Get Even More Visitors To Your Blog, Upgrade To A Business Listing >>

ਮੋਬਾਈਲ ਚਲਾਉਂਦਿਆਂ ਫੜੇ ਜਾਣ ‘ਤੇ ਦੋਸਤਾਂ ਨਾਲ ਮਿਲ ਅਧਿਆਪਕ ਦਾ ਚਾੜ੍ਹਿਆ ਕੁਟਾਪਾ

Students Beat Teacher ਇਨ੍ਹੀ ਦਿਨੀਂ ਮੋਬਾਈਲ ਫੋਨ ਨੂੰ ਲੈ ਕੇ ਬੱਚੇ ਕੁਝ ਜ਼ਿਆਦਾ ਹੀ ਸੈਂਸਟਿਵ ਹੁੰਦੇ ਜਾ ਰਹੇ ਹਨ ਤੇ ਕਈ ਵਾਰ ਮੋਬਾਈਲ ਦਾ ਇਸਤੇਮਾਲ ਕਰਨ ਤੋਂ ਰੋਕਣ ’ਤੇ ਹਿੰਸਕ ਕਦਮ ਵੀ ਚੁੱਕ ਲੈਦੇ ਹਨ। ਅਜਿਹਾ ਹੀ ਮਾਮਲਾ  ’ਚ ਸਾਹਮਣੇ ਆਇਆ ਹੈ। ਇੱਥੇ ਕਲਾਸ ’ਚ ਮੋਬਾਈਲ ਚਲਾ ਰਹੇ ਵਿਦਿਆਰਥੀ ਦਾ ਮੋਬਾਈਲ ਫੜਨਾ ਅਧਿਆਪਕ ’ਤੇ ਭਾਰੀ ਪੈ ਗਿਆ ਹੈ।

Students Beat Teacher
Students Beat Teacher

ਅੱਜ ਕੱਲ੍ਹ ਦੇ ਸਮੇਂ ‘ਚ ਬੱਚਿਆਂ ਲਈ ਮੋਬਾਇਲ ਫੋਨ ਹੀ ਸਭ ਕੁੱਝ ਹੈ , ਜੇਕਰ ਕੋਈ ਵੀ ਉਹਨਾਂ ਨੂੰ ਫੋਨ ਚਲਾਉਣ ਤੋਂ ਰੋਕਦਾ ਹੈ ਤਾਂ ਅਕਸਰ ਬੱਚਿਆਂ ਵੱਲੋਂ ਗੁੱਸੇ ‘ਚ ਉਸਦਾ ਜਵਾਬ ਮਿਲਦਾ ਹੈ। ਅਜਿਹੇ ‘ਚ ਗੁੱਸਾ ਕਈ ਵਾਰ ਹਿੰਸਕ ਕਦਮ ‘ਚ ਵੀ ਬਦਲ ਜਾਂਦਾ ਹੈ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗ੍ਰੇਟਰ ਨੋਇਡਾ ਤੋਂ ਜਿਥੇ ਇੱਕ ਵਿਦਿਆਰਥੀ ਨੂੰ ਮੋਬਾਈਲ ਚਲਾਉਂਦੇ ਫੜ੍ਹਨਾ ਹੀ ਅਧਿਆਪਕ ਲਈ ਭਾਰੀ ਪੈ ਗਿਆ । ਜਦੋਂ ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ ਤਾਂ ਉਸਨੇ ਆਪਣੇ ਦੋਸਤਾਂ ਨਾਲ ਮਿਲ ਪਹਿਲਾਂ ਅਧਿਆਪਕ ਨੂੰ ਅਗਵਾ ਕਰ ਬਣਦੀ ਬਣਾਇਆਅਤੇ ਫੇਰ ਜੱਮਕੇ ਕੁਟੀਆ। ਇਹ ਹੀ ਨਹੀਂ ਉਸਤੋਂ ਮੋਬਾਈਲ ਤੇ ਨਕਦੀ ਵੀ ਲੁੱਟ ਲਈ। 

Students Beat Teacher
Students Beat Teacher

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੱਲੋਂ ਇਸ ਘਟਨਾ ਦੇ ਮਾਸਟਰ ਮਾਈਂਡ ਨੂੰ ਹਿਰਾਸਤ ‘ਚ ਲਿਆ ਅਤੇ ਉਸ ਕੋਲੋਂ ਅਧਿਆਪਕ ਦਾ ਮੋਬਾਈਲ ਤੇ ਨਕਦੀ ਵੀ ਬਰਾਮਦ ਕੀਤੀ । ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ ਦੇ ਸਾਈਟ ਪੰਜ ਕੋਲਵਾਲੀ ਇਲਾਕੇ ‘ਚ ਸਥਿਤ ਅਮੀਚੰਦ ਇੰਟਰ ਕਾਲਜ ’ਚ ਅਧਿਆਪਕ ਬ੍ਰਿਜਪਾਲ ਸਿੰਘ ਨਾਲ ਇਹ ਸਾਰੀ ਘਟਨਾ ਵਾਪਰੀ। ਉਹਨਾਂ ਦੱਸਿਆ ਕਿ ਬੀਤੀ 26 ਅਗਸਤ ਨੂੰ ਅੱਠਵੀਂ ’ਚ ਪੜ੍ਹਨ ਵਾਲੇ ਵਿਦਿਆਰਥੀ ਤੋਂ ਮੋਬਾਈਲ ਜ਼ਬਤ ਕੀਤਾ ਸੀ ਅਤੇ ਉਸਦੇ ਪਿਤਾ ਦੇ ਆਉਣ ‘ਤੇ ਹੀ ਉਸਨੂੰ ਵਾਪਿਸ ਕਰਨ ਦੀ ਗੱਲ ਕਹੀ ਸੀ।  ਅਧਿਆਪਕ ਨੇ ਦੋਸ਼ ਲਗਾਏ ਕਿ ਕਾਲਜ ਤੋਂ ਨਿਕਲਦੀਆਂ ਹੀ ਵਿਦਿਆਰਥੀ ਦੇ ਕੁੱਝ ਸਾਥੀਆਂ ਨੇ ਉਸਨੂੰ ਅਗਵਾ ਕੀਤਾ ਅਤੇ ਇੱਕ ਕਾਰ ਜ਼ਰੀਏ ਉਸਨੂੰ ਜੰਗਲ ‘ਚ ਲੈ ਗਏ ਅਤੇ ਬਹੁਤ ਕੁੱਟਿਆ ਅਤੇ ਪੈਸੇ ਵੀ ਲੁੱਟ ਲਏ। ਕੋਤਵਾਲੀ ਇੰਚਾਰਜ ਪ੍ਰਭਾਤ ਦੀਕਸ਼ਤ ਨੇ ਜਾਣਕਾਰੀ ਦਿੱਤੀ ਕਿ ਅਧਿਆਪਕ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕਰ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸਦੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

The post ਮੋਬਾਈਲ ਚਲਾਉਂਦਿਆਂ ਫੜੇ ਜਾਣ ‘ਤੇ ਦੋਸਤਾਂ ਨਾਲ ਮਿਲ ਅਧਿਆਪਕ ਦਾ ਚਾੜ੍ਹਿਆ ਕੁਟਾਪਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੋਬਾਈਲ ਚਲਾਉਂਦਿਆਂ ਫੜੇ ਜਾਣ ‘ਤੇ ਦੋਸਤਾਂ ਨਾਲ ਮਿਲ ਅਧਿਆਪਕ ਦਾ ਚਾੜ੍ਹਿਆ ਕੁਟਾਪਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×