Get Even More Visitors To Your Blog, Upgrade To A Business Listing >>

40 ਘੰਟਿਆਂ ਤੋਂ ਜ਼ਿੰਦਗੀ ਲਈ ਜਦੋ-ਜਹਿਦ ਕਰ ਰਿਹੈ ਫਤਿਹ, ਹਰ ਕੋਈ ਕਰ ਰਿਹਾ ਸਲਾਮਤੀ ਦੀ ਦੁਆ

Sangrur Child Borehole Village : ਸੰਗਰੂਰ : ਸੰਗਰੂਰ ਦੇ ਪਿੰਡ ਭਗਵਾਨਪੂਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ 2 ਸਾਲਾ ਬੱਚੇ ਫਤਿਹਵੀਰ ਨੂੰ ਅੱਜ 40 ਘੰਟੇ ਹੋ ਗਏ ਹਨ। ਫਤਿਹ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਵਲੋਂ ਪਿਛਲੇ ਲਗਾਤਾਰ 40 ਘੰਟਿਆਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ। ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ। 

 Sangrur Child Borehole Village
Sangrur Child Borehole Village

ਦੱਸਿਆ ਜਾ ਰਿਹਾ ਹੈ ਕਿ ਡਿੱਗਦੇ ਸਮੇਂ ਬੱਚੇ ਦੀ ਮਾਂ ਗਗਨਦੀਪ ਕੌਰ ਨੇ ਉਸ ਨੂੰ ਫੜਨ ਦੀ ਕੌਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਈ। ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। 

 Sangrur Child Borehole Village

ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦਾ ਕੰਮ 90 ਫੁੱਟ ਤੱਕ ਪਹੁੰਚ ਚੁੱਕਾ ਹੈ। ਉਥੇ ਪਿੰਡ ਵਾਸੀ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ। ਫਿਲਹਾਲ ਬੱਚੇ ਨੂੰ ਬਾਹਰ ਕੱਢੇ ਜਾਣ ਉਪਰੰਤ ਉਸ ਦੇ ਇਲਾਜ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਬਚਾਅ ਕਾਰਜ ਪੂਰੀ ਤੇਜ਼ੀ ਨਾਲ ਜਾਰੀ ਹੈ। 

 Sangrur Child Borehole Village

 ਜਦ ਵੀ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ ਤਾਂ ਬੱਚੇ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ।  ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨ.ਡੀ.ਆਰ.ਐੱਫ. ਦੇ 26 ਜਵਾਨ ਵੀਰਵਾਰ ਸ਼ਾਮ ਤੋਂ ਪੂਰੀ ਮੁਸ਼ਕਤ ਕਰ ਰਹੇ ਹਨ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਨਾਲ ਸਬੰਧਤ ਸ਼ਾਹ ਸਤਨਾਮ ਗਰੀਨ ਆਰਮੀ 250 ਤੋਂ ਵੱਧ ਪ੍ਰੇਮੀਆਂਨੇ ਵੀ ਮੌਕੇ ‘ਤੇ ਪਹੁੰਚ ਕੇ ਮੋਰਚਿਆ ਸੰਭਾਲ ਲਿਆ ਹੈ।

The post 40 ਘੰਟਿਆਂ ਤੋਂ ਜ਼ਿੰਦਗੀ ਲਈ ਜਦੋ-ਜਹਿਦ ਕਰ ਰਿਹੈ ਫਤਿਹ, ਹਰ ਕੋਈ ਕਰ ਰਿਹਾ ਸਲਾਮਤੀ ਦੀ ਦੁਆ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

40 ਘੰਟਿਆਂ ਤੋਂ ਜ਼ਿੰਦਗੀ ਲਈ ਜਦੋ-ਜਹਿਦ ਕਰ ਰਿਹੈ ਫਤਿਹ, ਹਰ ਕੋਈ ਕਰ ਰਿਹਾ ਸਲਾਮਤੀ ਦੀ ਦੁਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×