Get Even More Visitors To Your Blog, Upgrade To A Business Listing >>

ਸੀਜ਼ਫਾਇਰ ਉਲੰਘਣ ਕਰਨ ‘ਤੇ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ

Indian diplomat summoned: ਸ਼੍ਰੀਨਗਰ : ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ‘ਤੇ ਪਾਕਿਸਤਾਨ ਆਤੰਕੀ ਘੁੱਸਪੈਠ ਕਰਾਉਣ ਲਈ LOC ਅਤੇ ਅੰਤਰਰਾਸ਼ਟਰੀ ਸੀਮਾ ‘ਤੇ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਿਹਾ ਹੈ, ਜਿਸ ਦਾ ਮੁੰਹਤੋੜ ਜਵਾਬ ਭਾਰਤ ਦੇ ਰਿਹਾ ਹੈ। ਭਾਰਤੀ ਸੇਨਾ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੋਰੀ ਸੈਕਟਰ ਕੋਲ ਸੀਮਾ ਪਾਰ ਇੱਕ ਪਾਕਿਸਤਾਨੀ ਪੋਸਟ ਨੂੰ ਤਬਾਹ ਕਰ ਦਿੱਤਾ ਹੈ। ਪਾਕਿਸਤਾਨ ਵਲੋਂ ਸਵੇਰੇ ਤਕਰੀਬਨ 6.30 ਵਜੇ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਸੀ। ਪਾਕਿਸਤਾਨੀ ਸੇਨਾ ਦੀ ਫਾਇਰਿੰਗ ‘ਚ ਸਵੇਰੇ ਇੱਕ ਭਾਰਤੀ ਜਵਾਨ ਵੀ ਸ਼ਹੀਦ ਹੋ ਗਿਆ। 

ਦੱਸ ਦੇਈਏ ਕਿ ਪਾਕਿਸਤਾਨ ਵਲੋਂ ਸੀਮਾ ‘ਤੇ ਅਸ਼ਾਂਤੀ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਭਾਰਤੀ ਸੇਨਾ ਵਲੋਂ ਵੀਰਵਾਰ ਰਾਤ ਨੂੰ ਕੇਰਨ ਸੈਕਟਰ ‘ਚ ਪਾਕਿਸਤਾਨ ਸੇਨਾ ਵਲੋਂ ਘੁੱਸਪੈਠ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਹਾਲ ਹੀ ‘ਚ ਪਾਕਿਸਤਾਨ ਵਲੋਂ ਕੀਤੇ ਹਮਲੇ ਦਾ ਭਾਰਤੀ ਸੇਨਾ ਨੇ ਮੁੰਹਤੋੜ ਜਵਾਬ ਦਿੱਤਾ ਹੈ, ਜਿਸ ‘ਚ ਪਾਕਿਸਤਾਨ ਦੇ ਕਈ ਫ਼ੌਜੀ ਮਾਰੇ ਗਏ, ਜਦਕਿ ਪਾਕਿਸਤਾਨ ਨੇ ਆਪਣੇ 4 ਜਵਾਨ ਸ਼ਹੀਦ ਹੋਣ ਦੀ ਗੱਲ੍ਹ ਕਬੂਲ ਕੀਤੀ ਹੈ। 

Indian diplomat summoned

ਭਾਰਤ ‘ਚ ਆਤੰਕੀ ਘੁੱਸਪੈਠ ਦੀਆਂ ਕੋਸ਼ਿਸ਼ਾਂ ਤੇਜ਼

ਸੇਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ ‘ਤੇ ਸਾਰੇ ਯਤਨ ਨਾਕਾਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਹੁਣ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਭਾਰਤ ‘ਚ ਅੱਤਵਾਦੀ ਭੇਜਣ ਦੇ ਮਨਸੂਬੇ ਨਾਲ ਪਾਕਿਸਤਾਨ ਨੇ LOC ‘ਤੇ ਕਈ ਪੁਆਇੰਟ ਤੈਅ ਕੀਤੇ ਹਨ। ਘੁੱਸਪੈਠ ਲਈ ਪਾਕਿਸਤਾਨ ਨੇ POK ‘ਚ ਨੀਲਮ ਵੈਲੀ ਦੇ ਕੋਲ ਕਾਲੀ ਘਾਟੀ ਏਰੀਆ ‘ਚ ਇੱਕ ਵੱਡਾ ਕਮਿਊਨੀਕੇਸ਼ਨ ਹੱਬ ਵੀ ਵਿਕਸਤ ਕੀਤਾ ਹੈ। ਇਸ ਦਾ ਕੰਮ ਭਾਰਤ ‘ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨਾ ਹੈ।

Indian diplomat summoned

ਵੀਰਵਾਰ ਨੂੰ ਮਾਰੇ ਗਏ ਸਨ ਕਈ ਪਾਕਿਸਤਾਨੀ ਫ਼ੌਜੀ

15 ਅਗਸਤ ਨੂੰ ਪਾਕਿਸਤਾਨੀ ਸੇਨਾ ਨੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ‘ਚ ਸਵੇਰੇ 7 ਵਜੇ ਫਾਇਰਿੰਗ ਅਤੇ ਗੋਲਾਬਾਰੀ ਸ਼ੁਰੂ ਕੀਤੀ ਸੀ। ਇਸ ਦੌਰਾਨ ਭਾਰਤ ਨੇ ਇਸ ਕਾਰਵਾਈ ਦਾ ਮੁੰਹਤੋੜ ਜਵਾਬ ਦਿੱਤਾ ਅਤੇ ਪਾਕਿਸਤਾਨ ਦੇ ਕਈ ਫ਼ੌਜੀ ਮਾਰੇ ਗਏ। ਕੁੱਝ ਦਿਨ ਪਹਿਲਾਂ ਵੀ ਭਾਰਤੀ ਸੁਰੱਖਿਆ ਬਲਾਂ ਨੇ ਘੁੱਸਪੈਠ ਕਰਨ ਵਾਲੇ ਪਾਕਿਸਤਾਨ ਸੇਨਾ ਦੀ ਬਾਰਡਰ ਐਕਸ਼ਨ ਟੀਮ ਦੇ 7 ਕਮਾਂਡੋਜ਼ ਨੂੰ ਮਾਰ ਦਿੱਤਾ ਸੀ। ਭਾਰਤੀ ਸੈਨਾ ਨੇ ਪਾਕਿਸਤਾਨ ਕੋਲੋਂ ਆਪਣੇ BAT ਕਮਾਂਡੋਜ਼ ਦੀਆਂ ਲਾਸ਼ਾਂ ਵਾਪਸ ਭੇਜਣ ਦੀ ਅਪੀਲ ਕੀਤੀ ਹੈ ਪਰ ਪਾਕਿਸਤਾਨ ਨੇ ਮਨਾ ਕਰ ਦਿੱਤਾ ਹੈ।

The post ਸੀਜ਼ਫਾਇਰ ਉਲੰਘਣ ਕਰਨ ‘ਤੇ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸੀਜ਼ਫਾਇਰ ਉਲੰਘਣ ਕਰਨ ‘ਤੇ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×