Get Even More Visitors To Your Blog, Upgrade To A Business Listing >>

ਸਚਿਨ ਦੀ ਪਲੇਇੰਗ 11 ‘ਚੋਂ ਧੋਨੀ ਆਊਟ

Sachin Planning 11 Dhoni Out : ਨਵੀਂ ਦਿੱਲੀ : ਵਿਸ਼ਵ ਕੱਪ ਖ਼ਤਮ ਹੁੰਦਿਆਂ ਹੀ ICC ਤੋਂ ਲੈ ਕੇ ਦਿੱਗਜ ਕ੍ਰਿਕਟਰ ਆਪਣੀ ਪਲੇਇੰਗ ਇਲੈਵਨ ਦੀ ਲਿਸਟ ਜਾਰੀ ਕਰ ਰਹੇ ਹਨ । ਜਿਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਥਾਂ ਮਿਲ ਰਹੀ ਹੈ, ਜਿਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ । ਇਸੇ ਮਾਮਲੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਵਿਸ਼ਵ ਕੱਪ 2019 ਦੇ ਸਰਵੋਤਮ 11 ਖਿਡਾਰੀ ਚੁਣੇ ਹਨ, ਪਰ ਹੈਰਾਨੀ ਗੱਲ ਦੀ ਇਹ ਹੈ ਕਿ ਇਸ ਟੀਮ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ।

Sachin Planning 11 Dhoni Out
Sachin Planning 11 Dhoni Out

ਦਰਅਸਲ, ਤੇਂਦੁਲਕਰ ਨੇ ਆਪਣੀ ਟੀਮ ਦੀ ਕਮਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਸੌਂਪੀ ਹੈ । ਜਿਸ ਵਿੱਚ ਉਨ੍ਹਾਂ ਨੇ ਆਪਣੀ ਟੀਮ ਵਿੱਚ ਪੰਜ ਭਾਰਤੀ ਖਿਡਾਰੀ ਸ਼ਾਮਿਲ ਕੀਤੇ ਹਨ । ਜਿਨ੍ਹਾਂ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਸ਼ਾਮਿਲ ਹਨ, ਪਰ ਇਨ੍ਹਾਂ ਵਿੱਚ ਵਿਕਟ ਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਸ਼ਾਮਿਲ ਨਹੀਂ ।

Sachin Planning 11 Dhoni Out

ਦੱਸ ਦੇਈਏ ਕਿ ਇਸ ਟੀਮ ਵਿੱਚ ਰੋਹਿਤ ਤੇ ਜੌਨੀ ਬੇਅਰਸਟੋ ਦੋ ਸਲਾਮੀ ਬੱਲੇਬਾਜ਼ ਹੋਣਗੇ, ਜਦਕਿ ਤੀਜੇ ਨੰਬਰ ‘ਤੇ ਵਿਲੀਅਮਸਨ ਬੱਲੇਬਾਜ਼ੀ ਕਰੇਗਾ । ਇਸ ਟੀਮ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਚੌਥੇ ਨੰਬਰ ਦਾ ਬੱਲੇਬਾਜ਼ ਚੁਣਿਆ ਗਿਆ ਹੈ ।

Sachin Planning 11 Dhoni Out

ਜਿਸ ਤੋਂ ਬਾਅਦ ਸ਼ਾਕਿਬ ਅਲ-ਹਸਨ, ਬੈਨ ਸਟੋਕਸ, ਪਾਂਡਿਆ ਤੇ ਜਡੇਜਾ ਦਾ ਨੰਬਰ ਹੈ । ਇਨ੍ਹਾਂ ਭਾਰਤੀ ਖਿਡਾਰੀਆਂ ਤੋਂ ਇਲਾਵਾ ਤੇਂਦੁਲਕਰ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਮਿਸ਼ੇਲ ਸਟਾਰਕ, ਜੋਫਰਾ ਆਰਚਰ ਤੇ ਬੁਮਰਾਹ ਨੂੰ ਆਪਣੇ ਤਿੰਨ ਤੇਜ਼ ਗੇਂਦਬਾਜ਼ਾਂ ਦੇ ਰੂਪ ਵਿੱਚ ਚੁਣਿਆ ਹੈ । 

The post ਸਚਿਨ ਦੀ ਪਲੇਇੰਗ 11 ‘ਚੋਂ ਧੋਨੀ ਆਊਟ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਚਿਨ ਦੀ ਪਲੇਇੰਗ 11 ‘ਚੋਂ ਧੋਨੀ ਆਊਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×