Get Even More Visitors To Your Blog, Upgrade To A Business Listing >>

Apple ਨੇ ਲਾਂਚ ਕੀਤੀ iWatch Series 5, ਜਾਣੋ ਕੀ ਹੈ ਖਾਸ ..

Apple iWatch series 5 launch ਲੋਕਾਂ ਵੱਲੋਂ ਬੇਸਬਰੀ ਨਵੇਂ iphone ਅਤੇ ਨਵੀਂ iWatch ਦਾ ਇੰਤਜਾਰ ਕੀਤਾ ਜਾ ਰਿਹਾ ਸੀ , ਜਿਸ ਤੋਂ ਪਰਦਾ ਬੀਤੀ ਰਾਤ ਹੋਏ ਐਪਲ ਈਵੈਂਟ ‘ਚ ਹਟਾਇਆ ਗਿਆ ।  ਇਸ ਈਵੈਂਟ ‘ਚ ਆਈਫੋਨ 11 , ਆਈਫੋਨ 11pro , ਆਈਫੋਨ 11 max ਅਤੇ apple watch series 5 ਲਾਂਚ ਕੀਤੀ ਗਈ । ਐਪਲ ਵਾਚ ਸੀਰੀਜ਼ 5 ਦੀ ਗੱਲ ਕਰੀਏ ਤਾਂ ਸੀਰੀਜ਼ 4 ਦੇ ਮੁਕਾਬਲੇ ਕਈ ਨਵੇਂ ਫੀਚਰਜ਼ ਆਏ ਹਨ ਅਤੇ ਖਾਸ ਤੋਰ ‘ਤੇ iwatch ‘ਚ ਟਾਈਟੇਨੀਅਮ ਅਤੇ ਸੇਰਮਿਕ ਵੇਰੀਐਂਟ ਵੀ ਪੇਸ਼ ਕੀਤਾ ਹੈ।

Apple iWatch series 5 launch

ਸਾਈਜ਼ – 44mm ਅਤੇ 40mm ਦੇ ਨਾਲ ਨਾਲ ਸੇਰਮਿਕ ਅਤੇ ਸਫਾਇਰ ਕ੍ਰਿਸਟਲ ਬੈਕ ਫਿਨਿਸ਼ ,  ਥਿਕਨੈੱਸ 10.7mm ਹੋਵੇਗੀ । 44mm ਡਿਸਪਲੇਅ ਵਾਲੀ ਐਪਲ ਵਾਚ ’ਚ 368×448 ਪਿਕਸਲ ਰੈਜ਼ੋਲਿਊਸ਼ਨ ਵਾਲੀ ਆਲਵੇਜ ਆਨ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ ਜੋ LTPO OLED ਟੈਕਨਾਲੋਜੀ ਨਾਲ ਲੈਸ ਹੈ । ਉਥੇ ਹੀ 40mm ਵਾਲੀ ਐਪਲ ਵਾਚ ’ਚ ਇਸ ਟੈਕਨੋਲੋਜੀ ਦੇ ਨਾਲ ਨਾਲ 324×394 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਸੀਰੀਜ਼ 3 ਦੀ ਤੁਲਨਾ ‘ਚ series 5 30 ਫੀਸਦੀ ਵੱਡੀ ਹੈ। ਡਿਸਪਲੇਅ ਐਪਲ ਵਾਚ ਸੀਰੀਜ਼ 3 ਦੇ ਮੁਕਾਬਲੇ 30 ਫੀਸਦੀ ਵੱਡੀ ਹੈ।

64 ਬਿਟ ਡਿਊਲ ਕੋਰ ਐੱਸ 5 ਪ੍ਰੋਸੈਸਰ ਦੇ ਨਾਲ 32 gb ਦੀ ਸਟੋਰੇਜ ਦੇ ਨਾਲ ਸੈਕਿੰਡ ਜਨਰੇਸ਼ਨ ਆਪਟਿਕਲ ਸੈਂਸਰ, ਬਿਲਟ-ਇਨ ਕੰਪਸ, ਬੈਰੋਮੈਟ੍ਰਿਕ ਆਲਟੀਮੀਟਰ, ਐਕਸਲੈਰੋਮੀਟਰ, ਐਂਬੀਐਂਟ ਲਾਈਟ ਸੈਂਸਰ, ਫਾਲ ਡਿਟੈਕਸ਼ਨ ਦੇ ਨਾਲ ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ ਅਤੇ ਐਮਰਜੈਂਸੀ SOS ਵਰਗੇ ਫੀਚਰਜ਼ ਦਿੱਤੇ ਗਏ ਹਨ।

Apple iWatch series 5 launch

ਸੀਰੀਜ਼ 5 ’ਚ 18 ਘੰਟੇ ਦੇ ਬੈਕਅਪ ਨਾਲ ਸਾਊਂਡ ਕੁਆਲਟੀ ‘ਚ ਵੀ ਬੇਹਤਰੀਨ ਹੋਣ ਦੇ ਨਾਲ ਨਾਲ 50 ਫੀਸਦੀ ਤੇਜ਼ ਆਵਾਜ਼ ਦਿੱਤੀ ਗਈ ਹੈ। GPS ਦੇ ਨਾਲ ਆਉਣ ਵਾਲੀ ਇਹ IWATCH ਭਾਰਤ ’ਚ ਸ਼ੁਰੂਆਤੀ ਕੀਮਤ 40,900 ਰੁਪਏ ਅਤੇ ਜੀ.ਪੀ.ਐੱਸ.+ਸੈਲੁਲਰ ਨੈੱਟਵਰਕ ਵਾਲੀ ਵਾਚ ਸੀਰੀਜ਼ 5 ਦੀ ਕੀਮਤ 49,900 ਰੁਪਏ ਤੈਅ ਕੀਤੀ ਗਈ ਹੈ। ਜਿਸਦੀ ਵਿਕਰੀ 27 ਸਤੰਬਰ ਨੂੰ ਸ਼ੁਰੂ ਹੋਵੇਗੀ । ਦੂਜੇ ਪਾਸੇ ਅਮਰੀਕਾ ’ਚ ਕੀਮਤ 399 ਡਾਲਰ ਅਤੇ 499 ਡਾਲਰ ਰੱਖੀ ਗਈ ਹੈ।

The post Apple ਨੇ ਲਾਂਚ ਕੀਤੀ iWatch Series 5, ਜਾਣੋ ਕੀ ਹੈ ਖਾਸ .. appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Apple ਨੇ ਲਾਂਚ ਕੀਤੀ iWatch Series 5, ਜਾਣੋ ਕੀ ਹੈ ਖਾਸ ..

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×