Get Even More Visitors To Your Blog, Upgrade To A Business Listing >>

ਹੁਣ ਤੁਹਾਡੀ ਡਿਮਾਂਡ ‘ਤੇ ਚੱਲੇਗੀ ਟ੍ਰੇਨ

Trains On Demand: ਨਵੀਂ ਦਿੱਲੀ: ਰੇਲਵੇ ਵੱਲੋਂ ਲੋਕਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਜਾ ਰਿਹਾ ਹੈ । ਜੇਕਰ ਤੁਸੀਂ ਵੀ ਟ੍ਰੇਨ ਵਿੱਚ ਸਫਰ ਕਰਦੇ ਹੋ ਤਾਂ ਇਹ ਤੋਹਫ਼ਾ ਤੁਹਾਨੂੰ ਵੀ ਮਿਲ ਸਕਦਾ ਹੈ । ਰੇਲਵੇ ਦੇ ਇਸ ਤੋਹਫਾ ਦੇ ਮਿਲਣ ਤੋਂ ਬਾਅਦ ਹੁਣ ਯਾਤਰੀਆਂ ਨੂੰ ਘੰਟਿਆਂ ਤੱਕ ਸਟੇਸ਼ਨ ‘ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ । ਰੇਲਵੇ ਆਪਣੇ ਮੁਸਾਫਿਰਾਂ ਨੂੰ ਟ੍ਰੇਨ ਦੀ ਆਨ ਡਿਮਾਂਡ ਸੁਵਿਧਾ ਦੇਣ ਜਾ ਰਹੀ ਹੈ ।

Trains On Demand
Trains On Demand

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਰੇਲਵੇ ਵਿਭਾਗ ਅਗਲੇ 4 ਸਾਲਾਂ ਵਿੱਚ ਦਿੱਲੀ, ਮੁਬੰਈ ਤੇ ਦਿੱਲੀ ਹਾਵੜਾ ਮਾਰਗ ‘ਤੇ ਮੰਗ ਅਨੁਸਾਰ ਹੀ ਟ੍ਰੇਨ ਚਲਾਉਣ ਦੀ ਤਿਆਰੀ ਕਰ ਰਿਹਾ ਹੈ । ਜਿਸ ਦੇ ਨਾਲ ਮੁਸਾਫਿਰਾਂ ਨੂੰ ਵੇਟਿੰਗ ਲਿਸਟ ਦੇ ਝੰਜਟ ਤੋਂ ਵੀ ਮੁਕਤੀ ਮਿਲੇਗੀ । ਇਸ ਬਾਰੇ ਖੁਦ ਰੇਲਵੇ ਬੋਰਡ ਦੇ ਪ੍ਰਧਾਨ ਵੀਕੇ ਯਾਦਵ ਨੇ ਜਾਣਕਾਰੀ ਦਿੱਤੀ ।

Trains On Demand
Trains On Demand

ਇਸ ਸਬੰਧੀ ਜਾਣਕਰੀ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਡੀਐੱਫਸੀ ਦੇ ਬਣਨ ਤੋਂ ਬਾਅਦ ਹੀ ਹੋ ਸਕੇਗਾ । ਉਨ੍ਹਾਂ ਦੱਸਿਆ ਕਿ ਇਸ ਗਲਿਆਰੇ ਦਾ ਨਿਰਮਾਣ ਸਾਲ 2021 ਤੱਕ ਪੂਰਾ ਹੋਣ ਦੇ ਬਾਅਦ ਰੇਲਵੇ ਲਾਈਨਾਂ ਤੋਂ ਮਾਲਗੱਡੀ ਹਟਾ ਦਿੱਤੀ ਜਾਵੇਗੀ । ਜਿਸ ਤੋਂ ਬਾਅਦ ਰੇਲਵੇ ਲਾਈਨਾਂ ‘ਤੇ ਜ਼ਿਆਦਾ ਰੇਲ ਗੱਡੀਆਂ ਚਲਾਈਆਂ ਜਾਣਗੀਆਂ । ਜਿਸਦਾ ਪੂਰਾ ਫਾਇਦਾ ਮੁਸਾਫਿਰਾਂ ਨੂੰ ਮਿਲੇਗਾ ।

Trains On Demand

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਦਿੱਲੀ-ਚੇਨਈ ਤੇ ਖੜਗਪੁਰ ਵਿਜੇਵਾੜਾ ਲਈ ਜੋ ਮਾਲ ਗਲਿਆਰਾ ਸਮਰਪਿਤ ਹੈ, ਉਨ੍ਹਾਂ ‘ਤੇ ਹਾਲੇ ਕੰਮ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਕ ਸਾਲ ਦੇ ਅੰਦਰ-ਅੰਦਰ ਲੋਕੇਸ਼ਨ ਸਰਵੇ ਦਾ ਕੰਮ ਵੀ ਪੂਰਾ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਕੰਮ ਪੂਰਾ ਹੋ ਜਾਵੇਗਾ ਉਸ ਤੋਂ ਬਾਅਦ ਉਹ ਜ਼ਿਆਦਾ ਰੇਲ ਗੱਡੀਆਂ ਚਲਾ ਸਕਣਗੇ ।

The post ਹੁਣ ਤੁਹਾਡੀ ਡਿਮਾਂਡ ‘ਤੇ ਚੱਲੇਗੀ ਟ੍ਰੇਨ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਤੁਹਾਡੀ ਡਿਮਾਂਡ ‘ਤੇ ਚੱਲੇਗੀ ਟ੍ਰੇਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×