Get Even More Visitors To Your Blog, Upgrade To A Business Listing >>

ਮਾਂ-ਧੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Mother-Daughter Commits Suicide: ਜਲੰਧਰ : ਸ਼ਨੀਵਾਰ ਨੂੰ ਜਲੰਧਰ ਦੇ ਸੋਢਲ ਫਾਟਕ ਨੇੜੇ ਇੱਕ ਮਾਂ-ਧੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਜੀ.ਆਰ.ਪੀ. ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Mother-Daughter Commits Suicide

ਦੱਸ ਦੇਈਏ ਕਿ ਸੋਢਲ ਫਾਟਕ ‘ਤੇ ਉਸ ਵੇਲੇ ਇੱਕ ਮੁਲਾਜ਼ਮ ਤਾਇਨਾਤ ਸੀ। ਮੁਲਾਜ਼ਮ ਨੇ ਦੱਸਿਆ ਕਿ ਇੱਕ ਔਰਤ ਆਪਣੀ ਤਕਰੀਬਨ 12 ਸਾਲਾ ਬੱਚੀ ਨਾਲ ਰੇਲਵੇ ਲਾਈਨਾਂ ‘ਤੇ ਖੜੀ ਸੀ। ਮੁਲਾਜ਼ਮ ਨੇ ਸਮਝਿਆ ਸ਼ਾਇਦ ਟਰੇਨ ਆਉਣ ਕਰਕੇ ਦੋਵੇਂ ਰੁੱਕ ਗਈਆਂ ਹਨ, ਪਰ ਜਿਵੇਂ ਹੀ ਟਰੇਨ ਆਈ ਤਾਂ ਔਰਤ ਨੇ ਧੀ ਸਮੇਤ ਟਰੇਨ ਅੱਗੇ ਛਾਲ ਮਾਰ ਦਿੱਤੀ। ਇਸ ਹਾਦਸੇ ‘ਚ ਮਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ।

ਬੱਚੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜੇਰੇ ਇਲਾਜ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਦੱਸ ਦਿੱਤਾ ਹੈ।

The post ਮਾਂ-ਧੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਾਂ-ਧੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×