Get Even More Visitors To Your Blog, Upgrade To A Business Listing >>

ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਲੱਗਿਆ 80 ਲੱਖ ਦਾ ਜ਼ੁਰਮਾਨਾ

Nick Kyrgios fined $113K: ਨਵੀਂ ਦਿੱਲੀ: ਆਸਟ੍ਰੇਲੀਆ ਦੇ ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਖ਼ਰਾਬ ਵਤੀਰਾ ਕਰਨ ਕਾਰਨ 80 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਦਰਅਸਲ, ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ ਵਿੱਚ ਰੂਸ ਦੇ ਕਾਰੇਨ ਖਾਚਾਨੋਵ ਤੋਂ 7-6, 6-7, 2-6 ਨਾਲ ਹਾਰ ਦੌਰਾਨ ਕਿਰਗੀਓਸ ਅੰਪਾਇਰ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਕੋਰਟ ਤੋਂ ਬਾਹਰ ਚਲੇ ਗਏ । ਜਿਸ ਤੋਂ ਬਾਅਦ ਉਸਨੇ ਅੰਪਾਇਰ ਨਾਲ ਵੀ ਬਦਤਮੀਜ਼ੀ ਕੀਤੀ ਤੇ ਭੱਦੀ ਸ਼ਬਦਾਵਲੀ ਵਰਤੀ । ਇਸ ਤੋਂ ਬਾਅਦ ਉਸਨੇ ਅੰਪਾਇਰ ਨਾਲ ਹੀ ਹੱਥ ਮਿਲਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਚੇਅਰ ਅੰਪਾਇਰ ਵੱਲ ਥੁੱਕ ਦਿੱਤਾ ।

Nick Kyrgios fined $113K

ਕਿਰਗੀਓਸ ਨੇ ਅੰਪਾਇਰ ਨੂੰ ‘ਸਭ ਤੋਂ ਖ਼ਰਾਬ ਅੰਪਾਇਰ’ ਕਿਹਾ । ਦੱਸ ਦੇਈਏ ਕਿ ਕਿਰਗੀਓਸ ਨੂੰ ਦੂਜੇ ਸੈੱਟ ਦੇ ਆਖੀਰ ਵਿੱਚ ਕੋਰਟ ਤੋਂ ਬਾਹਰ ਜਾ ਕੇ ਰੈਕੇਟ ਤੋੜਦੇ ਹੋਏ ਦੇਖਿਆ ਗਿਆ । ਫਿਲਹਾਲ ਇਸ ਮਾਮਲੇ ਵਿੱਚ ਏਟੀਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਇਸ ਖਰਾਬ ਵਤੀਰੇ ਕਾਰਨ ਕਿਰਗੀਓਸ ‘ਤੇ ਬੈਨ ਵੀ ਲੱਗ ਸਕਦਾ ਹੈ ।

ਦੱਸ ਦੇਈਏ ਕਿ ਸੱਤ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੀਜੇ ਰਾਊਂਡ ਵਿੱਚ ਹਾਰ ਕੇ ਬਾਹਰ ਹੋ ਗਏ ਹਨ । ਰੂਸ ਦੇ ਰੂਬੱਲੇਵ ਨੇ ਫੈਡਰਰ ਨੂੰ 6-3, 6-4 ਨਾਲ ਹਰਾਇਆ । ਯੂਐਸ ਓਪਨ ਤੋਂ ਪਹਿਲਾਂ ਇਹ ਫੇਡਰਰ ਦਾ ਆਖਰੀ ਟੂਰਨਾਮੈਂਟ ਸੀ ।

The post ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਲੱਗਿਆ 80 ਲੱਖ ਦਾ ਜ਼ੁਰਮਾਨਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਲੱਗਿਆ 80 ਲੱਖ ਦਾ ਜ਼ੁਰਮਾਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×