Get Even More Visitors To Your Blog, Upgrade To A Business Listing >>

ਹੁਣ ਟ੍ਰੈਫਿਕ ਨਿਯਮ ਤੋੜਨ ‘ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ!

Motor Vehicle Amendment Bill : ਨਵੀਂ ਦਿੱਲੀ : ਨਿਤਿਨ ਗਡਕਰੀ ਵਿੱਚ ਲੋਕ ਸਭਾ ਵਿੱਚ Motor Vehicle Amendment ਬਿੱਲ ਪੇਸ਼ ਕੀਤਾ ਗਿਆ ਹੈ । ਇਸ ਬਿੱਲ ਨੂੰ ਪੇਸ਼ ਕਰਦੇ ਹੋਏ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਇਸ ਬਿੱਲ ਦੀਆਂ ਖ਼ਾਸੀਅਤਾਂ ਦੱਸੀਆਂ ਹਨ । ਜਿਸ ਵਿੱਚ ਉਨ੍ਹਾਂ ਨੇ ਇਸ ਬਿੱਲ ਦਾ ਮਕਸਦ ਭਾਰਤ ਵਿੱਚ ਸੜਕ ਹਾਦਸਿਆਂ ਨੂੰ ਘਟਾਉਣਾ ਦੱਸਿਆ । ਪੇਸ਼ ਕੀਤੇ ਗਏ ਇਸ ਬਿੱਲ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ਼ ਭਾਰੀ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ । ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਨ ਦੀ ਪ੍ਰਕਿਰਿਆ ਵਿੱਚ ਵੀ ਬਦਲਾਅ ਆਵੇਗਾ । 

Motor Vehicle Amendment Bill
Motor Vehicle Amendment Bill

ਦਰਅਸਲ, ਮੋਟਰ ਵਹੀਕਲ ਬਿੱਲ ਸਭ ਤੋਂ ਪਹਿਲਾਂ ਸਾਲ 2016 ਵਿੱਚ ਪੇਸ਼ ਕੀਤਾ ਗਿਆ ਸੀ ਜੋ ਰਾਜ ਸਭਾ ਵਿੱਚ ਜਾ ਕੇ ਅਟਕ ਗਿਆ ਸੀ । ਇਹ ਬਿੱਲ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਪਾਸ ਨਹੀਂ ਹੋ ਸਕਿਆ ਸੀ । ਜਿਸ ਕਾਰਨ ਇਸ ਬਿੱਲ ਨੂੰ ਪਾਸ ਕਰਵਾਉਣ ਲਈ 18 ਸੂਬਿਆਂ ਦੇ ਟ੍ਰਾਂਸਪੋਰਟ ਮਿਨਿਸਟਰ ਦੇ ਸੁਝਾਅ ਨਾਲ ਸਟੈਂਡਿੰਗ ਕਮੇਟੀਆਂ ਦੀ ਸਲਾਹ ਵੀ ਲਈ ਗਈ ਹੈ ।

Motor Vehicle Amendment Bill

ਮੋਟਰ ਵਹੀਕਲ ਸੋਧ ਬਿਲ ਵਿੱਚ ਜੁਰਮਾਨੇ ਦੀ ਰਕਮ ਨੂੰ 10 ਫ਼ੀਸਦੀ ਤੱਕ ਵਧਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸੀਟ ਬੈਲਟ ਨਾ ਲਗਾਉਣ ‘ਤੇ ਵਾਹਨ ਮਾਲਕ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ, ਜਦਕਿ ਪਹਿਲਾਂ ਬਿਨਾਂ ਹੈਲਮਟ ਪਾਏ ਜਾਣ ‘ਤੇ 100 ਰੁਪਏ ਦਾ ਹੀ ਜੁਰਮਾਨਾ ਦੇਣਾ ਪੈਂਦਾ ਸੀ । ਉੱਥੇ ਹੀ, ਸਪੀਡ ਲਿਮਟ ਪਾਰ ਕਰਨ ‘ਤੇ 500 ਰੁਪਏ ਦੀ ਜਗ੍ਹਾ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ । ਇਸ ਤੋਂ ਇਲਾਵਾ ਇਸ ਬਿੱਲ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਵੀ ਭਾਰੀ ਜੁਰਮਾਨੇ ਦੀ ਵਿਵਸਥਾ ਹੈ । ਅਜਿਹੇ ਵਿੱਚ ਜੇਕਰ ਕੋਈ ਡਰੱਗ ਐਂਡ ਡਰਾਈਵ ਕਰਦਾ ਫੜਿਆ ਗਿਆ ਤਾਂ ਉਸ ਨੂੰ 2000 ਰੁਪਏ ਦੀ ਜਗ੍ਹਾ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ।

Motor Vehicle Amendment Bill

ਇਸ ਮੋਟਰ ਵਹੀਕਲ ਸੋਧ ਬਿੱਲ ਵਿੱਚ ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ‘ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ । ਅਜਿਹੇ ਵਿੱਚ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਐਂਬੂਲੈਂਸ ਨੂੰ ਜਗ੍ਹਾ ਨਾ ਦੇਣ ‘ਤੇ ਵਾਹਨ ਮਾਲਕ ਨੂੰ 10,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ ।

Motor Vehicle Amendment Bill

Motor Vehicles Amendment Bill ਨੂੰ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ 30 ਫ਼ੀਸਦੀ ਡਰਾਈਵਿੰਗ ਲਾਇਸੈਂਸ ਫਰਜ਼ੀ ਹਨ । ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਤੇ ਵਹੀਕਲ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਲਾਜ਼ਮੀ ਹੋਵੇਗਾ ।

Motor Vehicle Amendment Bill

ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਡਾਰਈਵਿੰਗ ਲਾਇਸੈਂਸ 20 ਸਾਲ ਲਈ ਵੈਲਿਡ ਹੈ, ਪਰ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ 10 ਸਾਲ ਤੋਂ ਬਾਅਦ ਲਾਇਸੈਂਸ ਰਿਨਿਊ ਕਰਨਾ ਪਵੇਗਾ । ਉੱਥੇ ਹੀ 55 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਲਈ ਡਰਾਈਵਿੰਗ ਲਾਇਸੈਂਸ ਸਿਰਫ਼ 5 ਸਾਲਾਂ ਲਈ ਜਾਇਜ਼ ਰਹੇਗਾ ।

The post ਹੁਣ ਟ੍ਰੈਫਿਕ ਨਿਯਮ ਤੋੜਨ ‘ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਟ੍ਰੈਫਿਕ ਨਿਯਮ ਤੋੜਨ ‘ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×