Get Even More Visitors To Your Blog, Upgrade To A Business Listing >>

ਟਰੂਡੋ ਦੇ ਮੇਕਅੱਪ ਨੇ ਖੜ੍ਹਾ ਕੀਤਾ ਨਵਾਂ ਵਿਵਾਦ

Justin Trudeau Brownface Picture: ਨਵੀਂ ਦਿੱਲੀ: ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ । ਜਸਟਿਨ ਦੀ ਬ੍ਰਾਊਨ ਫੇਸ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ । ਦਰਅਸਲ, ਇਸ ਤਸਵੀਰ ਵਿੱਚ ਜਸਟਿਨ ਨੇ ਮੇਕਅੱਪ ਕਰ ਆਪਣਾ ਰੰਗ ਬ੍ਰਾਊਨ ਕੀਤਾ ਹੋਇਆ ਹੈ ।

Justin Trudeau Brownface Picture
Justin Trudeau Brownface Picture

ਇਸ ਮਾਮਲੇ ਵਿੱਚ ਟਰੂਡੋ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਟਰੂਡੋ ਨੇ ਇਸ ਤਰ੍ਹਾਂ ਕਰ ਕੇ ਬਲੈਕ ਤੇ ਬ੍ਰਾਊਨ ਕਮਿਊਨਟੀ ਦਾ ਮਜ਼ਾਕ ਬਣਾਇਆ ਹੈ । ਇਸ ਮਾਮਲੇ ਨੂੰ ਵੱਧਦਾ ਦੇਖ ਕੇ ਟਰੂਡੋ ਵੱਲੋਂ ਲਿਬਰਲ ਪਾਰਟੀ ਦੇ ਪ੍ਰਚਾਰ ਵਾਲੇ ਜਹਾਜ਼ ਵਿੱਚ ਐਮਰਜੈਂਸੀ ਕਾਨਫਰੰਸ ਬੁਲਾਈ ਗਈ । ਜਿਸ ਵਿੱਚ ਉਨ੍ਹਾਂ ਨੇ ਸਾਰਿਆਂ ਤੋਂ ਮੁਆਫੀ ਮੰਗੀ । ਦਰਅਸਲ, ਇਹ ਤਸਵੀਰ ਟਰੂਡੋ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੀ ਹੈ । ਜਦੋਂ ਉਹ ਵੈਨਕੂਵਰ ਵਿੱਚ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਦੇ ਸਨ ।

Justin Trudeau Brownface Picture

ਉੱਥੇ ਹੀ, ਦੂਜੇ ਪਾਸੇ ਇਸ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਮਾਮਲੇ ਟਿਪੱਣੀ ਕਰਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿੱਚ ਕਿਸੇ ਦੇ ਰੰਗ ਨੂੰ ਲੈ ਮਜ਼ਾਕ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ । ਇਸ ਤੋਂ ਇਲਾਵਾ ਐਂਡਿਊ ਸ਼ਿਅਰ ਨੇ ਵੀ ਇਸ ਫੋਟੋ ਨੂੰ ਲੈ ਜਸਟਿਨ ਟਰੂਡੋ ਦਾ ਵਿਰੋਧ ਕੀਤਾ । ਇਥੋਂ ਤੱਕ ਕਿ ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ਨਸਲਵਾਦੀ ਤੱਕ ਕਹਿ ਦਿੱਤਾ । ਜਿਸ ਕਾਰਨ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

The post ਟਰੂਡੋ ਦੇ ਮੇਕਅੱਪ ਨੇ ਖੜ੍ਹਾ ਕੀਤਾ ਨਵਾਂ ਵਿਵਾਦ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਟਰੂਡੋ ਦੇ ਮੇਕਅੱਪ ਨੇ ਖੜ੍ਹਾ ਕੀਤਾ ਨਵਾਂ ਵਿਵਾਦ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×