Get Even More Visitors To Your Blog, Upgrade To A Business Listing >>

ਕਸ਼ਮੀਰ ਦੇ ਸੋਪੋਰ ‘ਚ ਲਸ਼ਕਰ ਦਾ ਮੋਸਟ ਵਾਂਟੇਡ ਅੱਤਵਾਦੀ ਢੇਰ

Terrorist Asif Neutralised: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਸੁਰੱਖਿਆ ਬਲਾਂ ਨੇ ਐਨਕਾਉਂਟਰ ਦੌਰਾਨ ਲਸ਼ਕਰ-ਏ-ਤਾਇਬਾ ਦੇ ਵੱਡੇ ਅੱਤਵਾਦੀ ਆਸਿਫ਼ ਨੂੰ ਢੇਰ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਆਸਿਫ ਸੋਪੋਰ ਵਿੱਚ ਨਵੀਂ ਨਾਪਾਕ ਗਤੀਵਿਧੀਆਂ ਵਿੱਚ ਸ਼ਾਮਿਲ ਰਿਹਾ ਹੈ । ਹਾਲ ਹੀ ਵਿੱਚ ਆਸਿਫ਼ ਨੇ ਸੋਪੋਰ ਵਿੱਚ ਇਕ ਫਲ਼ ਵਪਾਰੀ ਦੇ ਪਰਿਵਾਰ ਦੇ ਤਿੰਨ ਮੈਬਰਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ । ਇਨ੍ਹਾਂ ਜ਼ਖ਼ਮੀ ਲੋਕਾਂ ਵਿੱਚ ਇੱਕ ਲੜਕੀ ਅਸਮਾ ਜਾਨ ਵੀ ਸ਼ਾਮਿਲ ਹੈ ।

Terrorist Asif Neutralised
Terrorist Asif Neutralised

ਇਸ ਸਬੰਧੀ ਜਾਣਕਰੀ ਦਿੰਦਿਆਂ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਲਸ਼ਕਰ ਦਾ ਅੱਤਵਾਦੀ ਆਸਿਫ਼ ਸੋਪੋਰ ਵਿੱਚ ਆਤੰਕ ਫੈਲਾ ਰਿਹਾ ਸੀ । ਆਸਿਫ਼ ਪਿਛਲੇ ਇਕ ਮਹੀਨੇ ਤੋਂ ਬਹੁਤ ਜ਼ਿਆਦਾ ਸਰਗਰਮ ਸੀ । ਆਸਿਫ਼ ਲੋਕਾਂ ਨੂੰ ਦੁਕਾਨ ਨਾ ਖੋਲ੍ਹਣ ਤੇ ਦੂਸਰੇ ਕੰਮਾਂ ਨੂੰ ਨਾ ਕਰਨ ਦੀ ਧਮਕੀ ਦਿੰਦਾ ਸੀ । 

Terrorist Asif Neutralised
Terrorist Asif Neutralised

ਡੀਜੀਪੀ ਨੇ ਦੱਸਿਆ ਕਿ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਸੂਚਨਾ ਦੇ ਆਧਾਰ ‘ਤੇ ਉਸ ਨੂੰ ਘੇਰ ਲਿਆ ਗਿਆ ਸੀ । ਉਸਨੂੰ ਘੇਰਨ ਤੋਂ ਬਾਅਦ ਆਸਿਫ਼ ਨੂੰ ਰੁਕਣ ਲਈ ਕਿਹਾ ਗਿਆ ਸੀ, ਪਰ ਉਹ ਰੁਕਿਆ ਨਹੀਂ ਤੇ ਉਸਨੇ ਪੁਲਿਸ ‘ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ 2 ਜਵਾਨ ਜ਼ਖ਼ਮੀ ਹੋ ਗਏ ।

Terrorist Asif Neutralised

ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦੀਆਂ ਖ਼ਿਲਾਫ਼ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਸੀ ਕਿ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ । ਜਿਸ ਤੋਂ ਬਾਅਦ ਹੀ ਸੁਰੱਖਿਆ ਬਲਾਂ ਵੱਲੋਂ ਸਰਚ ਮੁਹਿੰਮ ਚਲਾਈ ਗਈ ਸੀ । ਜਿਸ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤਾਇਬਾ ਦੇ ਮੋਸਟ ਵਾਂਟਿਡ ਅੱਤਵਾਦੀ ਆਸਿਫ਼ ਨੂੰ ਮਾਰ ਦਿੱਤਾ ਗਿਆ ।

The post ਕਸ਼ਮੀਰ ਦੇ ਸੋਪੋਰ ‘ਚ ਲਸ਼ਕਰ ਦਾ ਮੋਸਟ ਵਾਂਟੇਡ ਅੱਤਵਾਦੀ ਢੇਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਸ਼ਮੀਰ ਦੇ ਸੋਪੋਰ ‘ਚ ਲਸ਼ਕਰ ਦਾ ਮੋਸਟ ਵਾਂਟੇਡ ਅੱਤਵਾਦੀ ਢੇਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×