Get Even More Visitors To Your Blog, Upgrade To A Business Listing >>

ਡੇਰਾ ਬਾਬਾ ਨਾਨਕ ਪਹੁੰਚੇ ਸੰਨੀ ਦਿਓਲ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Sunny Arrived Dera Baba Nanak : ਡੇਰਾ ਬਾਬਾ ਨਾਨਕ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਹਨ।ਓਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਹੈ।ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਯਾਤਰਾ ਦੇ ਆਖ਼ਰੀ ਪੜਾਅ ਦੀ ਯਾਦਗਾਰ ਵਜੋਂ ਸੁਭਾਇਮਾਨ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਮੌਜੂਦ ਸਨ।

Sunny Arrived Dera Baba Nanak
Sunny Arrived Dera Baba Nanak


ਇਸ ਮਗਰੋਂ ਭਾਜਪਾ ਉਮੀਦਵਾਰ ਸੰਨੀ ਦਿਓਲ 10 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਿਰ ਵਿਚ ਮੱਥਾ ਟੇਕਣਗੇ ਅਤੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦਿਆਂ 11 ਵਜੇ ਪੰਡੋਰੀ ਧਾਮ, 12 ਵਜੇ ਕਾਹਨੂੰਵਾਨ ਚੌਕ, 2 ਵਜੇ ਦੀਨਾਨਗਰ ਪਹੁੰਚਣਗੇ।ਇਸ ਮਗਰੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।


ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਸੰਨੀ ਦਿਓਲ ਵਿਧਾਨ ਸਭਾ ਹਲਕਾ ਭੋਆ ਵਿੱਚ 3 ਵਜੇ ਪਰਮਾਨੰਦ, 3.20 ਵਜੇ ਕਾਨਵਾ, 3.40 ‘ਤੇ ਸਰਨਾ ਅਤੇ 4 ਵਜੇ ਮਲਿਕਪੁਰ ਚੌਕ ਵਿਚ ਰੋਡ ਸ਼ੋਅ ਰਾਹੀਂ ਆਪਣੀ ਚੋਣ ਮੁਹਿੰਮ ਮਘਾਉਣਗੇ।ਭਾਜਪਾ ਬੁਲਾਰੇ ਅਨੁਸਾਰ ਸ਼ਾਮ 5 ਵਜੇ ਪਠਾਨਕੋਟ ਵਿਚ ਆਪਣਾ ਰੋਡ ਸ਼ੋਅ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ, 5.20 ਵਜੇ ਸਲਾਰੀਆ (ਲਾਈਟਾਂ ਵਾਲਾ) ਚੌਕ, 5.40 ਵਜੇ ਗਾੜੀਹੱਤਾ ਚੌਕ,

6 ਵਜੇ ਡਾਕਖਾਨਾ ਚੌਕ, 6.20 ਵਜੇ ਗਾਂਧੀ ਚੌਕ, 6.40 ‘ਤੇ ਭਗਵਾਨ ਵਾਲਮੀਕਿ ਚੌਕ ਰਾਹੀਂ ਹੁੰਦੇ ਹੋਏ 7 ਵਜੇ ਯੂ-ਨਾਈਟ ‘ਤੇ ਆਪਣਾ ਰੋਡ ਸ਼ੋਅ ਸਮਾਪਤ ਕਰਨਗੇ।

The post ਡੇਰਾ ਬਾਬਾ ਨਾਨਕ ਪਹੁੰਚੇ ਸੰਨੀ ਦਿਓਲ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਡੇਰਾ ਬਾਬਾ ਨਾਨਕ ਪਹੁੰਚੇ ਸੰਨੀ ਦਿਓਲ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×