Get Even More Visitors To Your Blog, Upgrade To A Business Listing >>

ਹੋਣ ਵਾਲੇ ਬੱਚੇ ਲਈ ਪਿਤਾ ਦਾ ਪਿਆਰ, ਬਣਾਈ ਸ਼ਾਨਦਾਰ ਥਾਂ, ਦੇਖੋ ਤਸਵੀਰਾਂ

China Man Builds Children’s Playhouse: ਚੀਨ ਦੇ ਇੱਕ ਬਿਲਡਰ ਨੇ ਆਪਣੇ ਹੋਣ ਵਾਲੇ ਬੱਚੇ ਲਈ ਕੁਝ ਖਾਸ ਬਣਾਉਣ ਦੀ ਸੋਚੀ। ਉਹਨਾਂ ਵੱਲੋਂ ਇਕ ਪਲੇਅ ਹਾਊਸ ਤਿਆਰ ਕੀਤਾ ਗਿਆ ਜੋ ਇਟਾਂ ਸੀਮੇਂਟ ਨਾਲ ਨਹੀਂ ਬਲਕਿ 2,000 ਮਿਆਦ ਖਤਮ ਹੋ ਚੁੱਕੇ ਨੂਡਲਜ਼ ਪੈਕੇਟਾਂ ਨਾਲ ਬਣਿਆ ਗਿਆ। ਨੂਡਲਜ਼ ਨੂੰ ਗੂੰਦ ਦੀ ਮਦਦ ਨਾਲ ਚਿਪਕਾ ਕੇ ਇਹ ” ਇੰਸਟੈਂਟ ਨੂਡਲ ਕੈਬਿਨ ” ਬਣਾਇਆ ਗਿਆ।

China Man Builds Children’s Playhouse

ਦੱਸ ਦੇਈਏ ਕਿ Zhang ਉੱਤਰੀ ਚੀਨ ਦੇ ਜਿਲਿਨ ਸੂਬੇ ਦੇ ਹਿਊਡੀਅਨ ਕਾਊਂਟੀ ਸ਼ਹਿਰ ਦੇ ਰਹਿਣ ਵਾਲੇ ਹਨ ਜੋ ਜਲਦ ਹੀ ਇੱਕ ਬੇਟੇ ਦੇ ਪਿਤਾ ਬਣਨ ਵਾਲੇ ਹਨ । ਝਾਂਗ ਵੱਲੋਂ 4 ਦਿਨ ‘ਚ ਤਿਆਰ ਕੀਤਾ ਗਿਆ ਪਲੇਅਹਾਊਸ ਇਕ ਮੀਟਰ ਚੌੜਾ ਅਤੇ 2 ਮੀਟਰ ਲੰਬਾ ਹੈ। ਇਸ ਨੂੰ ਕੁੱਲ 4 ਵਰਗ ਮੀਟਰ ਖੇਤਰ ‘ਚ ਤਿਆਰ ਕੀਤਾ ਗਿਆ ਹੈ ਜਿਸ ‘ਚ ਝਾਂਗ ਖੁਦ ਆਰਾਮ ਨਾਲ ਸੌਂ ਸਕਦਾ ਹੈ। ਇਸ ‘ਚ ਖਾਸ ਤੋਰ ‘ਤੇ ਛੋਟੀਆਂ-ਛੋਟੀਆਂ ਖਿੜਕੀਆਂ ਵੀ ਬਣਾਈਆਂ ਗਈਆਂ ਹਨ , ਜਿਸ ਰਾਹੀਂ ਰੋਸ਼ਨੀ ਅੰਦਰ ਆ ਸਕੇ।

China Man Builds Children’s Playhouse
China Man Builds Children’s Playhouse

ਉਸਨੇ ਦੱਸਿਆ ਕਿ ਉਸਦਾ ਇੱਕ ਦੋਸਤ ਫੂਡ ਹੋਲਸੇਲਰ ਹੈ। ਜਿਸ ਤੋਂ ਉਸਨੇ ਐਕਸਪਾਏਰ ਹੋ ਚੁੱਕੇ ਨੂਡਲਸ ਦੇ ਪੈਕੇਟ ਲਏ। ਇੰਸਟੈਂਟ ਨੂਡਲਜ਼ ਦੇ ਫੈਨ ਹੁੰਦੇ ਹੋਏ ਉਸਨੇ ਕੱਚੇ ਨੂਡਲਜ਼ ਨਾਲ ਛੋਟੀ ਜਿਹੀ ਬਿਲਡਿੰਗ ਬਣਾਈ ।

China Man Builds Children’s Playhouse
China Man Builds Children’s Playhouse

ਸੋਸ਼ਲ ਮੀਡਿਆ ‘ਤੇ ਇਹ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ , ਕਿਸੇ ਯੂਜ਼ਰਸ ਨੇ ਇਸਨੂੰ ਰਚਨਾਤਮਕਤਾ ਦਾ ਬਿਹਤਰੀਨ ਨਮੂਨਾ ਦੱਸਿਆ ਅਤੇ ਕਿਸੇ ਨੇ ਇੱਕ ਗੈਰ ਜ਼ਿੰਮੇਵਾਰ ਪਿਤਾ ਦਾ ਕਾਰਾ ਕਿ ਖਰਾਬ ਨੂਡਲਜ਼ ਨਾਲ ਬਣੇ ਪਲੇਅਹਾਊਸ ਬਣਾਕੇ ਆਪਣੇ ਬੱਚੇ ਦੀ ਸਿਹਤ ਨੂੰ ਖ਼ਤਰੇ ‘ਚ ਪਾ ਰਿਹਾ ਹੈ। ਇੱਕ ਨੇ ਕਿਹਾ ਕਿ ਜੇਕਰ ਉਸਦੇ ਬੱਚੇ ਨੇ ਖਰਾਬ ਨੂਡਲਜ਼ ਖਾ ਲਏ ਤਾਂ ? ਇੱਕ ਨੇ ਕਿਹਾ ਕਿ ਬੱਚਾ ਗੂੰਦ ਦੇ ਘਰ ‘ਚ ਆਪਣਾ ਜੀਵਨ ਬਤੀਤ ਕਰੇਗਾ ।

The post ਹੋਣ ਵਾਲੇ ਬੱਚੇ ਲਈ ਪਿਤਾ ਦਾ ਪਿਆਰ, ਬਣਾਈ ਸ਼ਾਨਦਾਰ ਥਾਂ, ਦੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੋਣ ਵਾਲੇ ਬੱਚੇ ਲਈ ਪਿਤਾ ਦਾ ਪਿਆਰ, ਬਣਾਈ ਸ਼ਾਨਦਾਰ ਥਾਂ, ਦੇਖੋ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×