Get Even More Visitors To Your Blog, Upgrade To A Business Listing >>

ਟਾਈਸਨ ਦੀ ਨਵੀਂ ਪੇਸ਼ਕਸ਼ ‘ਬਾਪੂ’, ਕਿਸਾਨ ਦੇ ਪੁੱਤਰ ਦੇ ਦਰਦ ਦੀ ਕਹਾਣੀ ਬਿਆਨ ਕਰਦਾ ਹੈ ਗੀਤ

Tyson Sidhu Bapu Song : ਆਪਣੀ ਦਮਦਾਰ ਆਵਾਜ ਨਾਲ ਸਭ ਦਾ ਦਿਲ ਜਿੱਤਣ ਵਾਲਾ ਪੰਜਾਬੀ ਗਾਇਕ ਟਾਈਸਨ ਸਿੱਧੂ , ਜੋ ਕਿ ਆਪਣੀ ਵੱਖਰੀ ਗਾਇਕੀ ਨਾਲ ਸਭ ਦਾ ਦਿਲ ਜਿੱਤ ਰਿਹਾ ਹੈ। ਉਹ ਹਰ ਵਾਰ ਨਵੇਂ ਕਾਨਸੈਪਟ ਦੀ ਗੀਤ ਲੈ ਕੇ ਆਉਂਦੇ ਹਨ ਤੇ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਇਸ ਤਰ੍ਹਾਂ ਹੀ ਟਾਈਸਨ ਸਿੱਧੂ ਦਾ ਇੱਕ ਹੋਰ ਗੀਤ ਆਇਆ ਹੈ, ਇਸ ਵਾਰ ਟਾਈਸਨ ਸਿੱਧੂ ਆਪਣੇ ਸਰੋਤਿਆਂ ਅੱਗੇ ਗੀਤ ‘ਬਾਪੁ’ ਲੈ ਕੇ ਆਇਆ ਹੈ। ਬਾਪੂ ਗੀਤ ਨੂੰ ਟਾਈਸਨ ਸਿੱਧੂ ਨੇ ਬਹੁਤ ਖੂਬਸੂਰਤੀ ਨਾਲ ਗਾਇਆ ਹੈ।ਸੁਰਾਂ ਨਾਲ ਸਜੇ ਇਸ ਗੀਤ ਨੂੰ ਬਹੁਤ ਸੋਹਣੇ ਸ਼ਬਦਾਂ ਨਾਲ ਸ਼ਿੰਗਾਰਿਆ ਗਿਆ ਹੈ।

Tyson Sidhu Bapu Song

ਇਸ ਨਾਲ ਜੇਕਰ ਟਾਈਸਨ ਸਿੱਧੂ ਦੇ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲਾਂ ਨੂੰ ਖੁਦ ਟਾਈਸਨ ਸਿੱਧੂ ਨੇ ਲਿਖਿਆ ਹੈ। ਇਸ ਗੀਤ ਨੂੰ ਸੰਗੀਤ ਸਰ ਮੈਨੀ ਨੇ ਦਿੱਤਾ ਹੈ। ਗੀਤ ਦੀ ਕਹਾਣੀ ਬਹੁਤ ਖੂਬਸੂਰਤ ਹੈ,  ਜੀ ਹਾਂ ਇਹ ਵੀਡੀਓ ਕਿਸੇ ਹੋਰ ਨੇ ਨਹੀਂ ਬਲਕਿ ਅਵਤਾਰ ਸਿੰਘ ਹੰਸ ਨੇ ਬਣਾਇਆ ਹੈ।

View this post on Instagram

ਬੜਾ ਕੁੱਝ ਬਦਲਦਾ ਦੇਖਿਆ ਇੰਨਾ ਅੱਖਾ ਨੇ । ਕੁੱਝ ਜਾਨੌ ਪਿਆਰੇ ਵੈਰੀ ਬਣਗੇ ਤੇ ਚਾਹੁਣ ਵਾਲੇ ਵੀ ਲੱਖਾ ਨੇ। Bda kuch badlda dekhya ena akha ne Kich jano pyare vairi bange Te chohan wale v lakh ne @tyson.sidhu Bapu gaana kall nu kinu kinu wait aa ? Maan satikar dilo ਭਾਈ #tysonsidhu #batuha #pbh #bapu Pic credits @swapansekhon53

A post shared by Tyson Sidhu (@tyson.sidhu) on

Tyson Sidhu Bapu Song

ਜੇਕਰ ਅਸੀ ਇਸ ਗੀਤ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਿੱਚ ਕਿਸਾਨ ਪੁੱਤਰ ਦੇ ਮਨ ਦੀਆਂ ਭਾਵਨਾਵਾਂ ਨੂੰ ਬਹਤੁ ਖੂਬਸੂਰਤ ਢੰਗ ਨਾਲ ਪੇਸ ਕੀਤਾ ਹੈ।ਇਹ ਹੀ ਨਹੀਂ ਇੱਕ ਪੁੱਤਰ ਦਾ ਆਪਣੇ ਪਿਤਾ ਲਈ ਜੋ ਪਿਆਰ ਹੁੰਦਾ ਹੈ , ਉਹ ਵੀ ਇਸ ਗੀਤ ਦੇ ਜਰੀਏ ਟਾਈਸਨ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।ਪੰਜਾਬੀ ਗਾਇਕ ਟਾਈਸਨ ਸਿੱਧੂ ਨੇ ਪਹਿਲੀ ਵਾਰ ਇਸ ਤਰ੍ਹਾਂ ਦੀ ਵੀਡੀਓ ਪੇਸ਼ ਕੀਤੀ ਹੈ ਤੇ ਜੋ ਕਿ ਸਰੋਤਿਆਂ ਨੂੰ ਬਹੁਤ ਪਸੰਦ ਵੀ ਆ ਰਹੀ ਹੈ। 

   Tyson Sidhu Bapu Song
Tyson Sidhu Bapu Song

ਦੱਸ ਦੇਈਏ ਕਿ ਟਾਈਸਨ ਸਿੱਧੂ ਦਾ ਗੀਤ ਬਾਪੂ ਨੂੰ ਟਾਈਮ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।ਥੋੜੇ ਹੀ ਸਮੇਂ ਵਿੱਚ ਇਸ ਦੇ ਕਾਫੀ ਵਿਊਜ ਹੋ ਚੁੱਕੇ ਹਨ।ਦੱਸ ਦੇਈਏ ਕਿ ਟਾਈਸਨ ਸਿੱਧੂ ਅਜਿਹਾ ਗਾਇਕ ਹੈ

   Tyson Sidhu Bapu Song

ਜੋ ਸੋਸ਼ਲ ਮੀਡੀਆ ਤੇ ਵੀ ਗੀਤਾਂ ਨੂੰ ਰਿਲੀਜ਼ ਕਰਦਾ ਹੈ ਤੇ ਨਾਲ ਹੀ ਉਨ੍ਹਾਂ ਗੀਤਾਂ ਨੂੰ ਟਾਈਸ਼ਨ ਸਿੱਧੂ ਆਪ ਹੀ ਲਿਖਦਾ ਹੈ।ਇਸ ਤੋਂ ਪਹਿਲਾਂ ਟਾਈਸਨ ਸਿੱਧੂ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਸਾਰੇ ਹੀ ਸੁਪਰਹਿੱਟ ਰਹੇ ਹਨ ਜਿਵੇਂ ਕਿ ਕਿਰਦਾਰ, ਰਾਵੀ , ਅਚਖੀ , ਨਜ਼ਾਰੇ , ਜਿੰਦਗੀ ਵਰਗੇ ਕਈ ਗੀਤਾਂ ਨੂੰ ਦਰਸ਼ਕਾਂ ਵਲੋਨ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ।ਟਾਈਸਨ ਦੇ ਇਸ ਗੀਤ ਨੂੰ ਵੀ ਲੋਕਾਂ ਦਾ ਉਹ ਵੀ ਪਿਆਰ ਮਿਲ ਰਿਹਾ ਹੈ।

The post ਟਾਈਸਨ ਦੀ ਨਵੀਂ ਪੇਸ਼ਕਸ਼ ‘ਬਾਪੂ’, ਕਿਸਾਨ ਦੇ ਪੁੱਤਰ ਦੇ ਦਰਦ ਦੀ ਕਹਾਣੀ ਬਿਆਨ ਕਰਦਾ ਹੈ ਗੀਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟਾਈਸਨ ਦੀ ਨਵੀਂ ਪੇਸ਼ਕਸ਼ ‘ਬਾਪੂ’, ਕਿਸਾਨ ਦੇ ਪੁੱਤਰ ਦੇ ਦਰਦ ਦੀ ਕਹਾਣੀ ਬਿਆਨ ਕਰਦਾ ਹੈ ਗੀਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×