Get Even More Visitors To Your Blog, Upgrade To A Business Listing >>

ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਇਸ ਖਿਡਾਰੀ ਨੇ ਲਿਆ ਸੰਨਿਆਸ

Dale Willem Steyn Retirement: ਸੋਮਵਾਰ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਘਾਤਕ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਪਰ ਉਹ ਖੇਡ ਦੇ ਹੋਰ ਫਾਰਮੈਟਾਂ ਵਿੱਚ ਖੇਡਦੇ ਰਹਿਣਗੇ । ਦੱਖਣੀ ਅਫਰੀਕਾ ਵਲੋਂ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਸਟੇਨ ਨੇ ਕਿਹਾ ਕਿ ਅੱਜ ਉਹ ਖੇਡ ਦੇ ਉਸ ਫਾਰਮੈਟ ਨੂੰ ਅਲਵਿਦਾ ਕਹਿ ਰਹੇ ਹਨ ਜਿਸ ਨੂੰ ਉਹ ਸਭ ਤੋਂ ਜ਼ਿਆਦਾ ਚਾਹੁੰਦੇ ਹਨ । 

Dale Willem Steyn Retirement
Dale Willem Steyn Retirement

ਦੱਸ ਦੇਈਏ ਕਿ ਸਟੇਨ ਨੇ ਸਾਲ 2004 ਵਿੱਚ ਇੰਗਲੈਂਡ ਖਿਲਾਫ਼ ਪੋਰਟ ਐਲੀਜਾਬੇਥ ਵਿੱਚ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ । ਸਟੇਨ ਨੇ ਆਪਣਾ ਆਖਰੀ ਟੈਸਟ ਮੈਚ ਸ਼੍ਰੀਲੰਕਾ ਵਿਰੁੱਧ ਇਸ ਸਾਲ ਫਰਵਰੀ ਵਿੱਚ ਖੇਡਿਆ ਸੀ । ਸਟੇਨ ਨੇ ਕਿਹਾ ਕਿ ਟੈਸਟ ਕ੍ਰਿਕਟ ਇਸ ਖੇਡ ਦਾ ਸਰਵਸ੍ਰੇਸ਼ਠ ਫਾਰਮੈਟ ਹੈ । ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਫਾਰਮੈਟ ਹੈ ਜੋ ਮਾਨਸਿਕ, ਸ਼ਰੀਰਿਕ ਤੇ ਭਾਵਨਾਤਮਕ ਰੂਪ ਨਾਲ ਤੁਹਾਡਾ ਟੈਸਟ ਲੈਂਦਾ ਹੈ । 

Dale Willem Steyn Retirement
Dale Willem Steyn Retirement

ਉਨ੍ਹਾਂ ਨੇ ਕਿਹਾ ਹੁਣ ਉਹ ਆਪਣਾ ਪੂਰਾ ਧਿਆਨ ਵਨਡੇ ਤੇ ਟੀ-20 ਅੰਤਰਰਾਸ਼ਟਰੀ ‘ਤੇ ਲਗਾਉਣਗੇ । ਉਨ੍ਹਾਂ ਕਿਹਾ ਕਿ ਉਹ ਹੁਣ ਛੋਟੇ ਫਾਰਮੈਟਾਂ ਵਿੱਚ  ਖੇਡਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਜ਼ਿਕਰਯੋਗ ਹੈ ਕਿ ਸਟੇਨ ਨੇ 93 ਟੈਸਟ ਮੈਚਾਂ ਵਿੱਚ 439 ਵਿਕਟਾਂ ਹਾਸਿਲ ਕੀਤੀਆਂ ਹਨ ਤੇ ਉਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੋਟੀ ‘ਤੇ ਸ਼ਾਮਿਲ ਹਨ । 

Dale Willem Steyn Retirement

ਸਟੇਨ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ ਦੇ ਰੂਪ ਵਿੱਚ 1251 ਦੌੜਾਂ ਵੀ ਬਣਾਈਆਂ ਹਨ, ਜਿਸ ਵਿੱਚ 2 ਅਰਧ ਸੈਂਕੜੇ ਵੀ ਸ਼ਾਮਿਲ ਹਨ । ਸਟੇਨ ਨੇ ਆਪਣੇ ਕਰੀਅਰ ਦੌਰਾਨ ਸੱਟਾਂ ਨਾਲ ਸੰਘਰਸ਼ ਵੀ ਕੀਤਾ । ਦੱਸ ਦੇਈਏ ਕਿ ਸੱਟ ਲੱਗਣ ਕਾਰਨ ਉਹ ਵਿਸ਼ਵ ਕੱਪ ਵਿੱਚ ਵੀ ਨਹੀਂ ਖੇਡ ਸਕੇ ਸਨ

The post ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਇਸ ਖਿਡਾਰੀ ਨੇ ਲਿਆ ਸੰਨਿਆਸ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਇਸ ਖਿਡਾਰੀ ਨੇ ਲਿਆ ਸੰਨਿਆਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×