Get Even More Visitors To Your Blog, Upgrade To A Business Listing >>

ਮਰਜ਼ੀ ਨਾਲ ਵਿਆਹ ਕਰਵਾਉਣ ‘ਤੇ ਪਿਓ – ਪੁੱਤ ਨੇ ਕੁੜੀ ਦਾ ਕੀਤਾ ਕਤਲ

Patiala Father Murder Daughter : ਪਟਿਆਲਾ : ਮਰਜੀ ਨਾਲ ਵਿਆਹ ਕਰਵਾਉਣ ਨਾਲ ਗੁੱਸੇ ਬਾਪ – ਬੇਟੇ ਨੇ ਗਲਾ ਘੁੱਟਕੇ ਧੀ ਦੀ ਹੱਤਿਆ ਕਰ ਦਿੱਤੀ ਅਤੇ ਰਾਤ ਨੂੰ ਹੀ ਸਸਕਾਰ ਕਰ ਦਿੱਤਾ। ਮਾਮਲਾ ਸਮਾਣਾ ਦੇ ਪਿੰਡ ਘਿਓਰਾ ਦਾ ਹੈ । ਜਾਣਕਾਰੀ ਦੇ ਮੁਤਾਬਿਕ ਮਨਜੀਤ ਸਿੰਘ ਦੀ ਧੀ ਜੋਤੀ ਨੇ ਮਈ ਵਿੱਚ ਪਿੰਡ ਦੇ ਮੁੰਡੇ ਗੁਰਜੰਟ ਸਿੰਘ ਨਾਲ  ਮਾਪਿਆਂ ਦੀ ਮਰਜ਼ੀ ਖਿਲਾਫ਼ ਘਰੋਂ ਭੱਜਕੇ ਵਿਆਹ ਕੀਤਾ ਸੀ । ਮਾਪੇ ਵਿਆਹ ਤੋਂ ਬਾਅਦ ਵੀ ਗੁੱਸੇ ‘ਚ ਸਨ ਅਤੇ ਬਾਅਦ ਵਿੱਚ ਦੋਨਾਂ ਪਰਿਵਾਰਾਂ ਨੇ ਪੰਚਾਇਤ ਚ ਤਲਾਕ ਕਰਾ ਦਿੱਤਾ । 14 ਜੁਲਾਈ ਨੂੰ ਜੋਤੀ ਗੁਰਜੰਟ ਦੇ ਘਰ ਗਈ ਸੀ । ਇਸਦਾ ਪਤਾ ਲੱਗਣ ਉੱਤੇ ਉਸਦੇ ਪਿਤਾ ਮਨਜੀਤ ਸਿੰਘ ਨੇ ਗੁਰਜੰਟ ਦੇ ਘਰ ਗਏ ਅਤੇ ਉਸ ਨੂੰ ਵਾਪਿਸ ਲਿਆਕੇ ਘਰ ਵਿੱਚ ਰਾਤ ਨੂੰ ਗਲਾ ਘੁੱਟਕੇ ਕਤਲ ਕਰ ਦਿੱਤਾ ਅਤੇ ਰਾਤ ਨੂੰ ਹੀ ਸਸਕਾਰ ਕਰ ਦਿੱਤਾ । 

Patiala Father Murder Daughter
Patiala Father Murder Daughter

ਡੀਐੱਸਪੀ ਜਸਵੰਤ ਸਿੰਘ ਨੇ ਦੱਸਿਆ ਕਿ ਗੁਰਜੰਟ ਦੀ ਸ਼ਿਕਾਇਤ ਉੱਤੇ ਜੋਤੀ ਦੇ ਪਿਤਾ ਮਨਜੀਤ ਸਿੰਘ ਅਤੇ ਭਰਾ ਜਿੰਦਰ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।  ਸ਼ਮਸ਼ਾਨਘਾਟ ਤੋਂ ਕੁੜੀ ਦੀਆਂ ਜੋ ਅਸਥੀਆਂ ਅਤੇ ਪੈਰ ਮਿਲਿਆ ਹੈ ,  ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਰਿਪੋਰਟ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ।  

Patiala Father Murder Daughter

ਬਾਇਕ ਤੇ ਲਾਸ਼ ਲੈ ਕੇ ਗਏ ਸਨ ਸ਼ਮਸ਼ਾਨਘਾਟ  ਗੁਰਜੰਟ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ 14 ਜੁਲਾਈ ਨੂੰ ਪਰਿਵਾਰ ਨੇ ਫੋਨ ਕਰਕੇ ਦੱਸਿਆ ਕਿ ਜੋਤੀ ਘਰ ਆਈ ਸੀ , ਉਹ ਬਹੁਤ ਚਿੰਤਿਤ ਸੀ ।  ਇਸਦੇ ਮੈਂ ਬਾਅਦ ਮੋਹਾਲੀ ਤੋਂ ਪਿੰਡ ਪਰਤਿਆ ਤਾਂ ਐਤਵਾਰ ਰਾਤ ਜੋਤੀ ਦੇ ਘਰ ਵਲ ਨੂੰ ਹੀ ਜਾ ਰਿਹਾ ਸੀ ਅਤੇ ਉੱਥੇ ਹੀ ਕਿਸੇ ਦੇ ਚੀਕਣ ਦੀ ਅਵਾਜ ਸੁਣੀ ।  

Patiala Father Murder Daughter

ਜਦੋਂ ਘਰ ਵਿੱਚ ਜਾ ਕੇ ਵੇਖਿਆ ਤਾਂ ਉਸਦੇ ਪਿਤਾ ਨੇ ਜੋਤੀ ਦੇ ਪੈਰ ਫੜੇ ਸਨ ਅਤੇ ਭਰਾ ਗਲਾ ਘੁੱਟ ਰਿਹਾ ਸੀ । ਕੁੱਝ ਦੇਰ ਵਿੱਚ ਉਸਦੀ ਮੌਤ ਹੋ ਗਈ । ਇਸਦੇ ਬਾਅਦ ਦੋਨਾਂ ਨੇ ਚਾਦਰ ਵਿੱਚ ਲਾਸ਼ ਨੂੰ ਬੰਨ ਕੇ ਅਤੇ ਬਾਇਕ ਉੱਤੇ ਰੱਖਕੇ ਸ਼ਮਸ਼ਾਨਘਾਟ ਲੈ ਗਏ ਅਤੇ ਸਸਕਾਰ ਕੀਤਾ । ਇਹ ਦੇਖਕੇ ਮੈਂ ਵਾਪਸ ਘਰ ਆ ਗਿਆ ਜਿਸ ਦੇ ਇਸ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ।


The post ਮਰਜ਼ੀ ਨਾਲ ਵਿਆਹ ਕਰਵਾਉਣ ‘ਤੇ ਪਿਓ – ਪੁੱਤ ਨੇ ਕੁੜੀ ਦਾ ਕੀਤਾ ਕਤਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮਰਜ਼ੀ ਨਾਲ ਵਿਆਹ ਕਰਵਾਉਣ ‘ਤੇ ਪਿਓ – ਪੁੱਤ ਨੇ ਕੁੜੀ ਦਾ ਕੀਤਾ ਕਤਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×