Get Even More Visitors To Your Blog, Upgrade To A Business Listing >>

ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ

kabul wedding bomb attack: ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਲਗਾਤਾਰ ਧਮਾਕਿਆਂ ਦਾ ਦੌਰ ਜਾਰੀ ਹੈ. ਅਜਿਹਾ ਇੱਕ ਮਾਮਲਾ ਸ਼ਨੀਵਾਰ ਨੂੰ ਫਿਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਆਹ ਸਮਾਗਮ ਵਿੱਚ ਇੱਕ ਆਤਮਘਾਤੀ ਧਮਾਕਾ ਹੋਇਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਘਟਨਾ ਵਿੱਚ 61 ਲੋਕ ਮਾਰੇ ਗਏ ਹਨ , ਜਦਕਿ 171 ਲੋਕ ਜ਼ਖਮੀ ਹੋ ਗਏ ਹਨ । ਦਰਅਸਲ, ਇਹ ਘਟਨਾ ਦਾਰੂਲਮਾਨ ਖੇਤਰ ਵਿੱਚ ਵਾਪਰੀ । ਜਿੱਥੇ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ 10.40 ਦੇ ਕਰੀਬ ਵਾਪਰੀ ।

kabul wedding bomb attack

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਧਮਾਕੇ ਦੌਰਾਨ ਵਿਆਹ ਹਾਲ ਵਿੱਚ ਬਹੁਤ ਸਾਰੇ ਮਹਿਮਾਨ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ ਹੈ । ਇਸ ਹਮਲੇ ਦੀ ਜ਼ਿਮੇਵਾਰੀ ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਵੱਲੋਂ ਨਹੀਂ ਲਈ ਗਈ ਹੈ 

ਦੱਸ ਦੇਈਏ ਕਿ ਇਹ ਕਾਬੁਲ ਵਿੱਚ ਇਸੇ ਮਹੀਨੇ ਦਾ ਦੂਜਾ ਹਮਲਾ ਹੈ । ਇਸ ਤੋਂ ਪਹਿਲਾਂ 8 ਅਗਸਤ ਨੂੰ ਵੀ ਇਥੇ ਇੱਕ ਆਤਮਘਾਤੀ ਧਮਾਕਾ ਹੋਇਆ ਸੀ, ਜਿਸ ਵਿੱਚ 14 ਲੋਕ ਮਾਰੇ ਗਏ ਸਨ, ਜਦਕਿ 145 ਜ਼ਖਮੀ ਹੋਏ ਸਨ

The post ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×