Get Even More Visitors To Your Blog, Upgrade To A Business Listing >>

ਪਾਕਿਸਤਾਨ ‘ਚ ਘੱਟ ਗਿਣਤੀ ਦੇ ਲੋਕਾਂ ਲਈ ਦੁਰਗਿਆਨਾ ਕਮੇਟੀ ਨੇ ਕੀਤਾ ਵੱਡਾ ਐਲਾਨ

Amritsar Durgiana Temple Committee: ਅੰਮ੍ਰਿਤਸਰ: ਪਾਕਿਸਤਾਨ ਵਿੱਚ ਘੱਟ ਗਿਣਤੀ ਵਾਲੇ ਲੋਕ ਸੁਰੱਖਿਅਤ ਨਹੀਂ ਹਨ । ਇਸ ਗੱਲ੍ਹ ਦਾ ਖੁਲਾਸਾ ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਨੇ ਕੀਤਾ ਹੈ । ਬਲਦੇਵ ਕੁਮਾਰ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਰੀਕ-ਏ-ਇਨਸਾਫ਼ (PTI) ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ । ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ਵਿੱਚ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਧੱਕੇ ਹੋ ਰਹੇ ਹਨ ।

Amritsar Durgiana Temple Committee
Amritsar Durgiana Temple Committee

ਜਿਸ ਤੋਂ ਬਾਅਦ ਬੁੱਧਵਾਰ ਨੂੰ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਦੇ ਤਹਿਤ ਜੇ ਕੋਈ ਹਿੰਦੂ ਜਾਂ ਸਿੱਖ ਅੰਮ੍ਰਿਤਸਰ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ ਤਾਂ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਉਸ ਦੇ ਰਹਿਣ-ਸਹਿਣ ਤੇ ਪੁਨਰਵਾਸ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ।

Amritsar Durgiana Temple Committee
Amritsar Durgiana Temple Committee

ਦਰਅਸਲ, ਬੀਤੇ ਦਿਨ ਪਾਕਿਸਤਾਨ ਤੋਂ ਆਏ ਸਾਬਕਾ ਵਿਧਾਇਕ ਬਲਦੇਵ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀਆਂ ਦੇ ਨਾਲ ਨਾ ਇਨਸਾਫੀ ਹੋ ਰਹੀ ਹੈ । ਜਿਸ ਕਾਰਨ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਹਿੰਦੂ ਪਰਿਵਾਰ ਅੰਮ੍ਰਿਤਸਰ ਆਏ ਸੀ, ਜਿਨ੍ਹਾਂ ਦੇ ਪੁਨਰਵਾਸ ਦਾ ਸਾਰਾ ਜ਼ਿੰਮਾ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਕੀਤਾ ਗਿਆ ਸੀ ।

Amritsar Durgiana Temple Committee
Amritsar Durgiana Temple Committee

ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਨਾਲ ਕਈ ਤਰ੍ਹਾਂ ਦੇ ਜ਼ੁਲਮ ਹੋ ਰਹੇ ਹਨ ਤੇ ਹੁਣ ਵੀ ਜੇ ਕੋਈ ਹਿੰਦੂ ਪਰਿਵਾਰ ਪਾਕਿਸਤਾਨ ਤੋਂ ਆ ਕੇ ਭਾਰਤ ਰਹਿਣ ਦਾ ਫੈਸਲਾ ਕਰਦਾ ਹੈ ਜਾਂ ਅੰਮ੍ਰਿਤਸਰ ਰਹਿੰਦਾ ਹੈ ਤਾਂ ਕਮੇਟੀ ਉਨ੍ਹਾਂ ਦੇ ਪੁਨਰਵਾਸ ਦਾ ਸਾਰਾ ਖਰਚਾ ਕਰੇਗੀ ।

Amritsar Durgiana Temple Committee

ਇਸ ਤੋਂ ਇਲਾਵਾ ਸ਼ਰਮਾ ਨੇ ਕਿਹਾ ਸਿਰਫ਼ ਹਿੰਦੂ ਹੀ ਨਹੀਂ ਜੇ ਕੋਈ ਸਿੱਖ ਜਾਂ ਇਸਾਈ ਵੀ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਭਾਰਤ ਆਉਂਦਾ ਹੈ ਤਾਂ ਦੁਰਗਿਆਨਾ ਮੰਦਿਰ ਕਮੇਟੀ ਉਨ੍ਹਾਂ ਲਈ ਸਾਰਾ ਪ੍ਰਬੰਧ ਕਰੇਗੀ ।

The post ਪਾਕਿਸਤਾਨ ‘ਚ ਘੱਟ ਗਿਣਤੀ ਦੇ ਲੋਕਾਂ ਲਈ ਦੁਰਗਿਆਨਾ ਕਮੇਟੀ ਨੇ ਕੀਤਾ ਵੱਡਾ ਐਲਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਾਕਿਸਤਾਨ ‘ਚ ਘੱਟ ਗਿਣਤੀ ਦੇ ਲੋਕਾਂ ਲਈ ਦੁਰਗਿਆਨਾ ਕਮੇਟੀ ਨੇ ਕੀਤਾ ਵੱਡਾ ਐਲਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×