Get Even More Visitors To Your Blog, Upgrade To A Business Listing >>

ਟਰੰਪ ਨੇ ਪ੍ਰਵਾਸੀਆਂ ਨੂੰ ਦਿੱਤਾ ਝਟਕਾ, ਨਹੀਂ ਮਿਲੇਗੀ ਅਮਰੀਕਾ ਦੀ PR

Trump Admin Announces Rule Limit Legal Immigration : ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਵੱਲੋਂ ਪ੍ਰਵਾਸੀਆਂ ‘ਤੇ ਲਗਾਤਾਰ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ । ਬੇਸ਼ੱਕ ਹੁਣ ਅੰਦਰੂਨੀ ਦਬਾਅ ਕਾਰਨ ਅਮਰੀਕਾ ਦੀ ਸਰਕਾਰ ਵੱਲੋਂ ਕਈ ਨਿਯਮਾਂ ਨੂੰ ਨਰਮ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਇਥੋਂ ਦੋ ਸਰਕਾਰ ਵਿਦੇਸ਼ੀਆਂ ਦੀ ਦੇਸ਼ ਆਮਦ ਔਖੀ ਬਣਾ ਰਹੀ ਹੈ । ਦਰਅਸਲ, ਅਮਰੀਕਾ ਸਰਕਾਰ ਨੇ ਹੁਣ ਅਮਰੀਕਾ ਵਿੱਚ ਵੱਸਦੇ ਕਾਨੂੰਨੀ ਪ੍ਰਵਾਸੀਆਂ ਦਾ ਨਾਗਰਿਕ ਬਣਨਾ ਹੋਰ ਵੀ ਮੁਸ਼ਕਿਲ ਕਰ ਦਿੱਤਾ ਹੈ ।

Trump Admin Announces Rule Limit Legal Immigration
Trump Admin Announces Rule Limit Legal Immigration

ਦਰਅਸਲ, ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਮਨ੍ਹਾਂ ਕੀਤਾ ਜਾ ਸਕਦਾ ਹੈ ।

Trump Admin Announces Rule Limit Legal Immigration

ਇਸ ਮਾਮਲੇ ਵਿੱਚ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਕਾਨੂੰਨ ਅਨੁਸਾਰ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਮਨ੍ਹਾਂ ਕੀਤਾ ਜਾਵੇਗਾ ।

Trump Admin Announces Rule Limit Legal Immigration

ਇਸ ਵਿੱਚ ਉਹ ਲੋਕ ਸ਼ਾਮਿਲ ਹੋਣਗੇ ਜੋ ਕੌਂਸਲਰ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣ ਵਿੱਚ ਨਾਕਾਮ ਰਹਿਣਗੇ ਕਿ ਉਹ ਅਮਰੀਕਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਕਦੇ ਵੀ ਵਰਤੋਂ ਨਹੀਂ ਕਰਨਗੇ ।

Trump Admin Announces Rule Limit Legal Immigration

ਇਸ ਮਾਮਲੇ ਵਿੱਚ ਵ੍ਹਾਈਟ ਹਾਊਸ ਅਨੁਸਾਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰੀ ਵਿਅਕਤੀ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੀ ਮਾਲੀ ਮਦਦ ਆਪ ਕਰਨ ਦੇ ਸਮਰੱਥ ਤੇ ਜਨਤਕ ਸਹੂਲਤਾਂ ’ਤੇ ਨਿਰਭਰ ਨਾ ਹੋਵੇ । ਟਰੰਪ ਸਰਕਾਰ ਵੱਲੋਂ ਹੁਣ ਪ੍ਰਵਾਸੀਆਂ ਲਈ ਦਿਨੋਂ-ਦਿਨ ਨਵੇਂ ਤੇ ਕਠੋਰ ਨਿਯਮ ਤਿਆਰ ਕੀਤੇ ਜਾ ਰਹੇ ਹਨ । 

The post ਟਰੰਪ ਨੇ ਪ੍ਰਵਾਸੀਆਂ ਨੂੰ ਦਿੱਤਾ ਝਟਕਾ, ਨਹੀਂ ਮਿਲੇਗੀ ਅਮਰੀਕਾ ਦੀ PR appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟਰੰਪ ਨੇ ਪ੍ਰਵਾਸੀਆਂ ਨੂੰ ਦਿੱਤਾ ਝਟਕਾ, ਨਹੀਂ ਮਿਲੇਗੀ ਅਮਰੀਕਾ ਦੀ PR

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×