Get Even More Visitors To Your Blog, Upgrade To A Business Listing >>

ਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀ

Ravi Shastri On Experience: ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਪੋਰਟ ਸਟਾਫ਼ ਦਾ ਪਹਿਲਾ ਵਰਗਾ ਰਹਿਣਾ ਹੀ ਟੀਮ ਵਿੱਚ ਨਿਰੰਤਰਤਾ ਲਿਆ ਸਕਦਾ ਹੈ । ਜਿਸ ਨਾਲ ਟੀਮ ਦੇ ਖਿਡਾਰੀਆਂ ਵਿੱਚ ਚੰਗਾ ਰੈਪੋ ਬਣਿਆ ਰਹੇਗਾ । ਇਸ ਮਾਮਲੇ ਵਿੱਚ ਭਾਰਤ ਦੇ ਸਾਬਕਾ ਆਲਰਾਊਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਖਿਡਾਰੀ ਅਤੇ ਪ੍ਰਸਾਰਕ ਦੇ ਰੂਪ ਵਿੱਚ ਬਹੁਤ ਸਾਰਾ ਤਜ਼ਰਬਾ ਹਾਸਿਲ ਕੀਤਾ ਹੈ ।

Ravi Shastri On Experience
Ravi Shastri On Experience

ਇਸ ਮਾਮਲੇ ਵਿੱਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਜੱਜ ਕਰਨਾ ਪਸੰਦ ਨਹੀਂ ਕਰਦੇ, ਪਰ ਉਹ ਲਗਭਗ ਚਾਰ ਦਹਾਕਿਆਂ ਤੋਂ ਇਸ ਖੇਡ ਨਾਲ ਜੁੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੁੰਬਈ ਲਈ ਖੇਡਣਾ ਸ਼ੁਰੂ ਕੀਤਾ ਤਾਂ ਉਸ ਸਮੇ ਉਨ੍ਹਾਂ ਦੀ ਉਮਰ 17 ਸਾਲਾਂ ਦੀ ਸੀ । ਜਿਸ ਤੋਂ ਬਾਅਦ 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੇਸ਼ ਲਈ ਖੇਡਣਾ ਸ਼ੁਰੂ ਕੀਤਾ ਸੀ ।

Ravi Shastri On Experience

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਖਿਡਾਰੀ, ਬ੍ਰਾਡਕਾਸਟਰ ਕੋਚ ਜਾਂ ਟੀਮ ਨਿਰਦੇਸ਼ਕ ਦੇ ਤੌਰ ‘ਤੇ ਕਦੇ ਵੀ ਕਿਸੇ ਸੀਜ਼ਨ ਨੂੰ ਮਿਸ ਨਹੀਂ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਤਜਰਬਾ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲਦੀ ਹੈ । ਉਨ੍ਹਾਂ ਕਿਹਾ ਕਿ ਤਜਰਬਾ ਬਾਜ਼ਾਰ ਵਿੱਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾ ਸਕਦਾ, ਇਸ ਨੂੰ ਸਿਰਫ ਖੇਡ ਕੇ ਹਾਸਿਲ ਕੀਤਾ ਜਾ ਸਕਦਾ ਹੈ ।

 

The post ਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×