Get Even More Visitors To Your Blog, Upgrade To A Business Listing >>

ਰੈਪਰ ਜੈੱਕ ਡੀ ਦਾ ਗੀਤ ‘BlackWorld’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

Jack D Black World : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ਦੇ ਲੀਰੀਸਿਸ ਤੇ ਰੈਪਰ ਜੈੱਕ ਡੀ ਨੇ ਥੋੜੇ ਹੀ ਸਮੇਂ ‘ਚ ਆਪਣੀ ਖਾਸ ਪਹਿਚਾਣ ਬਣਾ ਲਈ ਹੈ। 

Jack D Black World
Jack D Black World

ਹਾਲ ਹੀ ‘ਚ ਉਹਨਾਂ ਦਾ ਗੀਤ ‘ਬਲੈਕ ਵਰਲਡ’ ਯੂਟਿਊਬ ‘ਤੇ ਰਿਲੀਜ਼ ਹੋਇਆ ਸੀ ਜੋ ਕਿ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ। ਜੇਕਰ ਗੱਲ ਕੀਤੀ ਜਾਏ ਉਹਨਾਂ ਦੇ ਇਸ ਗੀਤ ਦੀ ਤਾਂ ਉਹਨਾਂ ਦੇ ਇਸ ਗੀਤ ਨੂੰ ਫੀਟ ਡੀਜੀ ਦੁਆਰਾ ਦਿੱਤੀ ਗਈ ਹੈ। ਗੀਤ ਦੇ ਲੀਰੀਕਿਸ ਖੁਦ ਜੈੱਕ ਡੀ ਨੇ ਹੀ ਲਿਖੇ ਹਨ।

Jack D Black World
Jack D Black World

ਗਾਣੇ ਨੂੰ ਪ੍ਰੋਡਿਊਸ ਰਿਊਬਿਕਸ ਮੀਡੀਆ ਨੇ ਕੀਤਾ ਹੈ। ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਅਰਵਿੰਧ ਨੇ ਦਿੱਤਾ ਹੈ। ਗਾਣੇ ਨੂੰ ਐਡਿਟ ਰਾਜ਼ੀ ਖਾਨ ਨੇ ਕੀਤਾ ਹੈ ਤੇ ਇਸ ਦੀ ਸਟਾਈਲਿੰਗ ਮਕਬੂਲ ਸਿੰਘ ਸ਼ੇਖ ਦੁਆਰਾ ਕੀਤੀ ਗਈ ਹੈ। ਵੀਡੀਓ ਨੂੰ ਡਾਇਰੈਕਟ ਗਿਰੀ ਕਾਸਾ ਨੇ ਕੀਤਾ ਹੈ, ਜਿਸ ‘ਚ ਆਪ ਜੈੱਕ ਡੀ ਅਦਾਕਾਰੀ ਕਰਦੇ ਵੀ ਨਜ਼ਰ ਆ ਰਹੇ ਹਨ। ਉਹਨਾਂ ਨੇ ਇਸ ਗੀਤ ਲਈ ਸਪੈਸ਼ਲ ਧੰਨਵਾਦ ਵਿਜੇ ਭਾਸਕਰ ਨੂੰ ਕੀਤਾ ਹੈ।

ਜੈੱਕ ਡੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਅਕਸਰ ਹੀ ਉਹਨਾਂ ਦੀਆਂ ਤਸਵੀਰਾਂ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ। ਜੈੱਕ ਡੀ ਪੰਜਾਬ ਦੇ ਸ਼ਹਿਰ ਨਕੋਦਰ ਦੇ ਰਹਿਣ ਵਾਲੇ ਹਨ। 

Jack D Black World
Jack D Black World

ਉਹਨਾਂ ਦੇ ਅਸਲੀ ਨਾਮ ਦੀ ਗੱਲ ਕਰੀਏ ਤਾਂ ਉਹ ਹੈ ਪ੍ਰਦੀਪ ਕੁਮਾਰ ਜੱਖੂ ਪਰ ਉਹਨਾਂ ਨੇ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਹੀ ਆਪਣਾ ਨਾਂਅ ਜੈੱਕ ਡੀ ਰੱਖ ਲਿਆ ਸੀ। ਗੱਲ ਕੀਤੀ ਜਾਏ ਉਹਨਾਂ ਦੀ ਪੜਾਈ ਦੀ ਤਾਂ ਉਹਨਾਂ ਨੇ ਬੀਟੈੱਕ ਕੀਤੀ ਹੋਈ ਹੈ ਪਰ ਮਿਊਜ਼ਿਕ ‘ਚ ਉਹ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਸਨ ਜੋ ਕਿ ਹੁਣ ਇਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਉਹਨਾਂ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ

The post ਰੈਪਰ ਜੈੱਕ ਡੀ ਦਾ ਗੀਤ ‘BlackWorld’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰੈਪਰ ਜੈੱਕ ਡੀ ਦਾ ਗੀਤ ‘BlackWorld’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×