Get Even More Visitors To Your Blog, Upgrade To A Business Listing >>

ਵਿਸ਼ਵ ਕੱਪ ‘ਚ ਹੋਏ ਸੁਪਰ ਓਵਰ ਬਾਰੇ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

Sachin Tendulkar Statement Super Over : ਨਵੀਂ ਦਿੱਲੀ : ਮੰਗਲਵਾਰ ਨੂੰ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਵਿਜੇਤਾ ਦਾ ਫੈਸਲਾ ਦੂਜੇ ਸੁਪਰ ਓਵਰ ਤੋਂ ਬਾਅਦ ਹੋਣਾ ਚਾਹੀਦਾ ਸੀ ਨਾ ਕਿ ਇਸ ਗੱਲ ਦੇ ਅਧਾਰ ‘ਤੇ ਕਿ ਕਿਸਨੇ ਜ਼ਿਆਦਾ ਚੌਕੇ ਲਗਾਏ ।

Sachin Tendulkar Statement Super Over
Sachin Tendulkar Statement Super Over

ਦਰਅਸਲ, ਬੀਤੇ ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ, ਜੋ ਕਿ ਟਾਈ ਹੋਗਿਆ ਸੀ । ਇਸ ਮੁਕਾਬਲੇ ਨੂੰ ਨਤੀਜੇ ਤੱਕ ਪਹੁੰਚਾਉਣ ਲਈ ਸੁਪਰ ਓਵਰ ਕੀਤਾ ਗਿਆ ਸੀ, ਪਰ ਇਸ ਸੁਪਰ ਓਵਰ ਵੀ ਇੱਥੇ ਟਾਈ ਹੋ ਗਿਆ ।

Sachin Tendulkar Statement Super Over

ਜਿਸ ਤੋਂ ਬਾਅਦ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੀ ਟੀਮ ਇੰਗਲੈਂਡ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ।ਇਸ ਵਿੱਚ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਜੇਤੂ ਟੀਮ ਦਾ ਫੈਸਲਾ ਦੋਵਾਂ ਟੀਮਾਂ ਵਿੱਚੋਂ ਜ਼ਿਆਦਾ ਚੌਕੇ ਲਗਾਉਣ ਵਾਲੀ ਟੀਮ ਦੀ ਬਜਾਏ ਇੱਕ ਹੋਰ ਸੁਪਰ ਓਵਰ ਕਰਵਾ ਕੇ ਕੀਤਾ ਜਾਣਾ ਚਾਹੀਦਾ ਸੀ । ਸਿਰਫ ਵਿਸ਼ਵ ਕੱਪ ਦਾ ਫਾਈਨਲ ਹੀ ਨਹੀਂ, ਹਰ ਮੈਚ ਅਹਿਮ ਹੁੰਦਾ ਹੈ, ਜਿਵੇਂ ਕਿ ਫੁੱਟਬਾਲ ਵਿੱਚ ਜਦੋਂ ਮੈਚ ਵਾਧੂ ਸਮੇਂ ਵਿੱਚ ਜਾਂਦਾ ਹੈ ਤਾਂ ਹੋਰ ਕੁਝ ਮਇਨੇ ਨਹੀਂ ਰੱਖਦਾ ।’

Sachin Tendulkar Statement Super Over

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਤੋਂ ਪਹਿਲਾਂ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਵੀ ਚੌਕਿਆਂ ਦੇ ਆਧਾਰ ‘ਤੇ ਜਿੱਤ ਦੇਣ ਦੇ ਨਿਯਮ ਦੀ ਆਲੋਚਨਾ ਕੀਤੀ ਸੀ । ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਵਿਸ਼ਵ ਕੱਪ ਵਿੱਚ IPL ਦੀ ਤਰਜ਼ ‘ਤੇ ਨਾਕਆਊਟ ਹੀ ਵਧੀਆ ਵਿਕਲਪ ਹੋ ਸਕਦਾ ਹੈ, ਕਿਉਂਕਿ ਇਸ ਨਾਲ ਚੋਟੀ ਦੀਆਂ ਦੋ ਟੀਮਾਂ ਨੂੰ ਹਾਰ ਤੋਂ ਬਾਅਦ ਇੱਕ ਹੋਰ ਮੌਕਾ ਮਿਲਦਾ ਹੈ ।

 

The post ਵਿਸ਼ਵ ਕੱਪ ‘ਚ ਹੋਏ ਸੁਪਰ ਓਵਰ ਬਾਰੇ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿਸ਼ਵ ਕੱਪ ‘ਚ ਹੋਏ ਸੁਪਰ ਓਵਰ ਬਾਰੇ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×