Get Even More Visitors To Your Blog, Upgrade To A Business Listing >>

ਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰ

Afghan Airstrike Taliban Militants: ਕਾਬੁਲ: ਅਫਗਾਨਿਸਤਾਨ ਦੇ ਤੱਖਰ ਸੂਬੇ ਵਿੱਚ ਨਾਟੋ ਦੀ ਅਗਵਾਈ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਲਗਪਗ 30 ਅੱਤਵਾਦੀ ਮਾਰੇ ਗਏ ਹਨ । ਇਸ ਹਵਾਈ ਹਮਲੇ ਦੌਰਾਨ ਤਕਰੀਬਨ 30 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ । ਇਹ ਏਅਰ ਸਟ੍ਰਾਈਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੰਗਲਵਾਰ ਨੂੰ ਕੀਤੀ ਗਈ ਸੀ । ਬੁੱਧਵਾਰ ਨੂੰ ਅਫ਼ਗਾਨ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਕਰੀਬ 30 ਅੱਤਵਾਦੀ ਮਾਰੇ ਗਏ ਹਨ, ਜਦਕਿ 30 ਹੋਰ ਅੱਤਵਾਦੀ ਜ਼ਖ਼ਮੀ ਵੀ ਹੋਏ ਹਨ ।

Afghan Airstrike Taliban Militants
Afghan Airstrike Taliban Militants

ਇਸ ਹਮਲੇ ਵਿੱਚ ਛੋਟੇ ਹਥਿਆਰਾਂ ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ । ਇਸ ਸਬੰਧੀ ਅਧਿਕਾਰੀ ਦੇ ਦੱਸਿਆ ਕਿ ਛੋਟੇ ਹਥਿਆਰਾਂ ਤੇ ਗ੍ਰੇਨੇਡਾਂ ਨਾਲ ਲੈਸ ਅੱਤਵਾਦੀਆਂ ਨੇ ਜ਼ਿਲ੍ਹਾ ਕੇਂਦਰ ‘ਤੇ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਤੋਂ ਇਲਾਵਾ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਵਿੱਚ ਫੌਜ ਦੇ ਚੋਰੀ ਕੀਤੇ ਤਿੰਨ ਵਾਹਨ ਵੀ ਨਸ਼ਟ ਹੋ ਗਏ ਹਨ । ਫਿਲਹਾਲ ਇਸ ਘਟਨਾ ਵਿੱਚ ਤਾਲਿਬਾਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ।

Afghan Airstrike Taliban Militants
Afghan Airstrike Taliban Militants

ਦੱਸ ਦੇਈਏ ਕਿ ਬੁਧਵਾਰ ਸਵੇਰੇ 9/11 ਦੀ 18ਵੀਂ ਬਰਸੀ ‘ਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫ਼ੀ ਖ਼ਤਰਨਾਕ ਸੀ ਤੇ ਇਸ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਸੀ । ਅੱਜ ਯਾਨੀ ਕਿ ਬੁੱਧਵਾਰ ਨੂੰ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ ਦੀ 18ਵੀਂ ਬਰਸੀ ਦਾ ਮੌਕਾ ਹੈ ।

Afghan Airstrike Taliban Militants

ਇਸੇ ਬਰਸੀ ਮੌਕੇ ਬੁੱਧਵਾਰ ਤੜਕੇ ਅਮਰੀਕੀ ਦੂਤਘਰ ਨੇੜੇ ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਇਕ ਵੱਡਾ ਧਮਾਕਾ ਹੋਇਆ, ਪਰ ਦੂਤਘਰ ਦੇ ਅਧਿਕਾਰੀਆਂ ਵੱਲੋਂ ਇਸ ਹਮਲੇ ਵਿੱਚ ਕਿਸੇ ਦੇ ਜ਼ਖ਼ਮੀ ਨਾ ਹੋਣ ਦੀ ਸੂਚਨਾ ਦੇ ਦਿੱਤੀ ਗਈ ।

The post ਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×