Get Even More Visitors To Your Blog, Upgrade To A Business Listing >>

ਭਗਵੰਤ ਮਾਨ ਨੇ ਕੀਤਾ ਜਲਾਲਾਬਾਦ ਦਾ ਦੌਰਾ

Bhagwant Jalalabad Rally: ਬਾਈ ਇਲੈਕਸ਼ਨ ਦੇ ਚੱਲਦਿਆਂ ਵੱਖੋ ਵੱਖ ਪਾਰਟੀਆਂ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਰੈਲੀਆਂ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਜ਼ਿਮਨੀ ਚੋਣਾਂ ਲਈ ਤਿਆਰ ਰਹਿਣ ਦੀ ਗੱਲ ਆਖੀ।

Bhagwant Jalalabad Rally
Bhagwant Jalalabad Rally

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਬੈਂਸ ‘ਤੇ ਹੋਈ ਕਾਰਵਾਈ ਨੂੰ ਜਾਇਜ਼ ਠਹਿਰਾਇਆ ਅਤੇ ਨਾਲ ਹੀ ਕਿਹਾ ਕਿ ਸ਼ਬਦਾਂ ਦੀ ਮਰਿਆਦਾ ਕਿਸੇ ਨੂੰ ਵੀ ਪਾਰ ਨਹੀਂ ਕਰਨੀ ਚਾਹੀਦੀ ਨਾਲ ਹੀ ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਵਾਰ ਕਰਦੇ ਹੋਏ ਕਿਹਾ ਕਿ ਹੋਰ ਵੀ ਕਈ ਐੱਮ.ਐੱਲ.ਏ ਹਨ ਜਿਵੇਂ ਕਿ ਫ਼ਾਜ਼ਿਲਕਾ ਦੇ ਦਵਿੰਦਰ ਘੁਬਾਇਆ ਜਿਸ ਨੇ ਲੇਡੀ ਪੁਲੀਸ ਅਫ਼ਸਰ ਨਾਲ ਬਤਮੀਜ਼ੀ ਕੀਤੀ ਸੀ ਲੁਧਿਆਣਾ ਤੋਂ ਆਸ਼ੂ ਜਿਨ੍ਹਾਂ ਨੇ ਡੀਐੱਸਪੀ ਦੇ ਨਾਲ ਬਦਸਲੂਕੀ ਕੀਤੀ ਸੀ। ਸਰਕਾਰ ਨੂੰ ਸਾਰਿਆਂ ‘ਤੇ ਹੀ ਪਰਚਾ ਦਰਜ ਕਰਨਾ ਚਾਹੀਦਾ ਹੈ ਪਰ ਕਾਂਗਰਸ ਡਬਲ ਸਟੈਂਡਰਡ ਦੀ ਨੀਤੀ ਤੇ ਚੱਲ ਰਹੀ ਹੈ। ਭਗਵੰਤ ਮਾਨ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਕਾਰਵਾਈ ਸਹੀ ਵਿਧਾਇਕਾਂ ਨੂੰ ਆਪਣੀ ਮਰਿਆਦਾ ਨਹੀਂ ਛੱਡਣੀ ਚਾਹੀਦੀ।

Bhagwant Jalalabad Rally
Bhagwant Jalalabad Rally

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਭੱਜ ਰਿਹਾ ਇੰਡਸਟਰੀਆਂ ਪੰਜਾਬ ਚੋਂ ਬਾਹਰ ਜਾ ਰਹੀਆਂ ਹਨ। ਉਨ੍ਹਾਂ ਦੇ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬੋਲਦਾ ਹੈ ਮੁਹਿੰਮ’ ਦੇ ਤਹਿਤ ਪੰਜਾਬ ਦੇ ਵੱਖ ਵੱਖ ਥਾਵਾਂ ‘ਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ। ਇਸੇ ਲੜੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਜਲਾਲਾਬਾਦ ਵਿਖੇ ਇੱਕ ਜਨ ਸਭਾ ਕੀਤੀ ਗਈ ਹੈ। ਜਿਸ ਦੇ ਵਿੱਚ ਲੋਕਾਂ ਨੂੰ ਬਾਈ ਲੈਸਨ ਦੇ ਵਿੱਚ ਤਿਆਰ ਰਹਿਣ ਲਈ ਸੱਦਾ ਦਿੱਤਾ ਗਿਆ ਹੈ। ਇੱਕ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਜਲਾਲਾਬਾਦ ਤੋਂ ਕਿਸ ਕੈਂਡੀਡੇਟ ਨੂੰ ਟਿਕਟ ਦੇ ਨੇ ਇਸ ਦਾ ਫ਼ੈਸਲਾ ਕੀਤਾ ਜਾਏਗਾ।

The post ਭਗਵੰਤ ਮਾਨ ਨੇ ਕੀਤਾ ਜਲਾਲਾਬਾਦ ਦਾ ਦੌਰਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਭਗਵੰਤ ਮਾਨ ਨੇ ਕੀਤਾ ਜਲਾਲਾਬਾਦ ਦਾ ਦੌਰਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×