Get Even More Visitors To Your Blog, Upgrade To A Business Listing >>

ਦੇਸ਼ ਦੇ ਕਈ ਸੂਬਿਆਂ ਨੂੰ ਹਾਲੇ ਵੀ ਕਰਨਾ ਪਵੇਗਾ ਮਾਨਸੂਨ ਲਈ ਇੰਤਜ਼ਾਰ

india monsoon weather: ਨਵੀਂ ਦਿੱਲੀ: ਮਾਨਸੂਨ ਹਵਾਵਾਂ ਜੋ ਕਿ ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਹਨ ਨੇ ਹੁਣ ਰਫ਼ਤਾਰ ਫੜ ਲਈ ਹੈ । ਸ਼ਨੀਵਾਰ ਨੂੰ ਮਾਨਸੂਨ ਨੇ ਤੇਲੰਗਾਨਾ, ਓੜੀਸ਼ਾ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ । ਇਸ ਦੇ ਨਾਲ ਹੀ ਮਾਨਸੂਨ ਹਵਾਵਾਂ 20 ਸੂਬਿਆਂ ਤੱਕ ਪਹੁੰਚ ਗਈਆਂ ਹਨ, ਜਦਕਿ ਦੇਸ਼ ਦੇ 9 ਸੂਬਿਆਂ ਦੇ ਲੋਕ ਹਾਲੇ ਵੀ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ ।

india monsoon weather
india monsoon weather

ਹਾਲਾਂਕਿ, ਪੰਜਾਬ ਵਿੱਚ ਮੌਨਸੂਨ ਹਵਾਵਾਂ ਨੂੰ ਪਹੁੰਚਣ ਵਿੱਚ ਹਾਲੇ ਸਮਾਂ ਲੱਗੇਗਾ, ਪਰ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਐਤਵਾਰ ਵਾਲੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ । ਇਸ ਦੇ ਨਾਲ ਹੀ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ।

india monsoon weather

ਇਸ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਰਾਜਸਥਾਨ ਤੋਂ ਟਰਫ ਲਾਈਲ ਬੰਗਾਲ ਦੀ ਖਾੜੀ ਵੱਲ ਤੇਜ਼ੀ ਨਾਲ ਵੱਧ ਰਹੀ ਹੈ । ਜਿਸ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਬੰਗਾਲ ਤੱਕ ਘੱਟ ਦਬਾਅ ਕਾਰਨ ਮੀਂਹ ਦੇ ਆਸਾਰ ਜ਼ਿਆਦਾ ਹਨ ।

The post ਦੇਸ਼ ਦੇ ਕਈ ਸੂਬਿਆਂ ਨੂੰ ਹਾਲੇ ਵੀ ਕਰਨਾ ਪਵੇਗਾ ਮਾਨਸੂਨ ਲਈ ਇੰਤਜ਼ਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੇਸ਼ ਦੇ ਕਈ ਸੂਬਿਆਂ ਨੂੰ ਹਾਲੇ ਵੀ ਕਰਨਾ ਪਵੇਗਾ ਮਾਨਸੂਨ ਲਈ ਇੰਤਜ਼ਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×