Get Even More Visitors To Your Blog, Upgrade To A Business Listing >>

ਵਿਦੇਸ਼ ਜਾਣ ਦਾ ਸੁਪਨਾ ਹੋਇਆ ਚਕਨਾ ਚੂਰ, ਨੌਜਵਾਨ ਨੇ ਖਾਧਾ ਜ਼ਹਿਰ

Boy Commits Suicide ਆਏ ਦਿਨ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲੋਕਾਂ ‘ਚ ਵਿਦੇਸ਼ ਜਾਣ ਦਾ ਰੁਝਾਨ ਇੰਨਾ ਵੱਧ ਗਿਆ ਹੈ ਕਿ ਉਹ ਕਿਸੇ ਵੀ ਕੀਮਤ ‘ਚ ਵਿਦੇਸ਼ ਜਾਣਾ ਚਾਹੁੰਦੇ ਹਨ, ਜਿਸ ਦੇ ਚਲਦਿਆਂ ਕਈ ਵਾਰ ਉਹ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫ਼ਤਿਹਗੜ੍ਹ ਭਾਦਸੋਂ ‘ਚ ਜਿੱਥੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ 4 ਲੱਖ 70 ਹਜ਼ਾਰ ਰੁਪਏ ਦਲਜੀਤ ਸਿੰਘ ਨੂੰ ਦਿੱਤੇ ਸੀ ਪਰ ਉਸਨੂੰ ਏਅਰਪੋਰਟ ਤੋਂ ਹੀ ਵਾਪਿਸ ਭੱਜ ਦਿੱਤਾ ਗਿਆ ਅਤੇ ਜਦੋਂ ਉਸਤੋਂ ਪੈਸੇ ਵਾਪਿਸ ਕਰਨ ਲਈ ਕਿਹਾ ਗਿਆ ਤਾਂ ਉਹ ਬਹਿਸ ਕਰਨ ਲੱਗਾ ।

Boy commits Suicide
Boy commits Suicide

ਹਰਮੇਲ ਸਿੰਘ ਵਾਸੀ ਫ਼ਤਿਹਗੜ੍ਹ ਭਾਦਸੋਂ ਥਾਣਾ ਭਵਾਨੀਗੜ੍ਹ ਦੇ ਪੁਲਿਸ ਨੂੰ ਦਿਤੇ ਬਿਆਨਾਂ ਦੀ ਮੰਨੀਏ ਤਾਂ ਉਸ ਦੇ ਲੜਕੇ ਸਤਨਾਮ ਸਿੰਘ ਨੂੰ ਪੁਰਤਗਾਲ ਭੇਜਣ ਲਈ ਦਲਜੀਤ ਸਿੰਘ ਵਾਸੀ ਹੀਰ ਬਾਗ ਪਟਿਆਲਾ ਨੇ ਉਸ ਕੋਲੋਂ 4 ਲੱਖ 70 ਹਜ਼ਾਰ ਰੁਪਏ ਲਏ ਪਰ ਉਸਦੇ ਪੁੱਤਰ ਨੂੰ 10 ਅਗਸਤ ਨੂੰ ਦਿੱਲੀ ਏਅਰਪੋਰਟ ਤੋਂ ਦੁਬਈ ਤਾਂ ਭੇਜਿਆ ਗਿਆ ਪਰ ਜਿੱਥੋਂ ਅੱਗੇ ਉਸ ਨੇ ਪੁਰਤਗਾਲ ਜਾਣਾ ਸੀ, ਪਰ ਉਸ ਨੂੰ ਦੁਬਈ ਏਅਰਪੋਰਟ ਤੋਂ ਵਾਪਸ ਦਿੱਲੀ ਭੇਜ ਦਿੱਤਾ ਗਿਆ।

Boy commits Suicide
Boy commits Suicide

ਇਸ ‘ਤੇ ਜਦੋਂ ਪੈਸੇ ਵਾਪਿਸ ਮੰਗੇ ਗਏ ਤਾਂ ਦਲਜੀਤ ਸਿੰਘ ਮਾੜਾ ਚੰਗਾ ਬੋਲਣ ਲੱਗਾ । ਇਸੇ ਤੋਂ ਪ੍ਰੇਸ਼ਾਨ ਹੋਕੇ ਸਤਨਾਮ ਸਿੰਘ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਬੀਤੇ ਦਿਨੀਂ ਜ਼ਹਿਰੀਲੀ ਦਵਾਈ ਪੀ ਲਈ, ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਪੁਲਿਸ ਵਲੋਂ ਬਿਆਨ ਦਰਜ ਕਰਨ ਤੋਂ ਬਾਅਦ ਦਲਜੀਤ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।

The post ਵਿਦੇਸ਼ ਜਾਣ ਦਾ ਸੁਪਨਾ ਹੋਇਆ ਚਕਨਾ ਚੂਰ, ਨੌਜਵਾਨ ਨੇ ਖਾਧਾ ਜ਼ਹਿਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਦੇਸ਼ ਜਾਣ ਦਾ ਸੁਪਨਾ ਹੋਇਆ ਚਕਨਾ ਚੂਰ, ਨੌਜਵਾਨ ਨੇ ਖਾਧਾ ਜ਼ਹਿਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×