Get Even More Visitors To Your Blog, Upgrade To A Business Listing >>

ਬੈਂਕ ਦੀ ਗਲਤੀ ‘ਤੇ ਜੋੜੇ ਨੇ ਕੀਤੀ ਐਸ਼ , 77 ਲੱਖ ਕੀਤੇ ਖਰਚ

Pennsylvania couple: ਬੈਂਕ ਰਾਹੀਂ ਹੋਈ ਗ਼ਲਤੀ ‘ਤੇ ਇੱਕ ਜੋੜੇ ਨੇ ਜੱਮਕੇ ਐਸ਼ ਕੀਤੀ। ਦਰਅਸਲ , ਬੈਂਕ ਨੇ ਗ਼ਲਤੀ ਨਾਲ 86.29 ਲੱਖ ਰੁਪਏ ਪੇਨਸਿਲਵੇਨਿਆ ‘ਚ ਰਹਿਣ ਵਾਲੇ ਇਕ ਜੋੜੇ ਰਾਬਰਟ ਅਤੇ ਟਿਫਨੀ ਵਿਲੀਅਮਜ਼ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ , ਜੋੜੇ ਨੇ ਇਸ ਰਕਮ ਦਾ ਪੂਰਾ ਫਾਇਦਾ ਚੱਕਿਆ ਅਤੇ 77 ਲੱਖ ਰੁਪਏ ਖਰਚ ਵੀ ਕਰ ਦਿੱਤੇ। ਬੈਂਕ ਨੇ ਜਦ ਗੜਬੜੀ ਦੀ ਸੂਚਨਾ ਦਿੱਤੀ ਅਤੇ ਜੋੜੇ ਨੇ ਪੈਸੇ ਨਾ ਦਿੱਤੇ ਤਾਂ ਬੈਂਕ ਕੋਰਟ ਪੁੱਜ ਗਿਆ। ਉੱਥੇ ਮੈਜੀਸਟ੍ਰੇਟ ਨੇ ਜੋੜੇ ਖਿਲਾਫ ਚੋਰੀ ਦਾ ਕੇਸ ਚਲਾ ਦਿੱਤਾ।

Pennsylvania couple
Pennsylvania couple

ਕੋਰਟ ‘ਚ ਦੋਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਖਾਤੇ ‘ਚ ਆਇਆ, ਜੋ ਅਸਲ ‘ਚ ਉਹਨਾਂ ਦੇ ਨਹੀਂ ਸਨ ਜਿਸਦਾ 90 ਫੀਸਦੀ ਉਹਨਾਂ ਵਲੋਂ ਖਰਚ ਵੀ ਕੀਤਾ ਜਾ ਚੁੱਕਾ ਸੀ। ਟਿਫਨੀ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਇਸ ਐੱਸ. ਯੂ. ਵੀ. ਕਾਰ, ਇਕ ਕੈਂਪਰ, ਦੋ ਹੋਰ ਵਾਹਨ ਤੇ ਇਕ ਕਾਰ ਟ੍ਰੇਲਰ ਖਰੀਦ ਲਿਆ ਅਤੇ ਕੁੱਝ ਹੋਰ ਪੈਸੇ ਵੀ ਖਰਚੇ । ਇਹ ਹੀ ਨਹੀਂ , ਉਹਨਾਂ ਨੇ ਆਪਣੇ ਇੱਕ ਦੋਸਤ ਨੂੰ 10.7 ਲੱਖ ਰੁਪਏ ਉਧਾਰ ਵੀ ਦੇ ਦਿੱਤੇ।

Pennsylvania couple
Pennsylvania couple

ਟਿਫਨੀ ਨੇ ਸਾਫ ਕੀਤਾ ਕਿ ਬੈਂਕ ਨੇ ਜਦੋਂ ਉਹਨਾਂ ਨੂੰ ਗੜਬੜੀ ਬਾਰੇ ਦੱਸਿਆ ਤਾਂ ਬੈਂਕ ਤੋਂ ਰੀਪੇਮੈਂਟ ਐਗਰੀਮੈਂਟ ਸਾਈਨ ਕਰਨ ਲਈ ਤਿਆਰ ਹੋ ਗਏ ਹਾਲਾਂਕਿ ਉਨ੍ਹਾਂ ਨੇ ਇਸ ਦੇ ਬਾਅਦ ਤੋਂ ਬੈਂਕ ਨਾਲ ਦੁਬਾਰਾ ਸੰਪਰਕ ਹੀ ਨਹੀਂ ਕੀਤਾ। ਹੁਣ ਕਾਰਵਾਈ ਹੋਣ ਤੋਂ ਬਾਅਦ ਜੋੜੇ ਨੇ ਕਿਹਾ ਹੁਣ ਇੱਕ ਦਮ ਇਹ ਰਾਸ਼ੀ ਵਾਪਿਸ ਕਰਨਾ ਬਹੁਤ ਔਖਾ ਹੈ। ਕੋਰਟ ਨੇ ਅਗਲੀ ਸੁਣਵਾਈ ਤਕ ਦੋਹਾਂ ਨੂੰ ਤਕਰੀਬਨ 18 ਲੱਖ ਰੁਪਏ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ।

The post ਬੈਂਕ ਦੀ ਗਲਤੀ ‘ਤੇ ਜੋੜੇ ਨੇ ਕੀਤੀ ਐਸ਼ , 77 ਲੱਖ ਕੀਤੇ ਖਰਚ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬੈਂਕ ਦੀ ਗਲਤੀ ‘ਤੇ ਜੋੜੇ ਨੇ ਕੀਤੀ ਐਸ਼ , 77 ਲੱਖ ਕੀਤੇ ਖਰਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×