Get Even More Visitors To Your Blog, Upgrade To A Business Listing >>

SBI ਨੇ ਲਾਗੂ ਕੀਤਾ ਨਵਾਂ ਨਿਯਮ

sbi new rules ਨਵੀਂ ਦਿੱਲੀ: SBI ਦੇ ਵੱਲੋਂ ਕੁਝ ਬਦਲਾਅ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਚਲਦਿਆਂ SBI ਬੈਂਕ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਦੇ ਖਾਤੇ ਵਿੱਚ ਇਕ ਲੱਖ ਰੁਪਏ ਜਾਂ ਉਸ ਤੋਂ ਵੱਧ ਰਾਸ਼ੀ ਹੈ ਤਾਂ ਉਨ੍ਹਾਂ ਨੂੰ ਸਿਰਫ 3.25 ਫੀਸਦੀ ਵਿਆਜ ਮਿਲੇਗਾ। ਦਰਅਸਲ SBI ਵੱਲੋਂ ਪਹਿਲਾਂ ਇੰਨੀ ਰਾਸ਼ੀ ‘ਤੇ 3.50 ਫੀਸਦੀ ਵਿਆਜ ਦਿੱਤਾ ਜਾਂ ਰਿਹਾ ਸੀ, ਜੋ ਕਿ ਹੁਣ 0.25% ਘਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ SBI ਵੱਲੋਂ ਵਿਆਜ ਦਰਾਂ ਨੂੰ RBI ਦੀ ਰੇਪੋ ਰੇਟ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।

sbi new rules

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਰਿਜ਼ਰਵ ਬੈਂਕ ਜਦੋਂ ਵੀ ਆਪਣੇ ਰੇਪੋ ਰੇਟ ਨੂੰ ਬਦਲੇਗਾ ਤਾਂ ਉਸੇ ਸਮੇਂ ਵੱਡੇ ਬਚਤ ਖਾਤਿਆਂ ਅਤੇ ਕੈਸ਼ ਕ੍ਰੈਡਿਟ ਦੀਆਂ ਵਿਆਜ ਦਰਾਂ ਵਿੱਚ ਵੀ ਆਪਣੇ-ਆਪ ਬਦਲਾਅ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ 1 ਲੱਖ ਰੁਪਏ ਤੋਂ ਘੱਟ ਰਾਸ਼ੀ ਵਾਲੇ ਬਚਤ ਖਾਤਿਆਂ ਨੂੰ 3.50 ਫੀਸਦੀ ਵਿਆਜ ਹੀ ਮਿਲੇਗਾ। ਬਲਕਿ1 ਲੱਖ ਰੁਪਏ ਤੋਂ ਉਪਰ ਦੀ ਰਾਸ਼ੀ  ਵਾਲੇ ਬਚਤ ਖਾਤਿਆਂ ਦਾ ਵਿਆਜ ਰੇਪੋ ਰੇਟ ਤੋਂ 2.75 ਫੀਸਦੀ ਘੱਟ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਖਾਤਿਆਂ ਦੀ ਲਿਮਟ 1 ਲੱਖ ਰੁਪਏ ਤੋਂ ਜਿਆਦਾ ਹੈ ਉਨ੍ਹਾਂ ਦੀ ਵਿਆਜ ਦਰ ਰੇਪੋ ਰੇਟ ਤੋਂ 2.25 ਫੀਸਦੀ ਵੱਧ ਹੋਵੇਗੀ।  ਇਸ ਦਾ ਮਤਲਬ ਹੈ ਕਿ ਰੇਪੋ ਰੇਟ ਵਧਣ ਨਾਲ ਵਿਆਜ ਦਰ ਆਪਣੇ ਆਪ ਹੀ ਵਧ ਜਾਵੇਗੀ ਤੇ ਘਟਣ ਨਾਲ ਘੱਟ ਜਾਵੇਗੀ।

sbi new rules
sbi new rules

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ saving ਅਕਾਊਂਟ ਵਿੱਚ ਪੈਸੇ ਰੱਖਣ ਦੇ ਨਿਯਮਾਂ ‘ਚ ਬਦਲਾਅ ਕੀਤਾ ਗਿਆ ਸੀ। ਜਿਸ ਵਿੱਚ ਬੈਂਕ ਵਿੱਚ ਘੱਟ ਤੋਂ ਘੱਟ Balance ਨਾ ਰੱਖ ਪਾਉਣ ‘ਤੇ SBI ਦੁਆਰਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਸੀ, ਜਿਸ ਕਾਰਨ Minimum Balance ਦਾ ਮਾਮਲਾ ਚਰਚਾ ਵਿੱਚ ਆਇਆ ਸੀ। ਜਾਣਕਾਰੀ ਅਨੁਸਾਰ ਖਾਤੇ ਵਿੱਚ Minimum Balance ਨਾ ਹੋਣ ‘ਤੇ SBI ਨੇ ਕਰੋੜਾਂ ਰੁਪਏ ਕਮਾਏ ਹਨ ।

The post SBI ਨੇ ਲਾਗੂ ਕੀਤਾ ਨਵਾਂ ਨਿਯਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

SBI ਨੇ ਲਾਗੂ ਕੀਤਾ ਨਵਾਂ ਨਿਯਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×