਹਨ,  ਮੈਂ ਇਸ ਸਮੇਂ ਮੈਟਰੋ ਵਿੱਚ ਹਾਂ। ਚੁਪ ਚਪੀਤੇ ਇੱਥੇ ਆਇਆ ਹੋਇਆ ਹਾਂ। ਮੈਂ ਘਾਟਕੋਪਰ ਵਿੱਚ ਸ਼ੂਟਿੰਗ ਕਰ ਰਿਹਾ ਸੀ, ਉੱਥੋਂ ਮੈਨੂੰ ਵਰਸੋਵਾ ਪਹੁੰਚਣਾ ਸੀ। ਮੇਰਾ ਮੈਪ ਦੱਸ ਰਿਹਾ ਸੀ ਕਿ 2 ਘੰਟੇ 5 ਮਿੰਟ ਲੱਗਣਗੇ। 

Akshay travel mumbai metro
Akshay travel mumbai metro

ਮੇਰੇ ਨਾਲ ਮੇਰੀ ਫਿਲਮ ਗੁਡ ਨਿਊਜ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਕਸ਼ੇ ਚੱਲ ਮੈਟਰੋ ਤੋਂ ਚਲਦੇ ਹਾਂ। ਮੈਂ ਕਿਹਾ ਕਿ ਭੀੜ – ਭਾੜ ਕਾਫ਼ੀ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਚਲੋਂ ਕੁਝ ਨੀ ਹੁੰਦਾ ਚਲਦੇ ਹਾਂ। ਤਾਂ ਮੈਂ ਵੀ ਕਿਹਾ ਕਿ ਚਲੋ ਰਿਸਕ ਲੈ ਕੇ ਚਲਦੇ ਹਾਂ। ਮੈਂ ਇੱਕ – ਦੋ ਸਿਕਿਓਰਿਟੀ ਗਾਰਡ ਲਏ ਤੇ ਚੁਪ ਚਪੀਤੇ ਚਲਾ ਗਿਆ। ਅਕਸ਼ੇ ਨੇ ਕਿਹਾ ਕਿ ਉਨ੍ਹਾਂ ਨੇ 2 ਘੰਟੇ ਦਾ ਸਫਰ 20 ਮਿੰਟ ਵਿੱਚ ਕੀਤਾ ਹੈ।

View this post on Instagram

‪My ride for today, the Mumbai metro…travelled #LikeABoss from Ghatkopar to Versova beating peak hours traffic 😎

A post shared by Akshay Kumar (@akshaykumar) on

ਉਨ੍ਹਾਂ ਨੇ ਕਿਹਾ ਕਿ ਉਹ ਇਸ ਜਰਨੀ ਨੂੰ ਕਾਫ਼ੀ ਇੰਨਜੂਆਏ ਕਰ ਰਹੇ ਹਨ। ਅਕਸ਼ੇ ਨੇ ਇਸ ਵਿੱਚ ਮੈਟਰੋ ਦਾ ਨਜਾਰਾ ਵੀ ਵਖਾਇਆ ਜਿਸ ਵਿੱਚ ਖਚਾਖਚ ਭੀੜ ਸੀ। ਉਨ੍ਹਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਇੱਕ ਹੀ ਟਰਾਂਸਪੋਰਟੇਸ਼ਨ ਹੈ ਜੋ ਕਿ ਹਾਇਟ ਉੱਤੇ ਹੈ, ਇਸ ਲਈ ਕਿੰਨਾ ਵੀ ਪਾਣੀ ਭਰ ਜਾਵੇ ਇਹ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਨੇ ਇਸ ਖਾਸ ਆਈਡੀਏ ਲਈ ਰਾਜ ਨੂੰ ਧੰਨਵਾਦ ਵੀ ਕਿਹਾ। 

Akshay travel mumbai metro
Akshay travel mumbai metro

ਦੱਸ ਦੇਈਏ ਕਿ ਅਕਸ਼ੇ ਕੁਮਾਰ ਫਿਲਮ ਗੁਡ ਨਿਊਜ ਵਿੱਚ ਕਰੀਨਾ ਕਪੂਰ ਖਾਨ ਦੇ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਜਾ ਰਹੀਆਂ ਹਨ। ਤਸਵੀਰਾਂ ਵਿੱਚ ਕਰੀਨਾ ਕਪੂਰ ਖਾਨ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਸੀ। 

The post ਜਦੋਂ ਖੁੱਲੇਆਮ ਅਕਸ਼ੇ ਕੁਮਾਰ ਨੇ ਮੈਟਰੋ ‘ਚ ਕੀਤਾ ਅਜਿਹਾ ਕੰਮ, ਵੇਖੋ ਵੀਡੀਓ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜਦੋਂ ਖੁੱਲੇਆਮ ਅਕਸ਼ੇ ਕੁਮਾਰ ਨੇ ਮੈਟਰੋ ‘ਚ ਕੀਤਾ ਅਜਿਹਾ ਕੰਮ, ਵੇਖੋ ਵੀਡੀਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×