Get Even More Visitors To Your Blog, Upgrade To A Business Listing >>

ਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀ

Archbishop of Canterbury prostrates: ਇੰਗਲੈਂਡ ਦੇ ਕੈਂਟਰਬਰੀ ਦੇ ਆਰਕਬਿਸ਼ਪ ਜਦੋਂ ਜਲ੍ਹਿਆਂਵਾਲਾ ਬਾਗ ਪਹੁੰਚੇ ਤਾਂ ਖੁਦ-ਬ-ਖੁਦ ਨਤਮਸਤਕ ਹੋ ਗਏ। ਬ੍ਰਿਟਿਸ਼ ਸਰਕਾਰ ਦੀ ਹਕੂਮਤ ਵਿੱਚ 100 ਸਾਲ ਪਹਿਲਾਂ ਇਸੀ ਜਗ੍ਹਾ ਸਭਾ ਕਰ ਰਹੇ ਬੇਕਸੂਰ ਲੋਕਾਂ ਨੂੰ ਜਰਨਲਡਾਇਰ ਦੇ ਹੁਕਮ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਤਿਹਾਸ ਦੇ ਪੰਨਿਆਂ ‘ਚ ਅੱਜ ਵੀ ਉਸ ਦਿਨ ਨੂੰ ਕਾਲੇ ਇਤਿਹਾਸ ਵਜੋਂ ਯਾਦ ਕੀਤਾ ਜਾਂਦਾ ਹੈ।

Archbishop of Canterbury prostrates
Archbishop of Canterbury prostrates

ਇੰਗਲੈਂਡ ਤੋਂ ਆਏ ਇਸਾਈ ਧਰਮਗੁਰੂ ਦਾਸਿਰ ਵੀ ਅੰਗਰੇਜੀ ਹਕੂਮਤ ਵੱਲੋਂ ਕੀਤੀ ਘਿਣੌਨੀ ਹਰਕਤ ਅੱਗੇ ਸ਼ਰਮ ਨਾਲ ਝੁੱਕ ਗਿਆ। ਉਹਨਾਂ ਨੇ ਇਸ ਖੂਨੀ ਸਾਕੇ ਲਈ ਮੁਆਫੀ ਮੰਗੀ। ਪਰ ਕੀ ਉਹ ਮੁਆਫੀ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਮੰਜੂਰ ਹੈ। ਸਾਕੇ ਦੌਰਾਨ ਸ਼ਹੀਦ ਹੋਏ ਲਾਲਾ ਵਾਸੂ ਮਲ ਦੇ ਪਰਿਵਾਰਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਤਾਂ ਧਰਮਗੁਰੂ ਨੇ ਅਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਸੁਕੂਨ ਮਿਲਿਆ।

Archbishop of Canterbury prostrates
Archbishop of Canterbury prostrates

ਪਰ 100 ਸਾਲ ਦੇ ਇਹ ਜ਼ਖਮ ਇਹਨੀਂ ਛੇਤੀ ਭਰਨ ਵਾਲੇ ਨਹੀਂ ਹਨ। ਬ੍ਰਿਟਿਸ਼ ਸਰਕਾਰ ਨੂੰ ਸਾਨੂੰ ਆਪਣੀ ਸੰਸਦ ਵਿੱਚ ਬੁਲਾ ਕੇ ਤੇ ਆਪਣੇ ਸੰਵਿਧਾਨ ਵਿੱਚ ਇਸ ਖੌਫਨਾਕ ਮੰਜ਼ਰ ਦਾ ਬਿਆਨ ਕਰਨਾ ਚਾਹੀਦਾ ਹੈ ਤੇ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਣੀ ਏਲੀਜਾਬੇਥ ਨੂੰ ਵੀ ਮੁਆਫੀ ਮੰਗਣੀ ਚਾਹੀਦੀ ਹੈ। ਇਹੀ ਨਹੀਂ ਸ਼ਹੀਦ ਦੇ ਪਰਿਵਾਰ ਨੂੰ ਆਪਣੇ ਦੇਸ਼ ਦੀਆਂ ਸਰਕਾਰਾਂ ਨਾਲ ਵੀ ਗਿਲਾ ਸੀ।

The post ਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×