Get Even More Visitors To Your Blog, Upgrade To A Business Listing >>

ਕਲਯੁੱਗੀ ਪਿਓ ਨੇ 8ਵੀਂ ‘ਚ ਪੜ੍ਹਦੀ ਨਾਬਾਲਗ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Father Rape Daughter: ਨਕੋਦਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ । ਇਨ੍ਹਾਂ ਹੀ ਨਹੀਂ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਹੋਸ਼ ਉਡਾਉਣ ਵਾਲਾ ਹੈ, ਧੀ ਪਿਓ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਹੈ। ਦਰਅਸਲ, ਨਕੋਦਰ ਸਦਰ ਥਾਣੇ ਦੇ ਅਧੀਨ ਆਉਂਦੇ ਇਕ ਪਿੰਡ ਵਿੱਚ ਇਕ ਕਲਯੁੱਗੀ ਪਿਤਾ ਵੱਲੋਂ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਕਰੀਬ ਡੇਢ ਮਹੀਨੇ ਤੱਕ ਆਪਣੀ 8ਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ । ਇਸ ਮਾਮਲੇ ਵਿੱਚ ਪਿਤਾ ਦੀ ਹੈਵਾਨੀਅਤ ਉਸ ਸਮੇ ਸਾਹਮਣੇ ਆਈ ਜਦੋਂ ਉਸਦੀ ਬੇਟੀ ਬੀਮਾਰ ਰਹਿਣ ਲੱਗ ਗਈ । ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਕਲਯੁੱਗੀ ਪਿਤਾ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Father Rape Daughter
Father Rape Daughter

ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਸੰਦੀਪ ਕੌਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦੀ ਹੈ । ਸਾਲ 2002-03 ਵਿੱਚ ਉਸ ਦਾ ਵਿਆਹ ਜਲੋਰ ਸਿੰਘ ਵਾਸੀ ਪਿੰਡ ਕਲੋਹਾ ਨਾਲ ਹੋਇਆ ਸੀ । ਕੋਈ ਬੱਚਾ ਨਾ ਹੋਣ ਕਾਰਨ ਉਸ ਨੇ ਆਪਣੇ ਭਰਾ ਦੀ ਬੇਟੀ ਨੂੰ ਗੋਦ ਲਿਆ ਸੀ । ਜਿਸਦੇ ਬਾਅਦ ਸਾਲ 2015 ਵਿੱਚ ਉਸ ਦਾ ਜਲੋਰ ਸਿੰਘ ਨਾਲ ਤਲਾਕ ਹੋ ਗਿਆ । ਜਿਸਦੇ ਬਾਅਦ ਉਸਦਾ ਦੂਜਾ ਵਿਆਹ ਕੁਲਦੀਪ ਸਿੰਘ ਨਾਲ ਅਤੇ ਉਹ ਆਪਣੀ ਗੋਦ ਲਈ ਹੋਈ ਬੇਟੀ ਨਾਲ ਆਪਣੇ ਸਹੁਰੇ ਰਹਿਣ ਲੱਗ ਗਈ ।

Father Rape Daughter
Father Rape Daughter

ਉਸਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਉਹ ਆਪਣੀ ਬੇਟੀ ਨੂੰ ਉਸਦੇ ਨਾਨਕੇ ਛੱਡ ਆਈ । ਜਿੱਥੇ ਜਾ ਕੇ ਉਸ ਦੀ ਬੇਟੀ ਬੀਮਾਰ ਹੋ ਗਈ. ਜਦੋਂ ਉਨ੍ਹਾਂ ਨੇ ਉਸ ਤੋਂ ਇਸ ਸਭ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਦੋਂ ਸੰਦੀਪ ਘਰ ਨਹੀਂ ਹੁੰਦੀ ਸੀ ਤਾਂ ਉਸ ਦਾ ਮਤਰੇਆ ਪਿਓ ਕੁਲਦੀਪ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਦਾ ਸੀ । ਜਦੋਂ ਪੁਲਿਸ ਵੱਲੋਂ ਨੇ ਲੜਕੀ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਤਾਂ ਉਸ ਵਿੱਚ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਗਈ । ਜਿਸਦੇ ਬਾਅਦ ਪੁਲਿਸ ਨੇ ਮੁਲਜ਼ਮ ਕੁਲਦੀਪ ਸਿੰਘ ਖਿਲਾਫ਼ ਧਾਰਾ 376-ਏ ਅਤੇ 506 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

The post ਕਲਯੁੱਗੀ ਪਿਓ ਨੇ 8ਵੀਂ ‘ਚ ਪੜ੍ਹਦੀ ਨਾਬਾਲਗ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਲਯੁੱਗੀ ਪਿਓ ਨੇ 8ਵੀਂ ‘ਚ ਪੜ੍ਹਦੀ ਨਾਬਾਲਗ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×