Get Even More Visitors To Your Blog, Upgrade To A Business Listing >>

ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਦੇ ਦਾਅਵੇਦਾਰ….

BCCI Shortlist Candidates India Head Coach : ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਚੁਣੇ ਜਾਣ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਵਿੱਚ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਵੱਲੋਂ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ ।

BCCI Shortlist Candidates India Head Coach
BCCI Shortlist Candidates India Head Coach

ਜਿਨ੍ਹਾਂ ਵਿੱਚ ਭਾਰਤੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਫਿਲ ਸਿਮੰਸ, ਮਾਈਕ ਹੇਸਨ, ਰੋਬਿਨ ਸਿੰਘ ਤੇ ਲਾਲਚੰਦ ਰਾਜਪੂਤ ਨੂੰ ਜਗ੍ਹਾ ਮਿਲੀ ਹੈ ।

 BCCI Shortlist Candidates India Head Coach

ਸੂਤਰਾਂ ਅਨੁਸਾਰ BCCI ਵੱਲੋਂ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਇੰਟਰਵਿਊ ਦੀ ਤਾਰੀਖ ਤੇ ਸਮੇਂ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ । ਦਰਅਸਲ, ਇਸ ਮਾਮਲੇ ਵਿੱਚ ਬੋਰਡ ਨੂੰ ਬੈਟਿੰਗ, ਬਾਲਿੰਗ ਤੇ ਮੁੱਖ ਕੋਚ ਲਈ 2 ਹਜ਼ਾਰ ਤੋਂ ਵੱਧ ਐਪਲੀਕੇਸ਼ਨ ਮਿਲੇ ਸਨ । ਜ਼ਿਕਰਯੋਗ ਹੈ ਕਿ ਬੈਟਿੰਗ, ਬਾਲਿੰਗ ਤੇ ਫੀਲਡਿੰਗ ਕੋਚ ਦੀ ਨਿਯੁਕਤੀ ਮੁੱਖ ਸਿਲੈਕਟਰ ਐਮਐਸਕੇ ਪ੍ਰਸਾਦ ਵੱਲੋਂ ਹੀ ਕੀਤੀ ਜਾਵੇਗੀ । 

 BCCI Shortlist Candidates India Head Coach

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਭਾਰਤੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਇਸ ਅਹੁਦੇ ਦੀ ਰੇਸ ਵਿੱਚ ਸਭ ਤੋਂ ਅੱਗੇ ਜਾ ਰਹੇ ਹਨ । ਹੁਣ ਇਸ ਵਿੱਚ ਇਹ ਦੇਖਣਾ ਹੋਵੇਗਾ ਕਿ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਕੌਣ ਹੋਵੇਗਾ ।

The post ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਦੇ ਦਾਅਵੇਦਾਰ…. appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਦੇ ਦਾਅਵੇਦਾਰ….

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×