Get Even More Visitors To Your Blog, Upgrade To A Business Listing >>

ਹਵਾਈ ਮੁਸਾਫਿਰਾਂ ਨੂੰ ਰਾਹਤ, ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

Relief for the Air travelers: ਨਵੀਂ ਦਿੱਲੀ: ਹਵਾਈ ਯਾਤਰਾ ਕਰਨ ਵਾਲੇ ਮੁਸਾਫਿਰਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕੁਝ ਸਮੇਂ ਪਹਿਲਾਂ ਜੈੱਟ ਦੇ ਜਹਾਜਾਂ ਦੀ ਸੇਵਾ ਠੱਪ ਹੋ ਗਈ ਸੀ। ਜਿਸਦੇ ਚਲਦਿਆਂ ਹੁਣ ਦੂਜਿਆਂ ਕੰਪਨੀਆਂ ਨੂੰ ਜੈੱਟ ਦੀ ਜਗ੍ਹਾ ਉਡਾਣ ਭਰਨ ਲਈ  ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਵਿੱਚ ਸਰਕਾਰ ਨੇ ਜੈੱਟ ਦੇ ਖਾਲੀ ਸਲਾਟਸ ਨੂੰ ਭਰਨ ਦੇ ਲਈ ਹੋਰ ਕੰਪਨੀਆਂ ਨੂੰ ਉਹ ਜਗ੍ਹਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਾ ਕਹਿਣਾ ਹੈ ਕਿ ਜੈੱਟ ਏਅਰਵੇਜ਼ ਦੀਆਂ ਫਲਾਈਟਾਂ ਰੱਦ ਹੋਣ ਨਾਲ ਹਵਾਈ ਮੁਸਾਫਿਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਮੁਸਾਫਿਰਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਤਿੰਨ ਮਹੀਨੇ ਲਈ ਜੈੱਟ ਏਅਰਵੇਜ਼ ਦੇ ਖਾਲੀ ਸਲਾਟ ਦੂਜੀਆਂ ਏਅਰਲਾਈਨਾਂ ਨੂੰ ਦਿੱਤੇ ਜਾਣਗੇ।
ਇਸ ਮੁਸ਼ਕਿਲ ਦਾ ਹੱਲ ਕਰਨ ਲਈ ਸਰਕਾਰ ਦੇ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਨ੍ਹਾਂ ਸਲਾਟਾਂ ਨੂੰ ਕਿਸੇ ਦੂਜੀ ਕੰਪਨੀ ਨੂੰ ਜਾਰੀ ਕਰੇਗੀ। ਇਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਸਲਾਟ ਸਿਰਫ ਉਨ੍ਹਾਂ ਹੀ ਹਵਾਈ ਕੰਪਨੀਆਂ ਨੂੰ ਮਿਲਣਗੇ  ਜਿਨ੍ਹਾਂ ਦੇ ਕੋਲ ਜਹਾਜ਼ਾਂ ਦੀ ਗਿਣਤੀ ਜਿਆਦਾ ਹੈ।

Relief for the Air travelers

ਤੁਹਾਨੂੰ ਇਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਜੈੱਟ ਦੇ ਜਹਾਜ਼ ਬੰਦ ਹੋਣ ਬਾਅਦ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਜੈਟ ਏਅਰਵੇਜ ਤੋਂ ਬਾਅਦ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ‘ਤੇ ਵੀ ਮੁਸ਼ਕਿਲਾਂ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨਾਲ ਕੰਪਨੀ ਦੀਆਂ ਮੁਸੀਬਤਾਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਸੀ ਕਿ ਇਸ ਸਮੇਂ ਕੰਪਨੀ ਦੇ ਸਿਰ ‘ਤੇ 9,000 ਕਰੋੜ ਰੁਪਏ ਦਾ ਕਰਜ਼ਾ ਹੈ। ਜੇਕਰ ਅਜਿਹੇ ਵਿੱਚ ਸਰਕਾਰ ਦੇ ਵੱਲੋਂ ਏਅਰਲਾਈਨ ਦੀ ਕੋਈ ਸਹਾਇਤਾ ਨਾ ਕੀਤੀ ਗਈ ਤਾਂ ਇਸ ਦੇ ਵੀ ਬੰਦ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ। ਹਾਲਾਂਕਿ ਏਅਰ ਇੰਡੀਆ ਨੂੰ ਸਹਾਇਤਾ ਦੇਣ ਦਾ ਫੈਸਲਾ ਜੂਨ ਵਿੱਚ ਹੋਵੇਗਾ, ਜਿਸ ਸਮੇਂ ਦੇਸ਼ ਦੀ ਨਵੀਂ ਸਰਕਾਰ ਆਪਣਾ ਕੰਮ ਸੰਭਾਲੇਗੀ।

Relief for the Air travelers

ਜ਼ਿਕਰਯੋਗ ਹੈ ਕਿ ਵਿੱਤੀ ਹਾਲਾਤ ਕਮਜ਼ੋਰ ਹੋਣ ਦੇ ਨਾਲ ਜੈਟ ਏਅਰਵੇਜ ਇਸ ਸਮੇਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਵਿੱਚ ਜੇਕਰ ਏਅਰ ਇੰਡੀਆ ਨੂੰ ਜਲਦੀ ਹੀ ਸਹਾਇਤਾ ਨਾ ਮਿਲੀ ਤਾਂ ਉਸਦਾ ਹਾਲ ਵੀ ਇਸੇ ਤਰਾਂ ਹੋ ਸਕਦਾ ਹੈ। ਏਅਰ ਇੰਡੀਆ ਦੇ ਵੱਲੋਂ ਇਸ ਸਮੇਂ ਵੀ ਕਈ ਬੈਂਕ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਹੈ। ਇਸ ਸਮੇਂ ਏਅਰਲਾਈਨ ਦੇ ਕੋਲ ਇੰਨਾ ਜਿਆਦਾ ਪੈਸਾ ਨਹੀਂ ਹੈ, ਜਿਸ ਨਾਲ ਉਹ ਇਨ੍ਹਾਂ ਕਿਸ਼ਤਾਂ ਦਾ ਭੁਗਤਾਨ ਕਰ ਸਕੇ। 

The post ਹਵਾਈ ਮੁਸਾਫਿਰਾਂ ਨੂੰ ਰਾਹਤ, ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਵਾਈ ਮੁਸਾਫਿਰਾਂ ਨੂੰ ਰਾਹਤ, ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×