Get Even More Visitors To Your Blog, Upgrade To A Business Listing >>

ਡਿਲੀਵਰੀ ਤੋਂ 12 ਦਿਨ ਬਾਅਦ ਹੀ ਪਾਰਲਰ ਪਹੁੰਚੀ ਈਸ਼ਾ ਦਿਓਲ, ਹੋਈ ਟ੍ਰੋਲ

Esha Deol hair colour : ਅਦਾਕਾਰਾ ਈਸ਼ਾ ਦਿਓਲ ਨੇ ਹਾਲ ਹੀ ਵਿੱਚ 10 ਜੂਨ ਨੂੰ ਆਪਣੀ ਦੂਜੀ ਬੇਟੀ ਨੂੰ ਜਨਮ ਦਿੱਤਾ। ਇਸ ਗੱਲ ਦੀ ਜਾਣਕਾਰੀ ਈਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਫੈਨਜ਼ ਨੂੰ ਦਿੱਤੀ ਸੀ। ਇੱਥੇ ਉਨ੍ਹਾਂ ਨੇ ਬੇਟੀ ਦਾ ਨਾਮ ਮਿਆਰਾ ਦੱਸਿਆ।

Esha Deol hair colour

ਈਸ਼ਾ ਨੇ ਬੇਟੀ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਜਨਮ ਦਿੱਤਾ ਸੀ ਤਾਂ ਉੱਥੇ ਹੀ ਹਸਪਤਾਲ ਤੋਂ ਬਾਹਰ ਨਿਕਲਣ ਬਾਅਦ ਉਨ੍ਹਾਂ ਦੀ ਇਸ ਛੋਟੀ ਸ਼ਹਿਜਾਦੀ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਸੀ। ਉੱਥੇ ਹੀ ਹਾਲ ਹੀ ਵਿੱਚ ਡਿਲਵਰੀ ਤੋਂ ਬਾਅਦ ਈਸ਼ਾ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ।

Esha Deol hair colour

ਇਸ ਤਸਵੀਰ ਵਿੱਚ ਉਹ ਸੈਲੂਨ ਵਿੱਚ ਬੈਠ ਕੇ ਵਾਲਾਂ ਨੂੰ ਕਲਰ ਕਰਵਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਉਨ੍ਹਾਂ ਦੇ ਵਾਲਾਂ ਵਿੱਚ ਫਾਇਲ ਪੇਪਰ ਲੱਗਾ ਹੋਇਆ ਵਿਖਾਈ ਦੇ ਰਿਹਾ ਹੈ, ਜਿਸ ਨੂੰ ਹੇਅਰ ਵਿੱਚ ਕਲਰ ਕਰਵਾਉਣ ਤੋਂ ਬਾਅਦ ਉਸ ਨੂੰ ਕਵਰ ਅਤੇ ਪਾਰਟੀਸ਼ੀਅਨ ਕਰਨ ਲਈ ਲਗਾਇਆ ਜਾਂਦਾ ਹੈ। ਕਲਰ ਕਰਾਉਣ ਦੇ ਦੌਰਾਨ ਈਸ਼ਾ ਦਿਓਲ ਬੇਹੱਦ ਖੁਸ਼ ਵਿਖਾਈ ਦੇ ਰਹੀ ਹੈ। 

 
Esha Deol hair colour

ਇਸ ਨੂੰ ਸ਼ੇਅਰ ਕਰਨ ਦੇ ਨਾਲ ਈਸ਼ਾ ਨੇ ਕੈਪਸ਼ਨ ਵਿੱਚ ਲਿਖਿਆ ਹੈ “9 ਮਹੀਨੇ ਦੇ ਲੰਬੇ ਸਮੇਂ ਬਾਅਦ ਆਪਣੇ ਵਾਲਾਂ ਨੂੰ ਕਲਰ ਕਰਵਾ ਰਹੀ ਹਾਂ”। ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਨੇ ਈਸ਼ਾ ਦਿਓਲ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ ਤਾਂ ਉੱਥੇ ਹੀ ਕੁੱਝ ਯੂਜਰਸ ਉਨ੍ਹਾਂ ਨੂੰ ਡਿਲੀਵਰੀ ਤੋਂ ਬਾਅਦ ੳਕਲਰ ਕੈਮੀਕਲ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ। 

Esha Deol hair colour
Esha Deol hair colour

ਇੱਕ ਯੂਜਰਸ ਨੇ ਕਿਹਾ ਕਿ ਈਸ਼ਾ ਤੁਸੀ ਬਹੁਤ ਸੁੰਦਰ ਵਿੱਖਦੀ ਹੋ ਪਰ ਇਹ ਤੁਹਾਡੀ ਬੇਬੀ ਫੀਡ ਉੱਤੇ ਅਸਰ ਕਰ ਸਕਦਾ ਹੈ। ਯੂਜਰਸ ਨੇ ਈਸ਼ਾ ਨੂੰ ਕਾਫੀ ਸਲਾਹਾਂ ਦਿੱਤੀਆਂ ਹਨ। ਧਿਆਨ ਯੋਗ ਹੈ ਕਿ ਈਸ਼ਾ ਨੇ ਸਾਲ 2012 ਵਿੱਚ ਭਰਤ ਤਖਤਾਨੀ ਨਾਲ ਬਹੁਤ ਹੀ ਧੂਮਧਾਮ ਨਾਲ ਵਿਆਹ ਕੀਤਾ ਸੀ। ਈਸ਼ਾ ਦਿਓਲ ਦੀ ਵੱਡੀ ਬੇਟੀ ਦਾ ਨਾਮ ਰਾਧਿਆ ਹੈ। ਜਿਸ ਨੂੰ ਈਸ਼ਾ ਨੇ 2017 ਵਿੱਚ ਜਨਮ ਦਿੱਤਾ ਸੀ। ਉੱਥੇ ਹੀ ਈਸ਼ਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਖਰੀ ਵਾਰ ਸਾਲ 2018 ਵਿੱਚ ਆਈ ਸ਼ਾਰਟ ਫਿਲਮ ‘ਕੇਕਵਾਕ’ ਵਿੱਚ ਨਜ਼ਰ ਆਈ ਸੀ।

The post ਡਿਲੀਵਰੀ ਤੋਂ 12 ਦਿਨ ਬਾਅਦ ਹੀ ਪਾਰਲਰ ਪਹੁੰਚੀ ਈਸ਼ਾ ਦਿਓਲ, ਹੋਈ ਟ੍ਰੋਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਡਿਲੀਵਰੀ ਤੋਂ 12 ਦਿਨ ਬਾਅਦ ਹੀ ਪਾਰਲਰ ਪਹੁੰਚੀ ਈਸ਼ਾ ਦਿਓਲ, ਹੋਈ ਟ੍ਰੋਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×